Sunday, October 11, 2026

ਦੂਜੀ ਵਾਰ ਇਤਿਹਾਸ ਰਚਣ ਵਾਲੇ ਗੋਲਡ ਮੈਡਲਿਸਟ ਗੁਰਨੂਰ ਸਿੰਘ ਗਿੱਲ ਦਾ ਸਵਾਗਤ

ਅੰਮ੍ਰਿਤਸਰ, 13 ਜੂਨ (ਪੰਜਾਬ ਪੋਸਟ- ਸੰਧੂ) – ਸੰਗਰੂਰ ਦੇ ਕਸਬਾ ਮਸਤੂੁਆਣਾ ਸਾਹਿਬ ਵਿਖੇ ਸਪੋਰਟਸ ਅਥਾਰਿਟੀ ਆਫ ਇੰਡੀਆ ਦੇ ਸਥਾਨਕ ਸੈਂਟਰ ਵਲੋਂ ਕਰਵਾਈ ਗਈ ਲੜਕਿਆਂ ਦੀ PPN1306201708ਜੂਨੀਅਰ ਪੰਜਾਬ ਬਾਕਸਿੰਗ ਚੈਂਪੀਅਨਸ਼ਿਪ ਦੇ ਦੋਰਾਨ ਅੰਮ੍ਰਿਤਸਰ ਦੇ ਖਿਡਾਰੀ ਤੇ ਰਾਸ਼ਟਰੀ ਬਾਕਸਿੰਗ ਕੋਚ ਬਲਜਿੰਦਰ ਸਿੰਘ ਦੇ ਸ਼ਗਿਰਦ ਗੁਰਨੂਰ ਸਿੰਘ ਗਿੱਲ ਨੇ ਦੂਜੀ ਵਾਰ ਇਤਿਹਾਸ ਨੂੰ ਦੁਹਰਾਉਂਦਿਆਂ ਗੋਲਡ ਮੈਡਲ ਜਿੱਤ ਕੇ ਆਪਣੇ ਸ਼ਹਿਰ ਤੇ ਮਾਤਾ-ਪਿਤਾ ਦਾ ਨਾਮ ਰੌਸ਼ਨ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਨੂਰ ਸਿੰਘ ਗਿੱਲ ਦੇ ਪਿਤਾ ਤੇ ਗੁਰੂ ਨਾਨਕ ਦੇਵ ਯੂਨਿਵਰਸਿਟੀ ਅੰਮ੍ਰਿਤਸਰ ਦੇ ਨਾਨ-ਟੀਚਿੰਗ ਐਸੋਸੀਏਸ਼ਨ ਦੇ ਸਰਕਦਾ ਆਗੂ ਤੇਜਵੰਤ ਸਿੰਘ ਗਿੱਲ ਨੇ ਦੱਸਿਆ ਕਿ ਗੁਰਨੂਰ ਸਿੰਘ ਗਿੱਲ ਨੇ 81 ਤੋਂ 91 ਕਿਲੋਗ੍ਰਾਮ ਭਾਰ ਵਰਗ ਦੇ ਵਿਚ ਆਪਣੇ ਵਿਰੋਧੀ ਖਿਡਾਰੀ ਨੂੰ ਚਿੱਤ ਕਰਦੇ ਹੋਏ ਜਿੱਤ ਦਾ ਝੰਡਾ ਬੁਲੰਦ ਕੀਤਾ ਤੇ ਗੋਲਡ ਮੈਡਲ ਝੋਲੀ ਪਵਾ ਕੇ ਦੂਜੀ ਵਾਰੀ ਚੈਂਪੀਅਨ ਤਾਜ ਆਪਣੇ ਸਿਰ ਸਜਾਇਆ ਹੈ।ਉਨ੍ਹਾਂ ਕਿਹਾ ਕਿ ਗੁਰਨੂਰ ਸਿੰਘ ਗਿੱਲ ਦੀ ਇਸ ਪ੍ਰਾਪਤੀ ਦਾ ਸਿਹਰਾ ਉਸ ਦੇ ਸਿਰੜੀ ਤੇ ਮਿਹਨਤੀ ਕੋਚ ਬਲਜਿੰਦਰ ਸਿੰਘ ਦੇ ਸਿਰ ਜਾਂਦਾ ਹੈ। ਜੇਤੂ ਖਿਡਾਰੀ ਨੂੰ ਅੰਤਰਾਸ਼ਟਰੀ ਖਿਡਾਰੀ ਤੇ ਅਰਜੁਨ ਅਵਾਰਡੀ ਜੈਪਾਲ ਸਿੰਘ ਦੇ ਵੱਲੋਂ ਮੈਡਲ ਤੇ ਸਰਟੀਫਿਕੇਟ ਦੇ ਕੇ ਨਵਾਜਿਆ ਗਿਆ।
ਇਸੇ ਦੌਰਾਨ ਪੰਜਾਬ ਕੇਸਰੀ ਪਹਿਲਵਾਨ ਸਵ: ਅਰਜੁਨ ਸਿੰਘ ਢੋਟੀਆ ਦੇ ਪੜਪੋਤਰੇ, ਸਵ: ਪ੍ਰਿੰ: ਹਰਦੀਪ ਸਿੰਘ ਗਿੱਲ ਦੇ ਪੋਤਰੇ ਅਤੇ ਟਰੇਡ ਯੂਨੀਅਨ ਆਗੂ ਤੇਜਵੰਤ ਸਿੰਘ ਦੇ ਫਰਜੰਦ ਚੈਂਪੀਅਨ ਗੁਰਨੂਰ ਸਿੰਘ ਗਿੱਲ ਦਾ ਅੰਮ੍ਰਿਤਸਰ ਪੁੱਜਣ ਤੇ ਜੀ.ਐਨ.ਡੀ.ਯੂ ਐਨ.ਟੀ.ਏ ਪ੍ਰਧਾਨ ਹਰਦੀਪ ਸਿੰਘ ਨਾਗਰਾ ਸੈਕਟਰੀ ਬਲਵੀਰ ਸਿੰਘ ਗਰਚਾ, ਗੁਰਧੀਰ ਸਿੰਘ ਸਰਕਾਰੀਆ, ਅਮਨ ਅਰੋੜਾ, ਮਨਪ੍ਰੀਤ ਸਿੰਘ, ਜੋਤੀ ਪ੍ਰਸਾਦ, ਹਰਦੀਪ ਸਿੰਘ ਭੁੱਲਰ, ਮਨਪ੍ਰੀਤ ਸਿੰਘ ਆਦਿ ਦੇ ਵੱਲੋਂ ਗਰਮਜੌਸ਼ੀ ਨਾਲ ਸਵਾਗਤ ਕੀਤਾ ਗਿਆ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply