Sunday, December 22, 2024

ਪੀਰ ਸਾਂਈ ਬਾਬਾ ਭੋਲੇ ਸ਼ਾਹ ਜੀ ਦਾ ਸਲਾਨਾ ਮੇਲਾ ਮਨਾਇਆ 

PPN030702
ਅੰਮ੍ਰਿਤਸਰ, 3  ਜੂਲਾਈ  (ਪੰਜਾਬ ਪੋਸਟ ਬਿਊਰੋ) – ਪੀਰ ਸਾਂਈ ਬਾਬਾ ਭੋਲੇ ਸ਼ਾਹ ਜੀ ਦਾ ਸਲਾਨਾ ਮੇਲਾ ਰਾਜੀਵ ਗਾਂਧੀ ਨਗਰ ਵਿੱਖੇ ਹਰ ਸਾਲ ਦੇ ਵਾਂਗੂ ਇਸ ਸਾਲ ਵੀ ਗੱਦੀ ਨਸ਼ੀਨ ਸਾਂਈ ਟੀਟੂ ਸ਼ਾਹ ਦੀ ਅਗੁਵਾਈ ਵਿੱਚ ਬੜੀ ਸ਼ਰਧਾ ਨਾਲ ਮਨਾਇਆ ਗਿਆ। ਇਸ ਦੀ ਜਾਣਕਾਰੀ ਗੱਦੀ ਨਸ਼ੀਨ ਸਾਂਈ ਟੀਟੂ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇਸ ਦਰਬਾਰ ਦੇ ਦਰਸ਼ਨਾਂ ਦੇ ਵਾਸਤੇ ਸ਼ਰਧਾਲੂ ਦੂਰੋਂ ਦੂਰੋਂ ਆ ਕੇ ਆਪਣੀ ਹਾਜਰੀ ਲਗਵਾਉਦੇਂ ਹਨ।ਇਸ ਮੌਕੇ ਤੇ ਸ਼ਰੋਮਣੀ ਅਕਾਲੀ ਦੱਲ ਦੇ ਵਿੱਕੀ ਚੀਦਾ ਨੇ ਆਪਣੇ ਪਰਿਵਾਰ ਦੇ ਨਾਲ ਸੱਚੀ ਸਰਕਾਰ ਪੀਰ ਬਾਬਾ ਭੋਲੇ ਸ਼ਾਹ ਜੀ ਦੇ ਦਰਬਾਰ ਦੇ ਵਿੱਚ ਸਜ਼ਦਾ ਕਰਕੇ ਆਸ਼ੀਰਵਾਦ ਲਿਆ । ਇਸ ਮੇਲੇ ਵਿੱਚ ਸ਼ੌਕਤ ਅਲੀ ਮੌਤਈ, ਨੂਰਾਂ ਸਿਸ਼ਟਰ, ਵਿੱਕੀ ਬਾਦਸ਼ਾਹ (ਲੂਧਿਆਣੇ ਵਾਲੇ) ਬੱਖਸ਼ੀ ਕਵਾਲ (ਫ਼ਤੇਹਗੜ੍ਹ ਚੂੜਿਆਂ ਵਾਲੇ) ਨੇ ਸਾਰੀ ਰਾਤ ਅਪਨੀ ਅਪਨੀ ਹਾਜਰੀ ਲਗਵਾ ਕੇ ਸੱਚੀ ਸਰਕਾਰ ਪੀਰ ਬਾਬਾ ਭੋਲੇ ਸ਼ਾਹ ਦੀ ਮਹਿਮਾ ਗਾ ਕੇ ਆਈ ਹੋਈ ਸੰਗਤਾਂ ਨੂੰ  ਨਿਹਾਲ ਕੀਤਾ। ਸ਼ਾਂਈ ਪੀਰ ਬਾਬਾ ਭੋਲੇ ਸ਼ਾਹ ਜੀ ਦੇ ਦਰਬਾਰ ਵੱਲ ਜਾਂਦੇ ਰਸਤੇ ਵਿੱਚ ਉਨਾਂ ਦੇ ਮੁਰੀਦਾਂ ਨੇ ਥਾਂ ਥਾਂ ਉਤੇ ਲੰਗਰ ਅਤੇ ਠੰਡੇ ਮੀਠੇ ਪਾਣੀ ਦੀਆਂ ਛਬੀਲਾਂ ਲਗਾਈਆਂ ਹੋਇਆਂ ਸਨ ਅਤੇ ਦਰਬਾਰ ਵਿੱਚ ਵੀ ਲੰਗਰ ਰਾਤ ਦਿਨ ਚਲ ਰਿਹਾ ਹੈ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply