Tuesday, September 8, 2026

ਅਦਾਲਤ ਵਲੋਂ ਨਸ਼ੀਲੇ ਪਦਾਰਥਾਂ ਦੇ ਦੋਸ਼ ‘ਚ 10 ਸਾਲ ਕੈਦ ਤੇ 1 ਲੱਖ ਰੁਪਏ ਜੁਰਮਾਨਾ

PPN030701
ਬਠਿੰਡਾ, 3 ਜੁਲਾਈ (ਜਸਵਿੰਦਰ ਸਿੰਘ ਜੱਸੀ)- ਸਥਾਨਕ ਮਾਨਯੋਗ ਅਦਾਲਤ ਦੇ ਜੱਸ ਜਸਜੀਤ ਸਿੰਘ ਭਿੰਡਰ ਸਪੈਸ਼ਲ ਕੋਰਟ ਵਲੋਂ ਐਫ਼ ਆਈ ਆਰ 22੮ ਮਿਤੀ 11-12-12 ਐਨ ਡੀ ਪੀ ਐਸ 22/61/85 ਪੀ ਐਸ ਕੋਤਵਾਲੀ ਦਰਜ ਅਧੀਨ ਦੋਸ਼ੀ ਸੁਖਦੇਵ ਸਿੰਘ ਪੁੱਤਰ ਅਮਰ ਸਿੰਘ ਸਿਰਕੀਬੰਦ ਹਾਜੀ ਰਤਨ ਗੇਟ ਬਠਿੰਡਾ ਨੂੰ 10 ਸਾਲ ਕੈਦ ਅਤੇ 1 ਲੱਖ ਰੁਪਏ ਜੁਰਮਾਨਾ ਜਾਂ ਦੋ ਸਾਲ ਹੋਰ ਕੈਦ ਦਾ ਹੁਕਮ ਸੁਣਾਇਆ ਹੈ। ਜ਼ਿਕਰਯੋਗ ਇਹ ਹੈ ਕਿ ਦੋਸ਼ੀ ਨੂੰ ਗਸ਼ਤ ਦੌਰਾਨ ਦਾਣਾ ਮੰਡੀ ‘ਚ ਸ਼ੱਕ ਦੇ ਅਧਾਰ ‘ਤੇ ਤਲਾਸ਼ੀ ਦੌਰਾਨ  20 ਸ਼ੀਸ਼ੀਆਂ, 320 ਗਰਾਮ ਨਸ਼ੀਲਾ ਪਾਊਟਰ, 350 ਕੈਪਸ਼ੂਲ ਸਮੇਤ ਏ ਐਸ ਆਈ ਪਿਆਰਾ ਸਿੰਘ, ਐਚ ਸੀ ਤੇਜਿੰਦਰ ਸਿੰਘ, ਜਗਰੂਪ ਸਿੰਘ, ਨਰਿੰਦਰਪਾਲ ਸਿੰਘ, ਗੁਰਮੇਲ ਸਿੰਘ ਨਾਰਕੋਟਿਕ ਸੈਲ ਵਲੋਂ ਫੜਿਆ ਗਿਆ ਸੀ।

Check Also

ਅੰਮ੍ਰਿਤਸਰ ਜਿਲ੍ਹੇ ਦੇ ਸਮੂਹ ਕਾਲਜਾਂ ਵਿੱਚ ਨੌਜਵਾਨਾਂ ਦੀ ਵੋਟਰ ਰਜਿਸਟ੍ਰੇਸ਼ਨ ਲਈ ਲਗਾਏ ਜਾ ਰਹੇ ਹਨ ਵਿਸ਼ੇਸ਼ ਕੈਂਪ

   9 ਸਤੰਬਰ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਹੋਵੇਗਾ ਵਿਸ਼ੇਸ਼ ਮੈਗਾ ਈਵੈਂਟ ਅੰਮ੍ਰਿਤਸਰ, 7 …

Leave a Reply