ਬਠਿੰਡਾ, 13 ਜੂਨ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – 14 ਜੂਨ ਨੂੰ ਵਰਲਡ ਬਲੱਡ ਡੋਨਰਜ਼ ਡੇਅ ਤੇ ਜ਼ਿਲੇ ਦੀਆਂ ਸਮਾਜ ਸੇਵੀ ਸੰਸਥਾਵਾਂ ਵੱਲੋ ਰੈਡ ਕਰਾਸ ਅਤੇ ਸਿਹਤ ਵਿਭਾਗ ਬਠਿੰਡਾ ਦੇ ਸਹਿਯੋਗ ਨਾਲ ਇੱਕ ‘ਕਾਫਲਾ ਖੂਨਦਾਨੀਆਂ ਦਾ’ ਸ਼ਹਿਰ ਵਿੱਚ ਕੱਢਿਆ ਜਾਣਾ ਹੈ।ਇਹ ਕਾਫਲਾ ਰੈਡ ਕਰਾਸ ਭਵਨ ਸਿਵਲ ਸਟੇਸ਼ਨ ਬਠਿੰਡਾ ਤੋ ਸ਼ਾਮੀ 03.00 ਵਜੇ ਸ਼ੁਰੂ ਕੀਤਾ ਜਾਵੇਗਾ।ਜਿਸ ਨੂੰ ਡਿਪਟੀ ਕਮਿਸ਼ਨਰ ਅਤੇ ਪ੍ਰਧਾਨ, ਭਾਰਤੀ ਰੈਡ ਕਰਾਸ ਸੁਸਾਇਟੀ, ਜ਼ਿਲਾ ਸ਼ਾਖਾ, ਬਠਿੰਡਾ ਦੀਪਰਵਾ ਲਾਕੜਾ, ਆਈ.ਏ.ਐਸ ਝੰਡੀ ਦੇ ਕੇ ਰਵਾਨਾ ਕਰਣਗੇ। ਇਹ ਕਾਫਲਾ ਰੈਡ ਕਰਾਸ ਭਵਨ ਤੋ ਬਸ ਸਟੈਡ, ਕੋਰਟ ਰੋਡ, ਮਹਿਣਾ ਚੋਕ, ਆਰਿਆ ਸਮਾਜ ਚੋਕ, ਕਿੱਕਰ ਬਜਾਰ, ਸਦਰ ਬਜਾਰ, ਸਦਭਾਵਨਾ ਚੋਕ, ਧੋਬੀ ਬਜਾਰ ਤੋ ਹੁੰਦਾ ਹੋਇਆ ਸੁਭਾਸ਼ ਮਾਰਕਿਟ (ਪਾਣੀ ਵਾਲੀ ਟੈਂਕੀ) ਵਿਖੇ ਸਮਾਪਤ ਕੀਤਾ ਜਾਵੇਗਾ। ਸਮਾਪਣ ਸਥਲ ਤੇ ਖੂਨਦਾਨ ਵਿੱਚ ਸਹਿਯੋਗ ਪਾਉਣ ਵਾਲੀਆਂ ਸੰਸਥਾਵਾਂ ਨੂੰ ਸਨਮਾਨ ਪੱਤਰ ਦਿੱਤੇ ਜਾਣਗੇ। ਸਕੱਤਰ ਰੈਡ ਕਰਾਸ ਕਰਨਲ ਵੀਰੇਂਦਰ ਕੁਮਾਰ (ਰਿਟਾ.) ਨੇ ਇਸ ਸਬੰਧੀ ਦੱਸਿਆ ਕਿ ਇਹ ਦਿਵਸ ਵਿਸ਼ੇਸ਼ ਤੋਰ ਤੇ ਬਲੱਡ ਗਰੁੱਪਾਂ ਦੇ ਖੋਜੀ ਸਾਇੰਟਿਸਟ ਕਾਰਲ ਲੈਡਸਟੀਨਰ ਦੇ ਜਨਮ ਦਿਨ ਨੂੰ ਸਮਰਪਿਤ ਹੈ। ਇਸ ਦਿਵਸ ਨੂੰ ਮਨਾਉਣ ਦਾ ਉਦੇਸ਼ ਖੂਨਦਾਨ ਲਹਿਰ ਵਿੱਚ ਯੌਗਦਾਨ ਪਾ ਰਹੇ ਖੂਨਦਾਨੀਆਂ ਅਤੇ ਖੂਨਦਾਨੀ ਸੰਸਥਾਵਾਂ ਨੂੰ ਸਤਿਕਾਰ ਦੇਣਾ ਅਤੇ ਹੋਰਨਾ ਲੋਕਾਂ ਨੂੰ ਖੂਨਦਾਨ ਲਹਿਰ ਵਿੱਚ ਸ਼ਾਮਿਲ ਕਰਨਾ ਹੈ। ਜ਼ਿਲਾ ਨਿਵਾਸੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ‘ਕਾਫਲਾ ਖੂਨਦਾਨੀਆਂ ਦਾ’ ਰੈਲੀ ਵਿੱਚ ਵੱਧ ਚੜ ਕੇ ਭਾਗ ਲੈਣ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media