Tuesday, October 13, 2026

ਬਿਨਾਂ ਪਰਮਿਟ ਚੱਲਦੀਆਂ ਬੱਸਾਂ ਖਿਲਾਫ ਵੱਡੀ ਕਾਰਵਾਈ

18 ਦੇ ਕੱਟੇ ਚਲਾਨ ਅਤੇ 7 ਬੱਸਾਂ ਕੀਤੀਆਂ ਜ਼ਬਤ

PPN0906201714 ਅੰਮ੍ਰਿਤਸਰ, 9 ਜੂਨ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ)  ਕੈਪਟਨ ਅਮਰਿੰਦਰ ਸਿੰਘ ਵਲੋਂ ਨਿੱਜੀ ਟਰਾਂਸਪੋਰਟ ਮਾਫੀਆ ‘ਤੇ ਸਿਕੰਜਾ ਕੱਸਣ ਲਈ 10 ਦਿਨਾਂ ਦੇ ਦਿੱਤੇ ਗਏ ਟਾਈਮ ਦੇ ਮੱਦੇਨਜ਼ਰ ਅੱਜ ਗੁਰੂ ਨਗਰੀ ਅੰਮ੍ਰਿਤਸਰ ਦੇ ਜੀ.ਟੀ ਰੋਡ ਵੱਲਾ ਬਾਈਪਾਸ ਚੌਕ ਵਿਖੇ ਤੜਕੇ ਸਵੇਰੇ ਤੋ ਅੰਜ਼ਾਮ ਵਿੱਚ ਲ਼ਿਆਂਦੀ ਗਈ ਕਾਰਵਾਈ ਦੌਰਾਨ ਸ਼ਾਮ ਤੱਕ ਬਿਨਾਂ ਪਰਮਿਟ ਦੇ 18 ਬੱਸਾਂ ਦੇ ਚਲਾਨ ਕੱਟਣ ਅਤੇ 7 ਬੱਸਾਂ ਜ਼ਬਤ ਕੀਤੇ ਜਾਣ ਦੀ ਖਬਰ ਹੈ।ਤਿੰਨ ਵਿਭਾਗਾਂ ਟਰਾਂਸਪੋਰਟ, ਪੰਜਾਬ ਰੋਡਵੇਜ਼ ਅਤੇ ਪੁਲਿਸ ਦੇ ਵਿਜੀਲੈਂਸ ਦੇ ਅਧਿਕਾਰੀਆਂ ਵਲੋਂ ਸਾਂਝੇ ਤੌਰ ‘ਤੇ ਕੀਤੀ ਗਈ ਇਸ ਕਾਰਵਾਈ ਦੌਰਾਨ 150 ਦੇ ਬੱਸਾਂ ਦੇ ਰਜਿਸਟਰੇਸ਼ਨ ਕਾਗਜ਼ਾਤ ਅਤੇ ਰੂਟ ਪਰਮਿਟ ਚੈਕ ਕੀਤੇ ਗਏ ਅਤੇ ਇੰਨਾਂ ਕਾਗਜ਼ਾਤਾਂ ਵਿੱਚ ਪਾਈਆਂ ਗਈਆਂ ਖਾਮੀਆਂ ਕਾਰਣ 7 ਬੱਸਾਂ ਜਬਤ ਅਤੇ 18 ਦੇ ਚਲਾਣ ਕੱਟਣ ਦੀ ਕਾਰਵਾਈ ਕੀਤੀ ਗਈ। PPN0906201715
ਇਸ ਕਾਰਵਾਈ ਸਬੰਧੀ ਜਾਣਕਾਰੀ ਦਿੰਦਿਆਂ ਡੀ.ਟੀ.ਓ ਅੰਮ੍ਰਿਤਸਰ ਕਵਲਜੀਤ ਸਿੰਘ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅੰਰਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ‘ਤੇ ਉਨਾਂ ਤੋਂ ਅੱਜ ਇਲਾਵਾ, ਪੰਜਾਬ ਰੋਡਵੇਜ਼ ਦੇ ਜੀ.ਐਮ ਇੰਦਰਜੀਤ ਸਿੰਘ ਚਾਵਲਾ, ਵਿਜੀਲੈਂਸ ਦੇ ਡੀ.ਐਸ.ਪੀ ਨਵਜੋਤ ਸਿੰਘ ਅਤੇ ਅਤੇ ਟਰੈਫਿਕ ਮੈਨੇਜਰ ਹਰਬਰਿੰਦਰ ਸਿੰਘ ਗਿੱਲ ਦੀ ਅਗਵਾਈ ‘ਚ ਵਿਭਾਗਾਂ ਦੇ ਮੁਲਾਜ਼ਮਾਂ ਵਲੋਂ ਇਸ ਨਾਕੇ ‘ਤੇ ਬੱਸਾਂ ਦੇ ਰਿਕਾਰਡ ਚੈਕ ਕੀਤੇ ਗਏ ਤਾਂ ਜੋ ਬਿਨਾਂ ਪਰਮਿਟ ਨਜਾਇਜ਼ ਤੌਰ ‘ਤੇ ਚਲਾਈਆਂ ਜਾ ਰਹੀਆਂ ਬੱਸਾਂ ਦੀ ਨਿਸ਼ਾਨਦੇਹੀ ਕੀਤੀ ਜਾ ਸਕੇ, ਜਿੰਨਾਂ ਵਲੋਂ ਸਰਕਾਰ ਖਜਾਨੇ ਨੂੰ ਚੂਨਾ ਲਗਾਇਆ ਜਾ ਰਿਹਾ ਹੈ। ਡੀ.ਟੀ.ਓ ਕਵਲਜੀਤ ਸਿੰਘ ਨੇ ਕਿਹਾ ਕਿ ਅੱਜ ਬਿਨਾਂ ਕਿਸੇ ਦਬਾਅ ਜਾਂ ਸਿਫਾਰਿਸ਼ ਦੇ ਬੱਸਾਂ ਦੇ ਕਾਗਜ਼ਾਤ ਚੈਕ ਕੀਤੇ ਗਏ ਹਨ। ਉਨਾਂ ਕਿਹਾ ਕਿ ਪੰਜਾਬ ਦੀਆਂ ਸੜਕਾਂ ‘ਤੇ ਬਿਨਾਂ ਪਰਮਿਟ ਅਤੇ ਇੱਕ ਪਰਮਿਟ ‘ਤੇ ਇਕ ਤੋਂ ਵੱਧ ਚੱਲ ਰਹੀਆਂ ਬੱਸਾਂ ਜ਼ਬਤ ਕੀਤੀਆਂ  ਜਾਣਗੀਆਂ। ਉਨਾਂ ਨੇ ਤਾੜਣਾ ਕੀਤੀ ਕਿ ਬੱਸ ਟਰਾਂਸਪੋਰਟਰ ਬੱਸਾਂ ਦੇ ਕਾਗਜ਼ਾਤ ਮੁਕੰੰਮਲ ਕਰਨ ‘ਤੇ ਹੀ ਬੱਸਾਂ ਸੜਕਾਂ ‘ਤੇ ਉਤਾਰਣ ਅਤੇ ਜੇਕਰ ਬੱਸਾਂ ਦੇ ਕਾਗਜ਼ਾਤ ਜਾਂ ਪਰਮਿਟ ਵਿੱਚ ਕੋਈ ਖਾਮੀ ਪਾਈ ਜਾਂਦੀ ਹੈ ਤਾਂ ਸਰਕਾਰ ਵਲੋਂ ਸਖਤ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਏ.ਐਸ.ਆਈ ਰਜਵੰਤ ਸਿੰਘ, ਏ.ਐਸ.ਆਈ ਗੁਰਉਪਕਾਰ ਸਿੰਘ, ਹੌਲਦਾਰ ਸੁੱਚਾ ਸਿੰਘ, ਜਗੀਰ ਸਿੰਘ, ਵੱਸਣ ਸਿੰਘ, ਤਜਿੰਦਰ ਸਿੰਘ, ਹਰਦਿਆਲ ਸਿੰਘ ਆਦਿ ਵੀ ਮੌਜੂਦ ਸਨ।

Check Also

ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ

ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …

Leave a Reply