ਬਠਿੰਡਾ, 9 ਜੂਨ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਬਠਿੰਡਾ ਵੱਲੋਂ ਬਠਿੰਡਾ ਸ਼ਹਿਰ ਦੀਆਂ ਸਮੂਹ ਧਾਰਮਿਕ ਜਥੇਬੰਦੀਆਂ ਦੇ ਸਹਿਯੋਗ ਨਾਲ ਗੁਰਦੁਆਰਾ ਭਾਈ ਜਗਤ ਜੀ ਵਿਖੇ ਬੱਚਿਆਂ ਦਾ ਗੁਰਮਤਿ ਟ੍ਰੇਨਿੰਗ ਕੈਂਪ ਦੇ ਤੀਜੇ ਦਿਨ ਦੀ ਸ਼ੁਰੂਆਤ ਕੀਤੀ ਗਈ। ਜਿਸ ਵਿਚ ਸਿੱਖ ਧਰਮ ਦੇ ਗੋਰਵਮਈ ਵਿਰਸੇ ਦੀ ਜਾਣਕਾਰੀ,ਸਿੱਖ ਧਰਮ ਦੇ ਮੁੱਢਲੇ ਸਿਧਾਂਤ,ਰਹਿਤ ਮਰਿਯਾਦਾ ਅਤੇ ਸ਼ੁੱਧ ਪਾਠ ਉਚਾਰਣ ਬਾਰੇ ਸਿਖਲਾਈ ਦਿਤੀ ਗਈ।ਪਹਿਲੇ ਦੂਜੇ ਦਿਨ ਨਾਲੋਂ ਬੱਚੇ ਕੈਂਪ ਵਿਚ ਵੱਡੀ ਗਿਣਤੀ ਵਿਚ ਸ਼ਾਮਿਲ ਹੋਏ। ਸੁਸਾਇਟੀ ਦੇ ਮੈਂਬਰ ਅਤੇ ਕੈਂਪ ਦੇ ਇੰਚਾਰਜ ਅਵਤਾਰ ਸਿੰਘ ਕੈਂਥ ਨੇ ਅੱਗੇ ਦਸਿਆਂ ਕਿ ਇਸ ਤੋਂ ਇਲਾਵਾ ਸ਼ਾਮ ਦੇ ਵਕਤ 4 ਤੋਂ 7 ਵਜੇ ਤੱਕ ਇਨ੍ਹਾਂ ਪ੍ਰਚਾਰਕਾਂ ਦੇ ਸਹਿਯੋਗ ਨਾਲ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਵੀ ਕੈਂਪ ਚੱਲ ਰਹੇ ਹਨ, ਜਿੰਨ੍ਹਾਂ ਵਿਚ ਬੱਚਿਆਂ ਨੇ ਭਾਰੀ ਗਿਣਤੀ ਵਿਚ ਸਿਰਕਤ ਕਰਦੇ ਆ ਰਹੇ ਹਨ। ਅੰਤ ਵਿਚ ਮੁੱਖ ਸੇਵਾਦਾਰ ਜਰਨੈਲ ਸਿੰਘ ਨੇ ਬੱਚਿਆਂ ਤੇ ਉਨ੍ਹਾਂ ਦੇ ਮਾਤਾ ਪਿਤਾ ਤੇ ਸਕੂਲਾਂ ਦੇ ਪ੍ਰਬੰਧਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਕੈਂਪ ਵਿਚ ਸ਼ਾਮਿਲ ਹੋਣ ਵਾਲੇ ਬੱਚਿਆਂ ਦੀ ਗਿਣਤੀ ਵੱਧਣ ਦਾ ਕਾਰਨ ਆਪਜੀ ਦੇ ਸਹਿਯੋਗ ਕਾਰਨ ਹੀ ਹੈ। ਇਸ ਮੌਕੇ ਸੁਖਦੇਵ ਸਿੰਘ, ਪ੍ਰੀਤਮ ਸਿੰਘ ਸਾਹਨੀ, ਵਰਮਾਂ,ਮੋਹਨ ਸਿੰਘ, ਸ਼ਰਨਜੀਤ ਸਿੰਘ, ਜਰਨੈਲ ਸਿੰਘ, ਰਾਜਵੀਰ ਸਿੰਘ ਮਿਸ਼ਨਰੀ, ਗੁਰਮਤਿ ਗਿਆਨ ਪ੍ਰਕਾਸ਼ ਮਿਸ਼ਨਰੀ ਕਾਲਜ ਲੁਧਿਆਣਾ ਦੇ ਇੰਚਾਰਜ ਭਾਈ ਗੁਰਸਰਨ ਸਿੰਘ ਦੀ ਟੀਮ ਦੇ ਮੈਂਬਰਾਂ ਨੇ ਆਪਣੀਆਂ ਆਪਣੀਆਂ ਸੇਵਾਵਾਂ ਨਾਲ ਬੱਚਿਆਂ ਵਿਚ ਭਰਪੂਰ ਗੁਰਮਤਿ ਗਿਆਨ ਵੰਡਣ ਦਾ ਸਹਿਯੋਗ ਪਾਇਆ ਜਾ ਰਿਹਾ ਹੈ।
ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਬਠਿੰਡਾ ਵਲੋਂ ਧਾਰਮਿਕ ਪੁਸਤਕ ਵੀ ਰਿਲੀਜ਼ ਕੀਤੀ ਗਈ ਸੀ ਉਸ ਬਾਰੇ ਪ੍ਰਿੰਸੀਪਲ ਸ੍ਰੀਮਤੀ ਜਤਿੰਦਰ ਕੌਰ ਸੇਠੀ ਨੇ ਕਿਹਾ ਕਿ ਇਸ ਪੁਸਤਕ ਵਿਚ ਮੁੱਢਲੇ ਸਿਧਾਂਤ,ਗੁਰੂਆਂ, ਸ਼ਾਹਿਬਜਾਦੇ, ਪੰਜ ਪਿਆਰਿਆਂ ਦੇ ਨਾਮ ਤੋਂ ਇਲਾਵਾ ਸ਼ਹੀਦਾਂ ਦੀਆਂ ਤਸਵੀਰਾਂ ਅਤੇ ਅਣਖ ਦਾ ਪ੍ਰਤੀਕ ਦਸਤਾਰ ਅਤੇ ਭਾਈ ਤਾਰੂ ਸਿੰਘ ਸ਼ਹੀਦ ਦੇ ਲੇਖ ਵੀ ਦਰਜ ਹਨ ਜੋ ਕਿ ਅੱਜ ਕਲ੍ਹ ਦੇ ਬੱਚਿਆਂ ਲਈ ਬਹੁਤ ਹੀ ਜਰੂਰੀ ‘ਤੇ ਗਿਆਨ ਭਰਪੂਰ ਹਨ। ਇਸ ਕੈਂਪ ‘ਚ ਹਾਜ਼ਰ ਬੱਚਿਆਂ ਨੂੰ ਭਾਈ ਗਜਤਾਰ ਸਿੰਘ ਅਕਾਲੀ ਜਿਨ੍ਹਾਂ ਨੂੰ ਅਸੀਂ ਪਿਆਰ ਨਾਲ ਬਾਬਾ ਕੜਿਆਂ ਵਾਲਾ ਕਹਿੰਦੇ ਹਾਂ ਨੇ ਬੱਚਿਆਂ ਨੂੰ ਅਸੀਰਬਾਦ ਦਿੰਦਿਆਂ ਜਿਨ੍ਹਾਂ ਬੱਚਿਆਂ ਨੇ ਕੜੇ ਨਹੀ ਪਾਹੈ ਸੀ ਉਨ੍ਹਾਂ ਨੂੰ ਕੜੇ ਪਾਏ ਅਤੇ ਇਸ ਦੀ ਮਹੱਤਤਾ ਬਾਰੇ ਵੀ ਦੱਸਿਆ। ਇਸ ਮੌਕੇ ਭਾਈ ਗੁਰਮੀਤ ਸਿੰਘ ਦਵਾਈਆਂ ਵਾਲੇ, ਕੈਪਟਨ ਮੱਲ ਸਿੰਘ ਪ੍ਰਧਾਨ ਸ਼ਹੀਦ ਭਾਈ ਮਤੀ ਦਾਸ ਨਗਰ, ਪਰਮਜੀਤ ਸਿੰਘ ਪੰਮਾ, ਹਰਿੰਦਰਪਾਲ ਸਿੰੰਘ ਧਵਨ, ਬੀਬੀ ਸੁਰਜੀਤ ਕੌਰ, ਬਾਬਾ ਮੋਹਨ ਸਿੰਘ, ਚਰਨਜੀਤ ਸਿੰਘ, ਗੁਰਦਰਸ਼ਨ ਸਿੰਘ, ਅਮਰਜੀਤ ਸਿੰਘ ਆਦਿ ਹੋਰ ਪਤਵੰਤੇ ਸੱਜਣ ਵੀ ਸ਼ਾਮਲ ਸਨ।
Check Also
ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ
ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …
Punjab Post Daily Online Newspaper & Print Media