ਅੰਮ੍ਰਿਤਸਰ, 15 ਜੂਨ (ਪੰਜਾਬ ਪੋਸਟ- ਦੀਪ ਦਵਿੰਦਰ ਸਿੰਘ) – ਪੰਜਾਬੀ ਰੰਗਮੰਚ ਦੀ ਸਿਰਮੌਰ ਹਸਤੀ ਪ੍ਰੋ. ਅਜਮੇਰ ਸਿੰਘ ਔਲਖ ਦਾ ਲੰਮੀ ਬਿਮਾਰੀ ਤੋਂ ਬਾਅਦ ਦਿਹਾਂਤ ਹੋਣ ਉਤੇ ਅੰਮ੍ਰਿਤਸਰ ਦੇ
ਬਹੁਤ ਸਾਰੇ ਰੰਗਕਰਮੀਆਂ ਅਤੇ ਸਾਹਿਤਕਾਰਾਂ ਨੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ।ਪੰਜਾਬ ਸੰਗੀਤ ਨਾਟਕ ਅਕਾਦਮੀ ਦੇ ਪ੍ਰਧਾਨ ਅਤੇ ਵਿਰਸਾ ਵਿਹਾਰ ਅੰਮਿ੍ਰਤਸਰ ਦੇ ਪ੍ਰਧਾਨ ਸ਼ੋ੍ਰ੍ਮਣੀ ਨਾਟਕਕਾਰ ਕੇਵਲ ਧਾਲੀਵਾਲ ਨੇ ਕਿਹਾ ਕਿ ਪ੍ਰੋ. ਅਜਮੇਰ ਔਲਖ ਪੰਜਾਬ ਦੇ ਪੇਂਡੂ ਨਾਟਕ ਦੀ ਰੂਹੇਰਵਾਂ ਸਨ।ਉਹ ਅੰਤਰਰਾਸ਼ਟਰੀ ਪੱਧਰ ਦੇ ਨਾਟਕਕਾਰ ਸਨ।ਔਲਖ ਸਾਹਿਬ ਦੇ ਨਾਟਕਾਂ ਨੇ ਸਮਾਜ ਨੂੰ ਨਵੀਂ ਚੇਤਨਾ ਦਿੱਤੀ ਅਤੇ ਦਬੇ ਕੁਚਲੇ ਲੋਕਾਂ ਦੀ ਆਵਾਜ਼ ਆਪਣੇ ਨਾਟਕਾਂ ਰਾਹੀਂ ਪੇਸ਼ ਕੀਤੀ। ਪ੍ਰੋ. ਔਲਖ ਨੂੰ ਰਾਸ਼ਟਰੀ ਸਾਹਿਤ ਅਕਾਦਮੀ ਪੁਰਸਕਾਰ, ਰਾਸ਼ਟਰਪਤੀ ਪੁਰਸਕਾਰ, ਸ਼ੋ੍ਰਮਣੀ ਨਾਟਕਕਾਰ ਪੁਰਸਕਾਰ ਅਤੇ ਹੋਰ ਵੀ ਅਨੇਕਾਂ ਪੁਰਸਕਾਰ ਮਿਲ ਚੁੱਕੇ ਹਨ। ਉਹਨਾਂ ਦੇ ਲਿਖੇ ਨਾਟਕ ਸਕੂਲਾਂ ਅਤੇ ਕਾਲਜਾਂ ਵਿੱਚ ਵੀ ਪੜਾਏ ਜਾਂਦੇ ਹਨ।ਉਹਨਾਂ ਦੇ ਪ੍ਰਸਿੱਧ ਨਾਟਕ ਬਗਾਨੇ ਬੋਹੜ ਦੀ ਛਾਂ, ਇਕ ਰਮਾਇਣ ਹੋਰ, ਤੂੜੀ ਵਾਲਾ ਕੋਠਾ, ਤੇ੍ਰੜਾਂ ਅਤੇ ਕੇਹਰ ਸਿੰਘ ਦੀ ਮੌਤ ਹਨ। ਇਸ ਮੌਕੇ ਤੇ ਪੰਜਾਬ ਭਰ ਤੋਂ ਵਿਰਸਾ ਵਿਹਾਰ ਵਿੱਚ ਚੱਲ ਰਹੀਂ ਥੀਏਟਰ ਵਰਕਸ਼ਾਪ ਲਈ ਪਹੁੰਚੇ ਕਲਾਕਾਰਾਂ ਨੇ ਔਲਖ ਸਾਹਿਬ ਨੂੰ ਅਕੀਦਤ ਦੇ ਫੁੱਲ ਭੇਟ ਕੀਤੇ। ਇਸ ਮੌਕੇ ਡਾ. ਜਗਦੀਸ਼ ਸਚਦੇਵਾ, ਜੇ.ਐਸ ਜੱਸ, ਹਰਿੰਦਰ ਸੋਹਲ, ਵਿਜ਼ੇ ਸ਼ਰਮਾ, ਜਤਿੰਦਰ ਕੌਰ, ਸੁਖਵਿੰਦਰ ਵਿਰਕ, ਗੁਰਤੇਜ ਮਾਨ, ਟੀ. ਐਸ. ਰਾਜਾ, ਰਮੇਸ਼ ਯਾਦਵ, ਗੁਰਦੇਵ ਸਿੰਘ ਮਹਿਲਾਂਵਾਲਾ, ਸੁਦੇਸ਼ ਵਿੰਕਲ, ਦੀਪ ਮਨਦੀਪ, ਮੰਚਪ੍ਰੀਤ, ਗੁਰਿੰਦਰ ਮਕਨਾ, ਰਸ਼ਮੀ ਨੰਦਾ, ਡਾ. ਅਰਵਿੰਦਰ ਕੌਰ ਧਾਲੀਵਾਲ, ਗੁਰਮੀਤ ਬਾਵਾ, ਸ਼ਿਵਦੇਵ ਸਿੰਘ, ਕੁਲਵੰਤ ਗਿੱਲ, ਅਜਾਇਬ ਹੁੰਦਲ, ਹਰਦੀਪ ਗਿੱਲ, ਅਨੀਤਾ ਦੇਵਗਨ, ਪਵਨਦੀਪ, ਸਰਬਜੀਤ ਲਾਡਾ, ਪਿ੍ਰਤਪਾਲ ਪਾਲੀ, ਅਰਤਿੰਦਰ ਸੰਧੂ, ਦੀਪ ਦਵਿੰਦਰ ਸਿੰਘ ਅਤੇ ਬਲਵਿੰਦਰ ਸਿੰਘ ਫਤਹਿਪੁਰੀ ਆਦਿ ਵੱਲੋਂ ਨਾਟਕਕਾਰ ਅਜਮੇਰ ਔਲਖ ਸਾਹਿਬ ਦੇ ਅਕਾਲ ਚਲਾਣੇ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ।
Check Also
ਬਾਬਾ ਨਿਹਾਲ ਦਾਸ ਜੀ ਦੀ ਯਾਦ ਵਿੱਚ ਸਾਲਾਨਾ ਸਮਾਗਮ ਦੌਰਾਨ ਕਬੱਡੀ ਕੱਪ ਕਰਵਾਇਆ
ਕੈਬਨਿਟ ਮੰਤਰੀ ਸਰਦਾਰ ਹਰਭਜਨ ਸਿੰਘ ਈ.ਟੀ.ਓ ਨੇ ਭਰੀ ਹਾਜ਼ਰੀ ਅੰਮ੍ਰਿਤਸਰ, 17 ਫਰਵਰੀ (ਪੰਜਾਬ ਪੋਸਟ) – …
Punjab Post Daily Online Newspaper & Print Media