Sunday, July 19, 2026

ਡਾਕਟਰ ਨੇਕੀ ਮੁੱਖ ਸੰਪਾਦਕ ਬਣੇ

ਅੰਮ੍ਰਿਤਸਰ, 14 ਜੂਨ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਲਿਮਕਾ ਬੁੱਕ ਆਫ ਰਿਕਾਰਡਜ਼ ਵਿੱਚ ਆਪਣਾ ਨਾਮ ਦਰਜ਼ ਕਰਵਾ ਚੁੱਕੇ ਮੈਡੀਕਲ ਕਿੱਤੇ ਨਾਲ ਸਬੰਧਤ ਅੰਤਰਰਾਸ਼ਟਰੀ ਪੱਧਰ ਦੇ Dr. Nekiਵਿਦਵਾਨ ਡਾਕਟਰ ਨਿਰੰਕਾਰ ਸਿੰਘ ਨੇਕੀ ਪ੍ਰੋਫੈਸਰ ਮੈਡੀਸਨ ਸਰਕਾਰੀ ਮੈਡੀਕਲ ਕਾਲਜ ਤੇ ਸਥਾਨਕ ਗੁਰੂ ਨਾਨਕ ਦੇਵ ਹਸਪਤਾਲ ਇੰਟਰਨੈਸ਼ਨਲ ਜਨਰਲ ਆਫ ਰਿਸਰਚ ਇਨ ਹੈਲਥ ਸਾਇੰਸਿਜ਼ ਦੇ ਮੁੱਖ ਸੰਪਾਦਕ ਬਣਾਇਆ ਗਆ ਹੈ।ਇਸ ਡਾਕਟਰੀ ਰਸਾਲੇ ਦੇ ਮੈਨੇਜਿੰਗ ਐਡੀਟਰ ਸ੍ਰੀਮਤੀ ਬੀ ਨਾਗਾ ਗੋ ਨੇ ਡਾਕਟਰ ਨੇਕੀ ਨੂੰ ਲਿਖਤੀ ਸੂਚਨਾ ਭੇਜ ਕੇ ਇਹ ਸੂਚਨਾ ਦਿੱਤੀ ਹੈ।ਜਿਕਰਯੋਗ ਹੈ ਕਿ ਡਾਕਟਰ ਨੇਕੀ ਦਰਜਨਾਂ ਡਾਕਟਰੀ ਰਸਾਲਿਆਂ ਦੇ ਮੁੱਖ ਸੰਪਾਦਕ ਅਤੇ ਅੇੈਡੀਟੋਰੀਅਲ ਬੋਰਡ ਦੇ ਮੈਂਬਰ ਹਨ।ਇਸ ਤੋਂ ਇਲਾਵਾ ਡਾਕਟਰ ਨੇਕੀ ਹੁਣ ਤੱਕ 355 ਆਰਟੀਕਲ ਡਾਕਟਰੀ ਰਸਾਲਿਆਂ ਲਈ ਲਿਖ ਚੁੱਕੇ ਹਨ।

Check Also

ਕੈਬਨਿਟ ਮੰਤਰੀ ਈ.ਟੀ.ਓ ਵਲੋਂ ਨਗਰ ਸੁਧਾਰ ਟਰੱਸਟ ਦੇ ਨਵ-ਨਿਯੁੱਕਤ ਚੇਅਰਮੈਨ ਸਰਬਜੋਤ ਸਿੰਘ ਧੰਜ਼ਲ ਨੂੰ ਵਧਾਈ

ਅੰਮ੍ਰਿਤਸਰ, 19 ਜੁਲਾਈ (ਸੁਖਬੀਰ ਸਿੰਘ) –  ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ ਪੰਜਾਬ ਸਰਕਾਰ …

Leave a Reply