ਅੰਮ੍ਰਿਤਸਰ, 12 ਜੂਨ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਮੈਡੀਕਲ ਖੇਤਰ ਦੀ ਜਾਣੀ ਪਛਾਣੀ ਸ਼ਖਸ਼ੀਅਤ ਡਾਕਟਰ ਨਿਰੰਕਾਰ ਸਿੰਘ ਨੇਕੀ ਪ੍ਰੋਫੈਸਰ ਮੈਡੀਸਨ ਸਰਕਾਰੀ ਮੈਡੀਕਲ ਕਾਲਜ
ਅਤੇ ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਨੂੰ ਅੰਤਰਰਾਸ਼ਟਰੀ ਕਾਨਫਰੰਸ ਓਨ ਇਮਰਜ਼ਿੰਗ ਟਰੈਂਡਜ਼ ਇਨਟੈਗਰੇਟਿਡ ਪੈਸਟ ਤੇ ਡਿਸੀਜ਼ ਮੈਨੇਜਮੈਂਟ ਫਾਰ ਕੁਆਲਿਟੀ ਫੂਡ ਪ੍ਰੋਡਕਸ਼ਨ ਵਿਚ ਲੈਕਚਰ ਦੇਣ ਲਈ ਸੱਦਾ ਪੱਤਰ ਮਿਲਿਆ ਹੈ। ਇਹ ਕਾਨਫਰੰਸ ਸ਼ਿਵਾਰਾਮ ਰਿਸਰਚ ਫਾਊਂਡੇਸ਼ਨ ਬੰਗਲੌਰ ਅਤੇ ਗੋਰਮਿੰਟ ਆਫ ਸਾਰਾਵਕ ਦੇ ਸਹਿਯੋਗ ਨਾਲ ਮਲੇਸ਼ੀਆ ਦੇ ਸ਼ਹਿਰ ਕੂਚਿੰਗ ਵਿਖੇ ਮਿਤੀ 25 ਤੋਂ 27 ਜੁਲਾਈ 2017 ਨੂੰ ਹੋ ਰਹੀ ਹੈ।ਜਿਸ ਵਿੱਚ ਦੇਸ਼ ਵਿਦੇਸ਼ ਤੋਂ ਅਨੇਕਾਂ ਡਾਕਟਰ ਅਤੇ ਸਾਇੰਸਦਾਨ ਹਿੱਸਾ ਲੈ ਰਹੇ ਹਨ। ਡਾ. ਨੇਕੀ ਨੂੰ ਇਸ ਕਾਨਫਰੰਸ ਵਿੱਚ ਲੈਕਚਰ ਦੇਣ ਲਈ ਸੱਦਾ ਪੱਤਰ ਮਿਲਣਾ ਸ਼ਹਿਰ ਵਾਸੀਆਂ ਲਈ ਮਾਣ ਵਾਲੀ ਗੱਲ ਹੈ।
Check Also
‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਨਸ਼ਾ ਮੁਕਤੀ ਮੋਰਚੇ ਤੇ ਪੁਲਿਸ ਵਿਭਾਗ ਵਿੱਚਕਾਰ ਅਹਿਮ ਰਿਵਿਊ ਮੀਟਿੰਗ
ਅੰਮ੍ਰਿਤਸਰ, 26 ਜੂਨ (ਸੁਖਬੀਰ ਸਿੰਘ) – ਪੰਜਾਬ ਸਰਕਾਰ ਦੀ “ਯੁੱਧ ਨਸ਼ਿਆਂ ਵਿਰੁਧ” ਮੁਹਿੰਮ ਤਹਿਤ ਨਸ਼ਾ …
Punjab Post Daily Online Newspaper & Print Media