Friday, March 20, 2026

ਉਘੇ ਖੇਡ ਪ੍ਰਮੋਟਰ ਤੇ ਸਮਾਜ ਸੇਵੀ ਪਲਵਿੰਦਰ ਸਿੰਘ ਸਨਮਾਨਿਤ

ਅੰਮ੍ਰਿਤਸਰ, 12 ਜੂਨ (ਪੰਜਾਬ ਪੋਸਟ -ਸੰਧੂ) – ਯੰਗ ਸਪੋਰਟਸ ਐਂਡ ਵੈਲਫੇਅਰ ਸੁਸਾਇਟੀ ਰਜਿ. ਦੇ ਸਮੂਹ ਅਹੁੱਦੇਦਾਰਾਂ ਤੇ ਮੈਂਬਰਾਂ ਦੇ ਵੱਲੋਂ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਉੱਘੇ ਖੇਡ PPN1206201711ਪ੍ਰਮੋਟਰ, ਸਮਾਜ ਸੇਵੀ ਤੇ ਆੜਤੀ ਯੂਨੀਅਨ ਵੱਲ੍ਹਾ ਮੰਡੀ ਦੇ ਨਵਨਿਯੁੱਕਤ ਸੀਨੀਅਰ ਮੀਤ ਪ੍ਰਧਾਨ ਪਲਵਿੰਦਰ ਸਿੰਘ ਨੂੰ ਉਚੇਚੇ ਤੌਰ `ਤੇ ਸਨਮਾਨਿਤ ਕੀਤਾ ਗਿਆ।ਉਨਾਂ ਨੂੰ ਸਨਮਾਨ ਦੇਣ ਦੀ ਰਸਮ ਸੰਸਥਾ ਦੇ ਜਨਰਲ ਸਕੱਤਰ ਤੇ ਖੋ-ਖੋ ਫੈਡਰੇਸ਼ਨ ਆਫ ਇੰਡੀਆ ਦੇ ਮਾਨਤਾ ਪ੍ਰਾਪਤ ਰੈਫਰੀ ਕੋਚ ਰਾਜਨ ਕੁਮਾਰ ਸੂਰਯਵੰਸ਼ੀ, ਹਰਜੀਤ ਸਿੰਘ ਰੰਧਾਵਾ ਤੇ ਤੇਜ਼ਬੀਰ ਸਿੰਘ ਸੀ.ਡੀ ਵੱਲੋਂ ਸਾਂਝੇ ਤੌਰ `ਤੇ ਅਦਾ ਕੀਤੀ ਗਈ।ਕੋਚ ਰਾਜਨ ਕੁਮਾਰ ਸੂਰਯਵੰਸ਼ੀ ਨੇ ਕਿਹਾ ਕਿ ਪਲਵਿੰਦਰ ਸਿੰਘ ਨੇ ਖੇਡ ਖੇਤਰ ਤੇ ਸਮਾਜ ਸੇਵਾ ਵਿੱਚ ਜ਼ਿਕਰਯੋਗ ਸੇਵਾਵਾਂ ਨਿਭਾਈਆਂ ਹਨ, ਜਿਨਾਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ।ਸਨਮਾਨ ਹਾਂਸਲ ਕਰਨ ਤੋਂ ਬੇਹੱਦ ਖੁਸ਼ ਤੇ ਸੰਤੁਸ਼ਟ ਪਲਵਿੰਦਰ ਸਿੰਘ ਨੇ ਕਿਹਾ ਕਿ ਜਿਸ ਆਸ ਉਮੀਦ ਦੇ ਨਾਲ-ਨਾਲ ਯੰਗ ਸਪੋਰਟਸ ਐਂਡ ਵੈਲਫੇਅਰ ਸੁਸਾਇਟੀ ਵੱਲੋਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ ਹੈ।ਉਹ ਉਸ `ਤੇ ਖਰਾ ਉਤਰਨਗੇ ਤੇ ਖੇਡ ਖੇਤਰ ਤੇ ਸਮਾਜ ਸੇਵਾ ਵਿੱਚ ਆਪਣਾ ਬਣਦਾ ਯੋਗਦਾਨ ਪਾਉਂਦੇ ਰਹਿਣਗੇ।ਇਸ ਮੌਕੇ ਹਰਮਿੰਦਰ ਸਿੰਘ, ਵਿਕਰਮ ਸਿੰਘ ਸ਼ਿਵਾ, ਸੁਖਜਿੰਦਰ ਸਿੰਘ ਜ਼ੌਹਲ, ਹਰਿੰਦਰ ਸਿੰਘ ਸਾਬੀ, ਮੁਨੀਸ਼ ਕੁਮਾਰ ਆਦਿ ਹਾਜ਼ਰ ਸਨ।

Check Also

ਵਾਈਸ ਚਾਂਸਲਰ ਸ. ਬਿਸ਼ਨ ਸਿੰਘ ਸਮੁੰਦਰੀ ਦੇ ਸਪੁੱਤਰ ਦਿੱਲੀ ਦੇ ਉਪ ਰਾਜਪਾਲ ਬਣਨ ਉਪਰੰਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੁੱਜੇ

ਅੰਮ੍ਰਿਤਸਰ, 20 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪਹਿਲੇ ਵਾਈਸ-ਚਾਂਸਲਰ ਸ. …

Leave a Reply