ਅੰਮ੍ਰਿਤਸਰ, 14 ਜੂਨ (ਜਗਦੀਪ ਸਿੰਘ ਸੱਗੂ) – ਸ੍ਰੀ ਗੁਰੂ ਹਰਿਕ੍ਰਿਸਨ ਪਬਲਿਕ ਸਕੂਲ ਏਅਰ ਪੋਰਟ ਰੋਡ ਵਿਖੇ ਸਮਰ ਕੈਂਪ ਦਾ ਆਯੋਜਨ ਕੀਤਾ ਗਿਆ।ਪ੍ਰਿੰਸੀਪਲ ਰਵਿੰਦਰ ਕੌਰ ਬਮਰਾ ਦੀ
ਪ੍ਰਧਾਨਗੀ ਵਿੱਚ ਅਯੌਜਿਤ ਇਸ ਕੈਂਪ ਦੌਰਾਨ ਅੰਗਰੇਜੀ, ਖੇਡਾਂ ਅਤੇ ਮਿਉਜਿਕ ਦੀਆਂ ਕਲਾਸਾਂ ਲਗਾਈਆਂ ਗਈਆਂ।ਜਿਸ ਵਿੱਚ ਬੱਚਿਆਂ ਨੇ ਬੜੇ ਜੋਸ਼ ਅਤੇ ਉਤਸ਼ਾਹ ਨਾਲ ਹਿੱਸਾ ਲਿਆ।ਅੰਗਰੇਜੀ ਦੀਆਂ ਕਲਾਸਾਂ ਦੇ ਬੱਚਿਆਂ ਦੀ ਅੰਗਰੇਜੀ ਤੇ ਪਕੜ ਮਜਬੂਤ ਕਰਨ, ਉਹਨਾਂ ਦਾ ਉਚਾਰਨ ਸ਼ੁਧ ਕਰਨ ਅਤੇ ਲਿਖਣ ਕੌਸ਼ਲ ਦਾ ਵਿਕਾਸ ਕਰਨ ‘ਤੇ ਵਿਸ਼ੇਸ਼ ਜੋਰ ਦਿੱਤਾ ਗਿਆ।ਬੱਚਿਆਂ ਵਿੱਚ ਸੰਗੀਤ ਅਤੇ ਆਰਟ ਦੀ ਰੁਚੀ ਪੈਦਾ ਕਰਨ ਲਈ ਸੰਗੀਤ ਅਤੇ ਆਰਟ ਦੀਆਂ ਕਲਾਸਾ ਦਾ ਵਿਸ਼ੇਸ਼ ਯੋਗਦਾਨ ਰਿਹਾ।ਬੱਚਿਆਂ ਨੂੰ ਸਰੀਰਕ ਰੂਪ ਵਿੱਚ ਤੰਦਰੁਸਤ ਰੱਖਣ ਦੇ ਉਦੇਸ਼ ਦੀ ਪੂਰਤੀ ਲਈ ਖੇਡਾਂ ਕਰਵਾਈਆਂ ਗਈਆਂ।ਪ੍ਰਿੰਸੀਪਲ ਮੈਡਮ ਨੇ ਕਿਹਾ ਕਿ ਇਸ ਤਰਾਂ ਦੇ ਕੈਂਪ ਲਗਾਉਣ ਦਾ ਉਦੇਸ਼ ਵਿਦਿਆਰਥੀਆਂ ਨੂੰ ਹਰ ਪੱਖੋਂ ਟਰੇਂਡ ਕਰਨਾ ਹੈ।ਉਨਾਂ ਕਿਹਾ ਕਿ ਇਸ ਤਰਾਂ ਦੇ ਕੈਂਪ ਵਿੱਚ ਹੀ ਬੱਚੇ ਆਪਣੇ ਅੰਦਰ ਲੁੱਕੀ ਪ੍ਰਤਿਭਾ ਨੂੰ ਉਜਾਗਰ ਕਰ ਸਕਦੇ ਹਨ।
Check Also
ਖ਼ਾਲਸਾ ਕਾਲਜ ਵੈਟਰਨਰੀ ਵਿਖੇ ‘ਵਿਗਿਆਨਕ ਪਸ਼ੂ-ਪਾਲਣ ਪ੍ਰਬੰਧਨ’ ਵਿਸ਼ੇ ‘ਤੇ ਰਾਸ਼ਟਰੀ ਵਰਕਸ਼ਾਪ
ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਦੇ ਵਿਭਾਗ …
Punjab Post Daily Online Newspaper & Print Media