ਅਜਨਾਲਾ, 15 ਜੂਨ (ਪੰਜਾਬ ਪੋਸਟ ਬਿਊਰੋ) – ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਦੀ ਅੰਮ੍ਰਿਤਸਰ ਸਥਿਤ ਖੇਤਰੀ ਪ੍ਰਚਾਰ ਇਕਾਈ ਵਲੋਂ ਭਾਰਤ ਸਰਕਾਰ ਦੀਆਂ ਵੱਖ-ਵੱਖ ਯੋਜਨਾਵਾਂ ਬਾਰੇ ਲੋਕਾਂ ਵਿਚ ਜਾਗਰੁਕਤਾ ਲਿਆਉਣ ਲਈ ਅੱਜ ਅਜਨਾਲਾ ਵਿਚ ਇਕ ‘ਜਨ ਚੇਤਨਾ ਅਭਿਆਨ’ ਪ੍ਰੋਗਰਾਮ ਕਰਵਾਇਆ ਗਿਆ।ਇਹ ਪ੍ਰੋਗਰਾਮ ਆਈ.ਟੀ.ਆਈ ਗਰਾਉਂਡ ਵਿਚ ਕਰਵਾਇਆ ਗਿਆ।
ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰਦਿਆਂ ‘ਬੇਟੀ ਬਚਾਓ-ਬੇਟੀ ਪੜ੍ਹਾਓ’ ਦੀ ਮਹਤੱਤਾ ਬਾਰੇ ਬੋਲਦਿਆਂ ਕਿਹਾ ਕਿ ਜਿਸ ਸਮਾਜ ਵਿਚ ਮਹਿਲਾਵਾਂ ਦਾ ਸਤਿਕਾਰ ਨਹੀਂ ਹੁੰਦਾ ਉਹ ਸਮਾਜ ਤਰੱਕੀ ਨਹੀਂ ਕਰ ਸਕਦਾ।ਉਨ੍ਹਾਂ ਕਿਹਾ ਕਿ ਇਕ ਚੰਗਾ ਸਮਾਜ ਬਨਾਉਣ ਵਿਚ ਮਹਿਲਾਵਾਂ ਦਾ ਵਿਸ਼ੇਸ਼ ਯੋਗਦਾਨ ਹੁੰਦਾ ਹੈ। ਉਨ੍ਹਾਂ ਕਿਹਾ ਕਿ ਅਜਿਹੀ ਸੋਚ ਕਿ ਕੁੜੀਆਂ ਦੀ ਜ਼ਰੂਰਤ ਨਹੀਂ ਹੈ, ਸਮਾਜ ਦੇ ਅਤੇ ਕੁਦਰਤ ਦੇ ਵਿਰੁੱਧ ਹੈ।ਅਜਨਾਲਾ ਦੇ ਐਸ.ਡੀ.ਐਮ ਡਾ. ਰਜਤ ਉਬਰਾਏ ਬਤੌਰ ਵਿਸ਼ੇਸ਼ ਮਹਿਮਾਨ ਸਨ, ਜਦਕਿ ਸ਼ਿਵਰਾਜ ਸਿੰਘ ਬੱਲ ਅਤੇ ਖੁਸ਼ਦਿਲ ਸਿੰਘ ਦੋਵੇਂ ਸਹਾਇਕ ਕਮਿਸ਼ਨਰ ਹਾਜ਼ਰ ਰਹੇ।
ਇਸ ਇਕ ਦਿਨ੍ਹਾਂ ਜਾਗਰੁਕਤਾ ਅਭਿਆਨ ਦੌਰਾਨ ‘ਜਨ-ਧਨ ਯੋਜਨਾਵਾਂ’, ਪ੍ਰਧਾਨ ਮੰਤਰੀ ਸਵੈ ਰੋਜ਼ਗਾਰ ਯੋਜਨਾ, ਸਵੱਛ ਭਾਰਤ ਅਭਿਆਨ, ‘ਬੇਟੀ ਬਚਾਓ-ਬੇਟੀ ਪੜ੍ਹਾਓ’ ਆਦਿ ਬਾਰੇ ਲੋਕਾਂ ਨੂੰ ਜਾਣਕਾਰੀ ਦਿੱਤੀ ਗਈ। ਇਸ ਪ੍ਰੋਗਰਾਮ ਦੇ ਪ੍ਰਬੰਧਕ ਖੇਤਰੀ ਪ੍ਰਚਾਰ ਅਧਿਕਾਰੀ ਰਾਜੇਸ਼ ਬਾਲੀ ਨੇ ਦੱਸਿਆ ਕਿ ਅਜਿਹੇ ਜਾਗਰੁਕਤਾ ਪ੍ਰੋਗਰਾਮ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਵਿਚ ਕਈ ਥਾਵਾਂ ਤੇ ਕਰਵਾਏ ਜਾ ਰਹੇ ਹਨ।
ਡਿਪਟੀ ਕਮਿਸ਼ਨਰ ਸੰਘਾ ਨੇ ਇਸ ਮੌਕੇ ਅੰਮ੍ਰਿਤਸਰ ਵਾਸੀਆਂ ਨੂੰ ਇਸ ਪਵਿੱਤਰ ਸ਼ਹਿਰ ਨੂੰ ਖੁੱਲੇ ਵਿਚ ਸ਼ੌਚ ਕਰਨ ਤੋਂ ਮੁਕਤ ਕਰਨ ਵਿਚ ਆਪਣਾ ਭਰਪੂਰ ਯੋਗਦਾਨ ਦੇਣ ਦਾ ਸੱਦਾ ਦਿੱਤਾ।
ਇਸ ਮੌਕੇ ‘ਤੇ ਜਿਲ੍ਹਾ ਲੀਡ ਬੈਂਕ ਮੈਨੇਜ਼ਰ ਰਾਕੇਸ਼ ਖਹਿਰਾ ਅਤੇ ਸਰਬਜੀਤ ਮਲ੍ਹੀ, ਸੀ.ਡੀ.ਪੀ.ਓ ਸ੍ਰੀਮਤੀ ਕਵਲਜੀਤ ਕੌਰ, ਸਾਫ-ਸਫਾਈ ਮਹਿਕਮੇ ਤੋਂ ਰਾਜਪਾਲ ਸਿੰਘ, ਸਨਅਤ ਵਿਭਾਗ ਤੋਂ ਰੋਹਿਤ ਮੋਹਿਂਦਰੂ ਮੌਜ਼ੂਦ ਸਨ। ਆਈ.ਟੀ.ਆਈ ਦੇ ਪ੍ਰਿੰਸੀਪਲ ਬਲਦੇਵ ਰਾਜ ਅਤੇ ਸੀਨੀਅਰ ਇੰਸਟਕਟਰ ਅਜੀਤਪਾਲ ਸਿੰਘ ਨੇ ਇਸ ਪ੍ਰੋਗਰਾਮ ਵਿਚ ਵਿਸ਼ੇਸ਼ ਯੋਗਦਾਨ ਦਿੱਤਾ।
‘ਬੇਟੀ ਬਚਾਓ-ਬੇਟੀ ਪੜ੍ਹਾਓ’ ਅਤੇ ‘ਸਵੱਛ ਭਾਰਤ ਅਭਿਆਨ’ ਵਿਸ਼ਿਆਂ ’ਤੇ ਬੱਚਿਆਂ ਦੇ ਕਰਵਾਏ ਗਏ ਡਰਾਇੰਗ ਮੁਕਾਬਲੇ ਇਹ ਚਨਦਨਦੀਪ ਕੌਰ ਪਹਿਲੇ, ਜੈਦੀਪ ਸਿੰਘ ਦੂਜੇ ਅਤੇ ਸੁਖਮਨਜੀਤ ਕੌਰ ਤੀਜੇ ਸਥਾਨ ‘ਤੇ ਰਹੇ ਜਦਕਿ ਗੁਰਅਮਾਨਤ ਕੌਰ ਅਤੇ ਰੁਪਿੰਦਰ ਕੌਰ ਨੂੰ ਕੰਸੋਲੇਸਨ ਪੁਰਸਕਾਰ ਡਿਪਟੀ ਕਮਿਸ਼ਨਰ ਸੰਘਾ ਨੇ ਤਕਸੀਮ ਕੀਤੇੇ।
ਪ੍ਰੋਗਰਾਮ ਦੀ ਸ਼ੁਰੂਆਤ ਲੋਕਾਂ ਨੂੰ ਚੰਗੀ ਸਿਹਤ-ਸੰਭਾਲ ਲਈ ਯੋਗਾ ਕਰਨ ਬਾਰੇ ਜਾਣਕਾਰੀ ਦੇਣ ਨਾਲ ਸ਼ੁਰੂ ਕੀਤੀ ਗਈ। ਜਿਸ ਵਿੱਚ ਯੋਗ ਗੁਰੂ ਅਮਿਤ ਨੇ ਯੋਗ ਆਸਨ ਕਰਕੇ ਦਿਖਾਏ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media