ਸਮਰਾਲਾ, 16 ਜੂਨ (ਪੰਜਾਬ ਪੋਸਟ- ਕੰਗ) ਇਨਕਲਾਬੀ ਰੰਗਮੰਚ ਦੀ ਅਹਿਮ ਸਖਸ਼ੀਅਤ ਪ੍ਰੋ. ਅਜਮੇਰ ਸਿੰਘ ਔਲਖ ਦੇ ਸਦੀਵੀ ਵਿਛੋੜੇ ’ਤੇ ਪੰਜਾਬੀ ਸਾਹਿਤ ਸਭਾ ਸਮਰਾਲਾ ਅਤੇ ਅਧਿਆਪਕ
ਚੇਤਨਾ ਮੰਚ ਸਮਰਾਲਾ ਦੀ ਇੱਕ ਸੋਗ ਸਭਾ ਸਾਹਿਤ ਸਭਾ ਦੇ ਪ੍ਰਧਾਨ ਬਿਹਾਰੀ ਲਾਲ ਸੱਦੀ ਅਤੇ ਮੰਚ ਦੇ ਪ੍ਰਧਾਨ ਵਿਜੈ ਕੁਮਾਰ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ।ਸਭ ਤੋਂ ਪਹਿਲਾਂ ਵਿਛੜੀ ਆਤਮਾ ਦੀ ਸ਼ਾਂਤੀ ਲਈ ਦੋ ਮਿੰਟ ਦਾ ਮੋਨ ਧਾਰਨ ਕੀਤਾ ਗਿਆ। ਬੁਲਾਰਿਆਂ ਵਿੱਚ ਸੱਦੀ ਨੇ ਕਿਹਾ ਕਿ ਪ੍ਰੋ. ਔਲਖ ਦੀ ਇਨਕਲਾਬੀ ਲਹਿਰ ਨੂੰ ਵੱਡੀ ਦੇਣ ਹੈ, ਜਿਨ੍ਹਾਂ ਨੇ ਆਪਣੀ ਸਾਰੀ ਉਮਰ ਸਮਾਜ ਦੇ ਦੱਬੇ ਕੁਚਲੇ ਲੋਕਾਂ, ਮਜ਼ਦੂਰਾਂ-ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਰੰਗਮੰਚ ਰਾਹੀਂ ਉਭਾਰ ਕੇ ਲੋਕਾਂ ਸਾਹਮਣੇ ਪੇਸ਼ ਕੀਤਾ। ਮੰਚ ਦੇ ਪ੍ਰਧਾਨ ਵਿਜੈ ਕੁਮਾਰ ਸ਼ਰਮਾ ਨੇ ਕਿਹਾ ਕਿ ਪ੍ਰੋ. ਔਲਖ ਇੱਕੋ ਜਿਹਾ ਸਮਾਜ ਸਿਰਜਣ ਵਾਲੇ ਲੋਕਾਂ ਲਈ ਚਾਨਣ ਮੁਨਾਰਾ ਸਨ, ਉਨ੍ਹਾਂ ਦੀ ਮੌਤ ਨਾਲ ਲੋਕ ਪੱਖੀ ਸਾਹਿਤ ਅਤੇ ਨਾਟਕ ਕਲਾ ਨੂੰ ਵੱਡਾ ਘਾਟਾ ਪਿਆ ਹੈ।ਇਸ ਮੌਕੇ ਹੋਰ ਬੁਲਾਰਿਆਂ ਨੇ ਵੀ ਪ੍ਰੋ. ਔਲਖ ਦੇ ਜੀਵਨ ਸਬੰਧੀ ਆਪਣੇ ਵਿਚਾਰ ਪ੍ਰਗਟ ਕੀਤੇ।ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਜੋਗਿੰਦਰ ਸਿੰਘ ਜੋਸ਼, ਜਗਦੀਸ਼ ਨੀਲੋਂ, ਡਾ. ਪਰਮਿੰਦਰ ਸਿੰਘ ਬੈਨੀਪਾਲ, ਪ੍ਰਿੰਸੀਪਲ ਮਨੋਜ ਕੁਮਾਰ, ਮੇਘ ਦਾਸ ਜਵੰਦਾ, ਪ੍ਰੇਮ ਨਾਥ, ਪੁਖਰਾਜ ਸਿੰਘ ਘੁਲਾਲ, ਦਰਸ਼ਨ ਸਿੰਘ ਕੰਗ, ਦੀਪ ਦਿਲਬਰ, ਸੰਦੀਪ ਤਿਵਾੜੀ, ਬਲਵੀਰ ਬੱਬੀ, ਰਘਵੀਰ ਸਿੰਘ, ਕਮਲਜੀਤ ਘੁੰਗਰਾਲੀ ਸਿੱਖਾਂ, ਇੰਦਰਜੀਤ ਸਿੰਘ ਕੰਗ, ਵੀਰਇੰਦਰ ਸਿੰਘ, ਸਤਿੰਦਰ ਸਿੰਘ ਸਮਰਾਲਾ, ਜੈਦੀਪ ਮੈਨਰੋ, ਸੰਜੀਵ ਕੁਮਾਰ ਕਲਿਆਣ, ਜਸਵਿੰਦਰ ਸਿੰਘ, ਸੁਰਿੰਦਰ ਵਰਮਾ ਆਦਿ ਹਾਜਰ ਸਨ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media