ਪਤੀ ਤੇ ਉਸ ਦੇੇ ਸਾਥੀਆਂ ਨੇ ਮਾਰਨ ਦੀ ਨੀਯਤ ਨਾਲ ਰਸਤੇ `ਚ ਘੇਰਿਆ- ਆਂਗਨਵਾੜੀ ਵਰਕਰ
ਬਠਿੰਡਾ, 16 ਜੂਨ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਪ੍ਰ੍ਰੈੋਸ ਕਲੱਬ ਬਠਿੰਡਾ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਆਂਗਨਵਾੜੀ ਵਰਕਰ ਜਸਵਿੰਦਰ ਕੌਰ ਪੁੱਤਰੀ ਹਾਕਮ
ਸਿੰਘ ਪਿੰਡ ਝੰਡੂਕੇ ਜਿਲ੍ਹਾ ਬਠਿੰਡਾ ਨੇ ਆਪਣੇ ਪਤੀ ’ਤੇ ਦੋਸ਼ ਲਗਾਇਆ ਕਿ ਉਸ ਨੇ ਆਪਣੇ ਗੁੰਡਾ ਸਾਥੀਆਂ ਨਾਲ ਮਿਲ ਕੇ ਉਸ ਨੂੰ ਮਾਰਨ ਦੀ ਨੀਯਤ ਨਾਲ ਰਸਤੇ ਵਿਚ ਘੇਰਿਆ ਅਤੇ ਉਸ ਸਮੇਂ ਪਤੀ ਗੁਰਜੀਤ ਸਿੰਘ ਕੋਲ ਬਾਰਾ ਬੋਰ ਦੀ ਗੰਨ ਵੀ ਸੀ ਅਤੇ ਰੋਲਾ ਪਾਉਣ ’ਤੇ ਲੋਕਾਂ ਦੇ ਇੱਕਠੇ ਹੋਣ ਕਾਰਨ ਕੁੱਝ ਨਹੀ ਬੋਲੇ ਅਤੇ ਜਦ ਉਹ ਬੱਸ ਚੜ੍ਹੀ ਤਾਂ ਇਸ ਦੇ ਨਾਲ ਦੇ ਗੁੰਡਿਆਂ ਨੇ ਬੱਸ ’ਚ ਮੇਰੀ ਬੇਇੱਜਤੀ ਕਰਨ ਦੀ ਕੋਸ਼ਿਸ਼ ਕੀਤੀ। ਬੱਸ ਵਿਚ ਬੈਠੀਆਂ ਦੋ ਜਨਾਨੀਆਂ ਨੇ ਉਸ ਨੂੰ ਬਾਲਿਆਂਵਾਲੀ ਥਾਣਾ ਸਿਕਾਇਤ ਕਰਨ ਲਈ ਥਾਣੇ ਲਿਜਾ ਕੇ ਰਪਟ ਦਰਜ ਕਰਵਾਈ। ਮੌਕੇ ’ਤੇ ਮੌਜੂਦ ਏ.ਐਸ.ਆਈ ਬਿੱਕਰ ਸਿੰਘ ਨੇ ਰਪਟ ਦਰਜ ਕੀਤੀ ਫਿਰ ਏ.ਐਸ.ਆਈ ਧਰਮ ਪਾਲ ਦੀ ਡਿਊਟੀ ਲਗਾਈ ਮਗਰ 4 ਵਜੇ ਤੱਕ ਉਸਨੂੰ ਬਿਠਾਈ ਰੱਖਿਆ। ਕਿਸੇ ਨੂੰ ਬੁਲਾਇਆ ਨਹੀ ਗਿਆ ਅਤੇ ਦੂਜੇ ਦਿਨ ਫੋਨ ਕਰਨ ’ਤੇ ਸਾਢੇ ਪੰਜ ਵਜੇ ਥਾਣੇ ਬੁਲਾਇਆ ਗਿਆ, ਲੇਕਿਨ ਡਿਊਟੀ ਥਾਣੇਦਾਰ ਧਰਮਪਾਲ ਉਥੋਂ ਬਾਹਰ ਚਲਿਆ ਗਿਆ। ਐਸ.ਐਚ ਓ ਥਾਣਾ ਸਿਵਚੰਦ ਦੇ ਧਿਆਨ ਵਿਚ ਮਾਮਲਾ ਆਉਣ ’ਤੇ ਉਨ੍ਹਾਂ ਨੇ ਮੈਨੂੰ ਦੂਜੇ ਦਿਨ ਸ਼ਾਮ 6 ਵਜੇ ਦਾ ਸਮਾਂ ਦਿੱਤਾ। ਜਦ ਉਹ ਦੋ ਔਰਤਾਂ ਨਾਲ ਥਾਣੇ ਗਈ ਤਾਂ ਉਥੇ ਉਸ ਦੇੇ ਸੁਹਰੇ ਗੁਲਜਾਰ ਸਿੰਘ ਅਤੇ ਪਤੀ ਗੁਰਜੀਤ ਸਿੰਘ ਨੇ ਐਸ.ਐਚ.ਓ ਥਾਣਾ ਸਿਵਚੰਦ ਅਤੇ ਏ.ਐਸ.ਆਈ ਧਰਮ ਪਾਲ ਦੀ ਹਾਜ਼ਰੀ ਵਿਚ ਬਹੁਤ ਹੀ ਭੱਦੇ ਸਬਦ ਬੋਲੇ ਜਦਕਿ ਉਸ ਦੀ ਕੋਈ ਗੱਲ ਨਹੀ ਸੁਣੀ ਤਾਂ ਉਸ ਦੀ ਘਬਰਾਹਟ ਵੱਧ ਗਈ।ਦਿਲ ਦੀ ਧੜਕਣ ਵੱਧਣ ਕਾਰਨ ਜਦ ਉਠ ਕੇ ਕਿਹਾ ਕਿ ਦਵਾਈ ਲੈ ਆਵਾਂ ਤਾਂ ਉਨ੍ਹਾਂ ਨੇ ਕਿਹਾ ਕਿ ਉਹ ਪਾਖੰਡ ਕਰ ਰਹੀ ਹਾਂ ਇਸ ਸਮੇਂ ਇਕ ਮੁਲਾਜਮ ਨੇ ਅੱਗੇ ਹੋ ਕੇ ਉਸ ਨਾਲ ਧੱਕਾਮੁੱਕੀ ਕੀਤੀ ਅਤੇ ਥਪੱੜ ਮਾਰਿਆ। ਹਵਾਲਾਤ ’ਚ ਬੰਦ ਕਰਨ ਦੀ ਧਮਕੀ ਦਿੱਤੀ।
ਇਥੇ ਜ਼ਿਕਰਯੋਗ ਹੈ ਕਿ ਉਸਦੇ ਪਤੀ ਗੁਰਜੀਤ ਸਿੰਘ ਨਾਲ ਕੋਰਟ ਕੇਸ ਵੀ ਖਰਚੇ ਦਾ ਚੱਲ ਰਹਿਆ ਹੈ। ਉਹ ਚਾਰ ਸਾਲਾਂ ਤੋਂ ਆਪਣੇ ਪਤੀ ਤੋਂ ਵੱਖ ਰਹਿ ਰਹੀ ਹੈ। ਉਸ ਦੇ ਪੇਕਿਆਂ ਦੀ ਜ਼ਮੀਨ ਸਾਢੇ ਚਾਰ ਕਿੱਲੇ ਮੇਰੀ ਹੋਣ ਕਾਰਨ ਉਹ ਉਸ ਨੂੰ ਜ਼ਮੀਨ ਦੇ ਲਾਲਚ ਵਿਚ ਕੁੱਟਮਾਰ ਕਰਦਾ ਸੀ ਅਤੇ ਕਈ ਵਾਰ ਪੰਚਾਇਤੀ ਰਾਜ਼ੀਨਾਮੇ ਕਾਰਨ ਸਹੁਰੇ ਘਰ ਗਈ, ਲੇਕਿਨ ਫਿਰ ਵੀ ਇਹ ਜ਼ਮੀਨ ਜਾਇਦਾਦ ਦੇ ਲਾਲਚ ਵਿਚ ਕੁੱਟਮਾਰ ਕਰਦਾ ਹੈ ਜਦਕਿ ਕੋਈ ਭੈਣ ਭਾਈ ਨਹੀ ਅਤੇ ਸੱਤ ਕੁ ਸਾਲ ਦਾ ਲੜਕਾ ਹੈ। ਉਸ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਸ ਨੂੰ ਇਨਸਾਫ਼ ਦਿਵਾਇਆ ਜਾਵੇ ਉਸਨੂੰ ਸੁਹਰੇ ਪਰਿਵਾਰ ਤੋਂ ਜਾਨ ਮਾਲ ਦਾ ਡਰ ਹੈ ਉਹ ਸ਼ਰੇਆਮ ਕਹਿੰਦੇ ਹਨ ਕਿ ਸਾਡੀ ਤਾਂ ਸਰਕਾਰ ਹੈ ਪੁਲਿਸ ਸਾਡਾ ਕੀ ਕਰ ਲੇਵੇਗੀ। ਅਗਰ ਉਸ ਨੂੰ ਕੁੱਝ ਵੀ ਹੁੰਦਾ ਹੈ ਤਾਂ ਗੁਰਜੀਤ ਸਿੰਘ, ਗੁਲਜਾਰ ਸਿੰਘ, ਪਰਮਜੀਤ ਕੋਰ, ਸੁਖਜੀਤ ਸਿੰਘ ਅਤੇ ਗੁੰਡੇ ਅਣਜਾਣ ਵਿਅਕਤੀ ਜਿੰਮੇਵਾਰ ਹੋਣਗੇ।ਇਸ ਸਮੇ ਜਸਵਿੰਦਰ ਕੋਰ ਦੇ ਨਾਲ ਅੰਗਰੇਜ ਕੌਰ ਅਤੇ ਮਨਜੀਤ ਕੌਰ ਆਂਗਨਵਾੜੀ ਹੈਲਪਰ ਵੀ ਨਾਲ ਸਨ। ਜਦ ਐਸ.ਐਚ.ਓ ਥਾਣਾ ਸਿਵਚੰਦ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਬਣਦਾ ਕੇਸ ਦਰਜ ਕੀਤਾ ਜਾਵੇਗਾ, ਲੇਕਿਨ ਕਿਸੇ ਵੀ ਮੁਲਾਜ਼ਮ ਨੇ ਔਰਤ ਦੇੇ ਥਪੱੜ ਨਹੀ ਮਾਰਿਆ।
Check Also
ਖਾਲਸਾ ਕਾਲਜ ਇੰਜ਼ੀਨੀਅਰਿੰਗ ਵਿਖੇ ਤੀਜੀ ਰਾਸ਼ਟਰੀ ਮਹਿਲਾ ਕਾਨਫਰੰਸ ‘ਹਰਬਿਜ਼’ ਕਰਵਾਈ ਗਈ
ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ …
Punjab Post Daily Online Newspaper & Print Media