ਪੱਟੀ, 2 ਜੁਲਾਈ (ਰਣਜੀਤ ਸਿੰਘ ਮਾਹਲਾ ) – ਫੂਡ ਸਪਲਾਈ ਮੰਤਰੀ ਪੰਜਾਬ ਸ੍ਰ. ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੇ ਹੁਕਮਾ ਅਨੁਸਾਰ ਸ੍ਰ. ਸੁਖਵਿੰਦਰ ਸਿੰਘ ਭਾਟੀਆ ਮੈਬਰ ਐਸ.ਜੀ.ਪੀ.ਸੀ, ਗੁਰਚਰਨ ਸਿੰਘ ਚੰਨ ਸਹਿਰੀ ਪ੍ਰਧਾਨ ਪੱਟੀ, ਸੁਰਿੰਦਰ ਕੁਮਾਰ ਛਿੰਦਾ ਡਰੈਕਟਰ ਪਨਸਪ ਪੰਜਾਬ ਦੀ ਅਗਵਾਹੀ ਹੇਠ ਸਰਬਜੀਤ ਸਿੰਘ ਨੰਦਪੁਰੀਆ ਨੂੰ ਐਸ.ਸੀ ਵਿੰਗ ਦਾ ਸਹਿਰੀ ਪ੍ਰਧਾਨ ਨਿਯੁੱਕਤ ਕੀਤਾ ਗਿਆ ਹੈ। ਸਰਬਜੀਤ ਸਿੰਘ ਦੇ ਪ੍ਰਧਾਨ ਨਿਯੁੱਕਤ ਹੋਣ ਤੇ ਪੂਰੀ ਐਸ .ਸੀ ਬਰਾਦਰੀ ਵਿੱਚ ਖੁਸ਼ੀ ਦੀ ਲਹਿਰ ਹੈ। ਇਸ ਮੋਕੇ ਤੇ ਸਰਬਜੀਤ ਸਿੰਘ ਨੇ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਕਿਹਾ ਕਿ ਮੈ ਪਿਛਲੇ 15-16 ਸਾਲ ਤੋ ਪਾਰਟੀ ਦੀ ਸੇਵਾ ਨਿਭਾਅ ਰਿਹਾ ਹਾਂ ਤੇ ਅੱਗੇ ਤੋ ਵੀ ਦਿਨ ਰਾਤ ਪਾਰਟੀ ਦੀ ਸੇਵਾ ਵਿੱਚ ਹਾਜਰ ਰਹਾਗਾ । ਉਨਾਂ ਦੇ ਨਾਲੇ ਪ੍ਰਿੰਸੀਪਲ ਸੁਖਾ ਸਿੰਘ, ਅਜੀਤ ਸਿੰਘ, ਬੀਬੀ ਬਚਨੀ, ਦਿਲਬਾਗ ਸਿੰਘ ਆਦਿ ਹਜਾਰ ਸਨ
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …