Thursday, October 8, 2026

‘ਚਾਨਣ ਦੇ ਵਣਜਾਰੇ’ ਪ੍ਰੋਜੈਕਟ ਖੁਸਕੁਸ਼ੀਆਂ ਨੂੰ ਰੋਕਣ ਦਾ ਸੁਨੇਹਾ

ਸ਼ਾਦਾ ਜੀਵਨ ਜਿਉਣ ਅਤੇ ਬੇਲੋੜੇ ਖਰਚੀਲੇ ਰਿਵਾਜਾਂ ਨੂੰ ਤਿਆਗਣ ਲਈ ਕੀਤਾ ਪ੍ਰੇਰਿਤ

PPN1506201709ਸੰਦੌੜ, 15 ਜੂਨ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਸਿਹਤ ਅਤੇ ਸਿੱਖਿਆ ਦੇ ਖੇਤਰ ਵਿੱਚ ਕੰਮ ਕਰ ਰਹੀ ਸੂਬਾ ਪੱਧਰੀ ਸੰਸਥਾ ਸਮਾਜ ਭਲਾਈ ਮੰਚ ਸ਼ੇਰਪੁਰ ਵੱਲੋਂ ਪਿੰਡ ਮੋਰਾਂਵਾਲੀ ਵਿਖੇ ਪ੍ਰੋਜੈਕਟ ‘ਚਾਨਣ ਦੇ ਵਣਜਾਰੇ’ ਤਹਿਤ ਸਮਾਜ ਵਿੱਚ ਵਧ ਰਹੀਆਂ ਖੁਦਕੁਸ਼ੀਆਂ ਨੂੰ ਰੋਕਣ ਦਾ ਸੁਨੇਹਾ ਦਿੱਤਾ ਗਿਆ ਹੈ।ਇਸ ਮੌਕੇ ਸੰਸਥਾ ਦੇ ਕਨਵੀਨਰ ਰਜਿੰਦਰਜੀਤ ਸਿੰਘ ਕਾਲਾਬੂਲਾ ਨੇ ਦੱਸਿਆ ਕਿ ਸਮਾਜ ਭਲਾਈ ਮੰਚ ਪਿਛਲੇ ਲ਼ੰਬੇ ਸ਼ਮੇ ਤੋਂ ਸਮਾਜਿਕ ਤਬਦੀਲੀਆਂ ਅਤੇ ਲੜਕੀਆਂ ਨੂੰ ਸਵੈਨਿਰਭਰ ਕਰਨ ਲਈ ਟ੍ਰੇਨਿੰਗ ਦਿੰਦਾ ਆ ਰਿਹਾ ਹੈ ਅਤੇ ਹੁਣ ਸੰਸਥਾ ਵੱਲੋਂ ਪ੍ਰੋਜੈਕਟ ‘ਚਾਨਣ ਦੇ ਵਣਜਾਰੇ’ ਸੁਰੂ ਕੀਤਾ ਗਿਆ ਹੈ, ਜਿਸ ਤਹਿਤ ਤਣਾਅ ਮੁਕਤ ਜੀਵਨ ਜਿਉਣ ਅਤੇ ਖੁਦਕੁਸ਼ੀ ਦੀ ਸੋਚ ਤੋਂ ਹਮੇਸ਼ਾਂਾ ਦੂਰ ਰਹਿਣ ਲਈ ਲੋਕਾਂ ਨੂੰ ਪਿੰਡ ਪਿੰਡ ਜਾ ਕੇ ਜਾਗਰੂਕ ਕੀਤਾ ਜਾ ਰਿਹਾ ਹੈ।
ਇਸ ਮੌਕੇ ਬੋਲਦਿਆਂ ਵਾਤਾਵਰਣ ਪ੍ਰੇਮੀ ਮਾਸਟਰ ਰਾਜੇਸ਼ ਰਿਖੀ ਨੇ ਕਿਹਾ ਕਿ ਜੀਵਨ ਦੇ ਵਿੱਚ ਕੁੱਝ ਵੀ ਅਸੰਭਵ ਨਹੀਂ ਹ,ੈ ਜੇਕਰ ਵਿਅਕਤੀ ਦ੍ਰਿੜ ਇਰਾਦਾ ਰੱਖੇ ਅਤੇ ਮਿਹਨਤ ਦਾ ਲੜ ਨਾ ਛੱਡੇ ਤਾਂ ਹੌਲੀ ਹੌਲੀ ਹਰ ਮੰਜ਼ਿਲ ਤੱਕ ਪਹੁੰਚਿਆ ਜਾ ਸਕਦਾ ਹੈ ਅਤੇ ਸਾਰੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾ ਸਕਦਾ ਹੈ।ਉਹਨਾਂ ਹਾਜ਼ਰੀਨ ਨੂੰ ਸਾਦਾਜੀਵਨ ਜਿਉਣ ਅਤੇ ਫੋਕੇ ਤੇ ਬੇਲੋੜੇ ਖਰਚੀਲੇ ਰਸਮੋ ਰਿਵਾਜਾਂ ਨੂੰ ਤਿਆਗਣ ਲਈ ਵੀ ਪ੍ਰੇਰਿਤ ਕੀਤਾ।ਸਰਪੰਚ ਹਰਪ੍ਰੀਤ ਸਿੰਘ ਨੇ ਪ੍ਰਵਾਸੀ ਭਾਰਤੀ ਪ੍ਰਿਤਪਾਲ ਸਿੰਘ ਸ਼ੇਰਗਿੱਲ ਦੀ ਮਦਦ ਨਾਲ ਖੋਲੇ ਕਿੱਤਾ ਸਿਖਲਾਈ ਕੇਂਦਰ ਦਾ ਉਦਘਾਟਨ ਕੀਤਾ।ਇਸ ਮੌਕੇ ਹੋਰਨਾ ਤੋਂ ਇਲਾਵਾ ਤੇਜਪਾਲ ਸਿੰਘ, ਮਾ. ਅਮਰੀਕ ਸਿੰਘ ਮੋਰਾਂਵਾਲੀ, ਪ੍ਰਿਤਪਾਲ ਸਿੰਘ ਸ਼ੇਰਗਿੱਲ, ਸਮਾਜ ਭਲਾਈ ਮੰਚ ਦੇ ਕਨਵੀਨਰ ਰਜਿੰਦਰਜੀਤ ਸਿੰਘ ਕਾਲਾਬੂਲਾ, ਰਾਜੇਸ਼ ਰਿਖੀ ਪੰਜਗਰਾਈਆਂ, ਰਾਮਗੜੀਆ ਕਲੱਬ ਦੇ ਆਗੂ ਜਸਵੀਰ ਸਿੰਘ ਜੱਸੀ, ਮੈਡਮ ਚਰਨਜੀਤ ਕੌਰ ਮਲੇਰਕੋਟਲਾ, ਸਿਲਾਈ ਟੀਚਰ ਪਰਮਜੀਤ ਕੌਰ ਸਮੇਤ ਵੱਡੀ ਗਿਣਤੀ ਦੇ ਵਿੱਚ ਨਗਰ ਨਿਵਾਸੀ ਹਾਜ਼ਰ ਸਨ।

Check Also

ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ

ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …

Leave a Reply