Saturday, March 21, 2026

ਯੂਨੀਵਰਸਿਟੀ ਕਾਲਜ `ਚ ਇਸ ਵਾਰ ਬੀ.ਐਸ.ਸੀ ਮੈਡੀਕਲ, ਫਿਜੀਕਲ ਐਜੂਕੇਸ਼ਨ ਤੇ ਹਿੰਦੀ ਦੀਆਂ ਕਲਾਸਾਂ ਸੁਰੂ

ਨਿਯਮਾਂ ਅਨੁਸਾਰ ਐਸ.ਸੀ. ਵਿਦਿਆਰਥੀਆਂ ਨੂੰ ਦਿੱਤੀ ਜਾ ਰਹੀ ਹੈ ਮੁਫਤ ਸਿਖਿਆ
ਪਠਾਨਕੋਟ, 12 ਜੂਨ (ਪੰਜਾਬ ਪੋਸਟ ਬਿਊਰੋ) – ਪਠਾਨਕੋਟ ਵਿਖੇ ਚਲਾਏ ਜਾ ਰਹੇ ਗੁਰੂ ਨਾਨਕ ਦੇਵ ਯੂਨਿਵਰਸਿਟੀ ਕਾਲਜ ਵਿੱਚ ਇਸ ਵਾਰ ਸ਼ੈਸਨ 2017-18 ਵਿੱਚ ਪਠਾਨਕੋਟ ਦੇ ਬੱਚਿਆਂ GNDU Pktਲਈ ਬੀ.ਐਸ.ਸੀ ਮੈਡੀਕਲ, ਫਿਜੀਕਲ ਐਜੂਕੇਸਨ ਅਤੇ ਹਿੰਦੀ ਦੀਆਂ ਕਲਾਸਾਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ, ਜਿਸ ਨਾਲ ਜਿਲ੍ਹਾ ਪਠਾਨਕੋਟ ਦੇ ਬੱਚਿਆਂ ਨੂੰ ਹੁਣ ਉਪਰੋਕਤ ਤਿੰਨੋਂ ਵਿਸ਼ਿਆਂ ਦੀ ਪੜਾਈ ਘੱਟ ਫੀਸਾਂ ਤੇ ਗੁਰੂ ਨਾਨਕ ਦੇਵ ਯੂਨਿਵਰਸਿਟੀ ਕਾਲਜ ਪਠਾਨਕੋਟ ਵਿਖੇ ਹੀ ਕਰ ਸਕਣਗੇ।ਇਹ ਪ੍ਰਗਟਾਵਾ ਪ੍ਰਿੰਸੀਪਲ ਨਿਰਮਲ ਪਾਂਧੀ ਨੇ ਇਕ ਵਿਸ਼ੇਸ ਮੀਟਿੰਗ ਦੇ ਦੋਰਾਨ ਕੀਤਾ।ਉਨ੍ਹਾਂ ਦੱਸਿਆ ਕਿ ਕਾਲਜ ਦੇ ਪਹਿਲੇ ਹੀ ਸਾਲ ਵਿੱਚ ਆਰਟਸ/ਸਾਇੰਸ ਅਤੇ ਕਾਮਰਸ/ਬੀ.ਸੀ.ਏ ਵਿੱਚ 916 ਦੇ ਲਗਭਗ ਵਿਦਿਆਰਥੀਆਂ ਨੇ ਦਾਖਲਾ ਲਿਆ ਸੀ ਅਤੇ ਉਨ੍ਹਾਂ ਦੇ ਕਾਲਜ ਦੇ ਨਤੀਜੇ ਬਹੁਤ ਵਧੀਆ ਰਹੇ ਹਨ।
Nirmal Pandhi Principalਪ੍ਰਿੰਸੀਪਲ ਨਿਰਮਲ ਪਾਂਧੀ ਨੇ ਦੱਸਿਆ ਕਿ ਇਹ ਕਾਲਜ ਆਪਣੀ ਵਿਦਿਅਕ ਅਤੇ ਨੈਤਿਕ ਮੁੱਲਾਂ ਕਰਕੇ ਇਲਾਕੇ ਦਾ ਇੱਕ ਆਦਰਸ਼ ਕਾਲਜ ਬਣ ਚੁੱਕਾ ਹੈ।ਇਸ ਵਿੱਚ ਬੀ.ਏ/ ਬੀ.ਕਾਮ/ ਬੀ.ਸੀ.ਏ/ ਬੀ.ਐਸ.ਸੀ (ਮੈਡੀਕਲ/ਨਾਨ ਮੈਡਕੀਲ/ ਕੰਪਿਊਟਰ ਸਾਇੰਸ/ ਇਕਨਾਮਿਕਸ ਵਿਭਾਗ ਸ਼ਾਮਿਲ ਹਨ।ਇਸ ਵਿੱਚ ਲਗਭਗ ਸਾਰੇ ਵਿਸ਼ੇ ਕੰਪਿਊਟਰ ਸਾਇੰਸ, ਮੈਥ, ਫਿਜੀਕਲ ਐਜੂਕੇਸ਼ਨ, ਸ਼ੋਸਲ ਸਾਇੰਸ ਜਿਵੇਂ ਹਿਸਟਰੀ, ਪੋਲੀਟੀਕਲ ਸਾਇੰਸ, ਇਕਨਾਮਿਕਸ, ਚੋਣਵੀਂ ਅੰਗਰੇਜੀ, ਪੰਜਾਬੀ, ਹਿੰਦੀ ਸ਼ਾਮਲ ਹਨ।ਉਨ੍ਹਾਂ ਦੱਸਿਆ ਕਿ ਪਹਿਲੇ ਹੀ ਸਾਲ ਦੋਰਾਨ ਜਰੂਰਤਮੰਦ ਅਤੇ ਗਰੀਬ ਵਿਦਿਆਰਥੀ ਜੋ ਵਿੱਦਿਆ ਪ੍ਰਾਪਤ ਕਰਨ ਲਈ ਦੂਰ ਦਰਾਜ ਜਾਂਦੇ ਸਨ, ਉਨ੍ਹਾਂ ਨੇ ਪਹਿਲੇ ਸਾਲ ਦੋਰਾਨ ਉਪਰੋਕਤ ਵਿਸ਼ਿਆਂ ਵਿੱਚ ਪ੍ਰੀਖਿਆ ਦਿੱਤੀ ਅਤੇ ਵਧੀਆਂ ਅੰਕ ਪ੍ਰਾਪਤ ਕਰ ਕੇ ਆਪਣੇ ਮਾਤਾ ਪਿਤਾ ਅਤੇ ਆਪਣੇ ਖੇਤਰ ਦਾ ਨਾਮ ਰੋਸਨ ਕੀਤਾ।ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਦੀ ਸਹੂਲਤ ਲਈ ਕਾਲਜ ਵਿੱਚ ਸ਼ਾਨਦਾਰ ਲੈਬ, ਵਾਈਫਾਈ ਕੈਂਪਸ, ਲਾਇਬਰੇਰੀ, ਵਧੀਆ ਖੇਡ ਦਾ ਮੈਦਾਨ, ਵਾਟਰ ਕੂਲਰ, ਸੈਮੀਨਾਰ ਹਾਲ, ਵਧੀਆ ਪਾਰਕਿੰਗ, ਕੰਟੀਨ ਉਪਲਬੱਧ ਹੈ।
ਗੁਰੂ ਨਾਨਕ ਦੇਵ ਯੂਨਿਵਰਸਿਟੀ ਕਾਲਜ ਦੀ ਵਧੀਆ ਕਾਰਗੁਜਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਮਾਡਲ ਕਾਲਜ ਦੇ ਲਈ ਇਕ ਪ੍ਰੋਜੈਕਟ ਤਿਆਰ ਕਰਕੇ ਰੂਸਾ (ਰਾਸ਼ਟਰੀ ਉੱਚ ਸਿੱਖਿਆ ਅਭਿਆਨ ) ਨੂੰ ਭੇਜਿਆ ਗਿਆ ਹੈ, ਉਨ੍ਹਾਂ ਕਿਹਾ ਕਿ ਇਹ ਜਿਲ੍ਹਾ ਪਠਾਨਕੋਟ ਲਈ ਮਾਨ ਦੀ ਗੱਲ ਹੈ ਕਿ ਇਸ ਕਾਲਜ ਵਿੱਚ ਪਹਿਲੇ ਹੀ ਸਾਲ 916 ਬੱਚਿਆਂ ਦਾ ਦਾਖਿਲਾ ਹੋਇਆ ਜਿਸ ਨਾਲ ਕਾਲਜ ਨੂੰ ਪੂਰੇ ਪੰਜਾਬ ਵਿੱਚ ਇਕ ਵੱਖਰੀ ਪਹਿਚਾਣ ਮਿਲੀ।
ਪ੍ਰਿੰਸੀਪਲ ਪਾਂਧੀ ਨੇ ਦੱਸਿਆ ਕਿ ਯੂਨੀਵਰਸਿਟੀ ਦੇ ਨਿਯਮਾਂ ਅਨੁਸਾਰ ਐਸ.ਸੀ. ਵਿਦਿਆਰਥੀਆਂ ਨੂੰ ਫ੍ਰੀ ਐਜੂਕੇਸ਼ਨ ਦਿੱਤੀ ਜਾ ਰਹੀ ਹੈ।ਜਿਸ ਅਧੀਨ ਐਸ.ਸੀ ਵਿਦਿਆਰਥੀਆਂ ਜਿਨ੍ਹਾਂ ਦੀ ਦਾਖਲਾ ਫੀਸ ਕੇਵਲ 1 ਹਜ਼ਾਰ ਰੁਪਏ ਹੈ ਜੋ ਬਾਅਦ ਵਿੱਚ ਰਿਫੰਡ ਕਰ ਦਿੱਤੀ ਜਾਂਦੀ ਹੈ।ਉਨ੍ਹਾਂ ਦੱਸਿਆ ਕਿ ਕਾਲਜ ਦੀ ਸਾਇੰਸ ਵਿਦਿਆਰਥਣ ਨੰਦਨੀ ਮਹਿਤਾ ਨੇ ਜਿਲ੍ਹੇ ਵਿੱਚ ਪਹਿਲਾ ਸਥਾਨ ਅਤੇ ਯੂਨੀਵਰਸਿਟੀ ਵਿੱਚ ਦੂਸਰਾ ਸਥਾਨ ਪ੍ਰਾਪਤ ਕੀਤਾ ਹੈ।ਸਾਇੰਸ ਵਿਦਿਆਰਥਣ ਮੇਰਾਨਾ ਨੇ ਜਿਲ੍ਹੇ ਵਿੱਚ ਦੂਸਰਾ ਸਥਾਨ ਪ੍ਰਾਪਤ ਕੀਤਾ।ਬੀ.ਕਾਮ/ ਬੀ.ਐਸ.ਸੀ/ ਕੰਪਿਊਟਰ ਸਾਇੰਸ/ ਬੀ.ਐਸ.ਸੀ ਇਕਨਮਿਕਸ ਦੇ ਕਈ ਵਿਦਿਆਰਥੀਆਂ ਨੇ 70% ਤੋਂ ਉੱਪਰ ਨੰਬਰ ਲਏ ਅਤੇ ਕਾਲਜ ਦਾ ਨਾਮ ਰੋਸ਼ਨ ਕੀਤਾ।ਉਨ੍ਹਾਂ ਦੱਸਿਆ ਕਿ ਕਾਲਜ ਵਿੱਚ ਸਿੱਖਿਆ ਦੇ ਨਾਲ ਨਾਲ ਖੇਡਾਂ ਵਿੱਚ ਵੀ ਵਿਦਿਆਰਥੀਆਂ ਦੀ ਰੂਚੀ ਬਣਾਉਂਣ ਲਈ ਵੱਖ ਵੱਖ ਖੇਡ ਮੁਕਾਬਲੇ ਕਰਵਾਏ ਜਾਂਦੇ ਹਨ।

Check Also

ਵਾਈਸ ਚਾਂਸਲਰ ਸ. ਬਿਸ਼ਨ ਸਿੰਘ ਸਮੁੰਦਰੀ ਦੇ ਸਪੁੱਤਰ ਦਿੱਲੀ ਦੇ ਉਪ ਰਾਜਪਾਲ ਬਣਨ ਉਪਰੰਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੁੱਜੇ

ਅੰਮ੍ਰਿਤਸਰ, 20 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪਹਿਲੇ ਵਾਈਸ-ਚਾਂਸਲਰ ਸ. …

Leave a Reply