ਪੱਟੀ, 2 ਜੁਲਾਈ (ਰਣਜੀਤ ਸਿੰਘ ਮਾਹਲਾ ) – ਕੈਰੋਂ ਭਵਨ ਪੱਟੀ ਵਿਖੇ ਸਹਿਰੀ ਪ੍ਰਧਾਨ ਗੁਰਚਰਨ ਸਿੰਘ ਚੰਨ, ਸੁਖਵਿੰਦਰ ਸਿੰਘ ਭਾਟੀਆ ਮੈਬਰ ਐਸ. ਜੀ .ਪੀ ਸੀ ਪੱਟੀ, ਸੁਰਿੰਦਰ ਕੁਮਾਰ ਸਿੰਦਾ ਦੀ ਅਗਵਾਈ ਹੇਠ ਹੋਈ ਜਿਸ ਵਿੱਚ ਸਮੂਹ ਵਾਰਡ ਨੰਬਰ ਇਕ ਦੇ ਵਰਕਰਾ ਨੇ ਹਿੱਸ਼ਾ ਲਿਆ ਓਨ੍ਹਾ ਨੇ ਪੰਜਾਬ ਸਰਕਾਰ ਵੱਲੋ ਕੀਤੇ ਹੋਏ ਵਿਕਾਸ ਕਾਰਜਾ ਦਾ ਧੰਨਵਾਦ ਕੀਤਾ ਤੇ ਕੁਝ ਨਵੀਆ ਮੁਸਕਲਾ ਦੱਸੀਆ ਵਾਰਡ ਵਾਲਿਆ ਨੇ ਦੱਸਿਆ ਕੀ ਕੁੱਝ ਗਲੀਆ ਅਜੇ ਬਾਕੀ ਨੇ ਜਿਸ ਵਿੱਚ ਸੀਵਰਜ ਦਾ ਕੰਮ ਬਾਕੀ ਵੀ ਹੈ ਤੇ ਕੁੱਝ ਦੀ ਹਾਲਤ ਖਰਾਬ ਹੈ, ਤੇ ਵਾਰਡ ਨੰਬਰ ਇਕ ਵਿੱਚ ਜੋ ਕੀ ਸਮਸਾਨ ਘਾਟ ਜਿਸ ਦੀ ਹਾਲਤ ਵੀ ਬਹੁਤ ਖਸਤਾ ਹੈ, ਤੇ ਵਾਰਡ ਨੰਬਰ ਇਕ ਦਾ ਪੀਣ ਵਾਲਾ ਪਾਣੀ ਬਹੁਤ ਖਰਾਬ ਹੋ ਗਿਆ ਹੈ ਜਿਸ ਨਾਲ ਲੋਕ ਬੀਮਾਰ ਹੋ ਰਹੇ ਹਨ ਵਾਰਡ ਨੰਬਰ ਇਕ ਵਿੱਚ ਆਰ ਓ ਸਿਸਟਮ ਲਗਵਾਓਂਣ ਦੀ ਮੰਗ ਰੱਖੀ ਜੋ ਕਿ ਲੋਕ ਕਿਸੇ ਭਿਆਨਕ ਬਿਮਾਰੀ ਦਾ ਸਿਕਾਰ ਨਾ ਹੋ ਜਾਨ। ਗੁਰਚਰਨ ਸਿੰਘ ਚੰਨ ਸਹਿਰੀ ਪ੍ਰਧਾਨ ਨੇ ਵਿਸਵਾਸ ਦਵਾਇਆ ਕਿ ਜਿਵੇਂ ਸਰਦਾਰ ਆਦੇਸ਼ ਪ੍ਰਤਾਪ ਸਿੰਘ ਕੈਰੋਂ ਜੀ ਨੇ ਬਾਕੀ ਦੇ ਵਿਕਾਸ ਕਾਰਜ ਕੀਤੇ ਹੈ ਤੇ ਬਹੁਤ ਜਲਦੀ ਬਾਕੀ ਦੇ ਵਿਕਾਸ ਕਾਰਜਾ ਦਾ ਕੰਮ ਮੁਕੰਮਲ ਕੀਤਾ ਜਾਵੇਗਾ ਇਸ ਮੋਕੇ ਤੇ ਹਾਜਰ ਸਰਬਜੀਤ ਸਿੰਘ ਨੰਦਪੁਰ ਸੀਨੀਅਰ ਮੀਤ ਪ੍ਰਧਾਨ ਐਸ ਸੀ ਵਿੰਗ ਪੱਟੀ, ਪ੍ਰਿੰਸੀਪਲ ਸੁੱਖਾ ਸਿੰਘ, ਅਜੀਤ ਸਿੰਘ, ਨੰਬਰ ਦਾਰ ਧਰਮਿੰਦਰ ਸਿੰਘ , ਬੀਬੀ ਬਚਨੀ, ਬਾਗਾ, ਚਮਕੋਰ ਸਿੰਘ , ਅਸ਼ੋਕ ਕੁਮਾਰ ਆਦਿ ਹਾਜਰ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …