ਬਠਿੰਡਾ, 15 ਜੂਨ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਪੰਜਾਬੀ ਸਾਹਿਤ ਜਗਤ ਦੇ ਸਿਰਮੌਰ ਨਾਟਕਕਾਰ ਅਜਮੇਰ ਸਿੰਘ ਔਲਖ ਦੀ ਮੌਤ ਦੀ ਖ਼ਬਰ ਫ਼ੈਲਦਿਆਂ ਸਹਿਤ ਜਗਤ ਦੇ ਪ੍ਰ੍ਰੇਮੀਆਂ ਵਿਚ ਸੋਗ ਦੀ ਲਹਿਰ ਦੌੜ ਗਈ। ਇਸ ਖਬਰ ਨਾਲ ਹੀ ਉਨ੍ਹਾਂ ਦੇ ਸਹੁਰੇ ਪਿੰਡ ਦਾਨ ਸਿੰਘ ਵਾਲਾ (ਬਠਿੰਡਾ) ਵਿਖੇ ਸੋਗ ਦੀ ਇਕ ਲਹਿਰ ਫ਼ੈਲ ਗਈ ਅਤੇ ਹਰ ਵਿਹੜੇ ਅੰਦਰ ਮਹੌਲ ਗ਼ਮਗੀਨ ਹੋ ਗਿਆ।ਇਸ ਸਮੇਂ ਉਨ੍ਹਾਂ ਦੇ ਸਹੁਰੇ ਪਰਿਵਾਰ ਵੱਲੋਂ ਔਲਖ਼ ਪਰਿਵਾਰ ਨਾਲ ਇਸ ਦੁੱਖ਼ ਦੀ ਘੜੀ ਵਿਚ ਸ਼ਰੀਕ ਹੁੰਦਿਆਂ ਅਤੇ ਸ਼ੋਕ ਸੰਦੇਸ਼ ਦਿੰਦਿਆਂ ਲੇਖਕ ਬਰਾੜ ਆਰ. ਸਿੰਘ ਨੇ ਕਿਹਾ ਕਿ ਬੇਸ਼ੱਕ ਅਜਮੇਰ ਸਿੰਘ ਔਲਖ਼ ਵਰਗੀ ਸਾਹਿਤ ਕਲਾ ਨਾਲ ਲਬਰੇਜ਼ ਮਾਣਮੱਤੀ ਅਤੇ ਬਹੁਪੱਖੀ ਸਖਸ਼ੀਅਤ ਦੇ ਰੁਖ਼ਸਤ ਹੋ ਜਾਣ ‘ਤੇ ਉਨ੍ਹਾਂ ਨੂੰ ਬਹੁਤ ਡੂੰਘਾ ਅਫ਼ਸੋਸ ਹੈ ਪਰ ਉਨ੍ਹਾਂ ਦਾ ਨਾਮ ਸਾਹਿਤ ਜਗਤ ਇਤਿਹਾਸ ਦੇ ਪੰਨਿਆਂ ‘ਤੇ ਸੁਨਹਿਰੀ ਅੱਖਰਾਂ ਨਾਲ ਲਿਖਿਆ ਹੋਣ ਨਾਤੇ ਪਿੰਡ ਵਾਸੀਆਂ ਉਨ੍ਹਾਂ ‘ਤੇ ਹਮੇਸ਼ਾਂ ਮਾਣ ਵੀ ਰਹੇਗਾ।ਉਨ੍ਹਾਂ ਇਹ ਵੀ ਕਿਹਾ ਕਿ ਸਮਾਜ ਦੇ ਹਰ ਖ਼ੇਤਰ ਅੰਦਰ ਹੁੰਦੀ ਨਾ ਇਨਸਾਫ਼ੀ ਅਤੇ ਕਿਸਾਨੀ ਦਰਦ ਦੀ ਦਸ਼ਾ ਅਤੇ ਦਿਸ਼ਾ ਬਿਆਨ ਕਰਦੇ ਔਲਖ਼ ਦੇ ਨਾਟਕਾਂ ਅਤੇ ਲਿਖਤਾਂ ਨੂੰ ਜੋ ਮੁਕਾਮ ਹਾਸਲ ਹੋਇਆ ਹੈ, ਸ਼ਾਇਦ ਹੀ ਕਿਸੇ ਹੋਰ ਦੇ ਹਿੱਸੇ ਆਇਆ ਹੋਵੇ ਅਤੇ ਉਹ ਕੋਸ਼ਿਸ਼ ਕਰਨਗੇ ਕਿ ਇਨ੍ਹਾਂ ਲਿਖ਼ਤਾਂ ਨੂੰ ਹੋਰ ਭਾਸ਼ਾਵਾਂ ਵਿਚ ਅਨੁਵਾਦ ਕਰ ਕੇ ਸਮਾਜ ਦੇ ਬਾਕੀ ਹਿੱਸਿਆਂ ਵਿਚ ਵੀ ਪਹੁੰਚਾਇਆ ਜਾਵੇ, ਜੋ ਕਿ ਉਨ੍ਹਾਂ ਲਈ ਅਸਲ ਸ਼ਰਧਾਂਜਲੀ ਹੋਵੇਗੀ।ਇਸ ਸਮੇਂ ਇਕ ਸ਼ੋਕ ਸੰਦੇਸ਼ ਵਿਚ ਹੋਰਨਾਂ ਤੋਂ ਇਲਾਵਾ ਇਸੇ ਪਿੰਡ ਦੇ ਪ੍ਰਸਿੱਧ ਨਾਵਲਕਾਰ ਅਤੇ ਫ਼ਿਲਮਸਾਜ਼ ਬੂਟਾ ਸਿੰਘ ਸ਼ਾਦ, ਸਹਿਤ ਕਲਾ ਮੰਚ, ਨਸ਼ਾਮੁਕਤੀ ਗੁਰਮਤਿ ਪ੍ਰਚੰਡ ਲਹਿਰ ਦੇ ਪ੍ਰਮੁੱਖ ਜਸਕਰਨ ਸਿੰਘ ਸਿਵੀਆਂ, ਤਰਸੇਮ ਬੱਸਰ, ਅਮਰਜੀਤ ਸਿੰਘ ਪੈਂਟਰ ਹਰਵਿੰਦਰ ਸਿੰਘ ਖਾਲਸਾ, ਅਵਤਾਰ ਸਿੰਘ ਕੈਂਥ ਆਦਿ ਨੇ ਕਿਹਾ ਕਿ ਸਾਹਿਤ ਜਗਤ ਲਈ ਇਕ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ
ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …
Punjab Post Daily Online Newspaper & Print Media