ਪਠਾਨਕੋਟ, 16 ਜੂਨ (ਪੰਜਾਬ ਪੋਸਟ ਬਿਊਰੋ) – ਦਫ਼ਤਰ ਸਿਵਲ ਸਰਜਨ ਪਠਾਨਕੋਟ ਵਿਖੇ ਤੰਬਾਕੂ ਕੰਟਰੋਲ ਐਕਟ (ਕੋਟਪਾ 2003) ਨੂੰ ਸਖਤੀ ਨਾਲ ਲਾਗੂ ਕਰਨ ਦੇ ਸੰਬਧ ਵਿੱਚ ਸਹਾਇਕ ਸਿਵਲ ਸਰਜਨ ਡਾ. ਨੈਨਾ ਸਲਾਥੀਆ ਦੀ ਪ੍ਰਧਾਨਗੀ ਹੇਠ ਪਠਾਨਕੋਟ ਵਪਾਰ ਮੰਡਲ ਦੀ ਇੱਕ ਵਿਸ਼ੇਸ਼ ਬੈਠਕ ਕੀਤੀ ਗਈ।ਜਿਲਾ੍
ਸਿਹਤ ਅਫਸਰ ਡਾ. ਤਰਸੇਮ ਸਿੰਘ ਨੇ ਸਰਕਾਰ ਵੱਲੋਂ ਦਿੱਤੀਆਂ ਗਈਆਂ ਨਵੀਆਂ ਹਦਾਇਤਾਂ ਦੀ ਪਾਲਣਾ ਕਰਨ ਅਤੇ ਵਿਕਰੇਤਾ ਨੂੰ ਆਪਣੀ ਦੁਕਾਨ ਤੇ ਬੋਰਡ ਲਗਾਉਂਣ ਜਿਸ ਤੇ ਲਿਖਿਆ ਹੋਵੇ ਕਿ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਸਿਗਰੇਟ ਨਹੀਂ ਵੇਚਣਗੇ ਦੀ ਹਦਾਇਤ ਦਿੱਤੀ ਜਾਰੀ ਕੀਤੀ।ਉਨ੍ਹਾਂ ਕਿਹਾ ਕਿ ਇਸ ਤੋ ਇਲਾਵਾ ਕੋਈ ਵੀ ਵਿਕਰੇਤਾ ਖਾਣ-ਪੀਣ ਦੀਆਂ ਵਸਤਾਂ ਨਾਲ ਤੰਬਾਕੂ ਪ੍ਰੋਡਕਟਸ ਦੀ ਵਿਕਰੀ ਨਹੀਂ ਕਰੇਗਾ।ਡਾ. ਪ੍ਰਿਅੰਕਾ ਠਾਕੁਰ ਨੇ ਸਿਗਰਟ ਅਤੇ ਹੋਰ ਤੰਬਾਕੂ ਪ੍ਰੋਡਕਟਸ ਐਕਟ (ਕੋਟਪਾ) 2003 ਦੀ ਧਾਰਾ 4, ਧਾਰਾ 5, ਧਾਰਾ 6 ਏ, ਧਾਰਾ 6 ਬੀ, ਧਾਰਾ 7, ਡਰੱਗ ਐਂਡ ਕਾਸਮੈਟਿਕ 1940 ਐਕਟ, ਜੁਵੇਨਾਈਲ ਜਸਟਿਸ ਕੇਅਰ ਐਂਡ ਪ੍ਰੋਟੈਕਸ਼ਨ ਆਫ ਚਿਲਡਰਨ ਐਕਟ 2015, ਫੂਡ ਸੇਫਟੀ ਐਂਡ ਸਟੈਂਡਰਡ ਐਕਟ 2006, ਦ ਪੁਆਇਜਨ ਐਕਟ 1919, ਮੋਟਰ ਵਹੀਕਲ ਐਕਟ ਆਦਿ ਦੇ ਬਾਰੇ ਵੀ ਵਿਸਤਾਰ ਪੂਰਵਕ ਜਾਣਕਾਰੀ ਦਿੱਤੀ ਅਤੇ ਇਸ ਐਕਟ ਨੂੰ ਸਖਤੀ ਨਾਲ ਲਾਗੂ ਕਰਨ ਦੀ ਅਪੀਲ ਕੀਤੀ।
ਬੈਠਕ ਦੇ ਅੰਤ ਵਿੱਚ ਪਠਾਨਕੋਟ ਵਪਾਰ ਮੰਡਲ ਦੇ ਸੰਸਥਾਪਕ ਅਤੇ ਪ੍ਰਧਾਨ ਸ਼੍ਰੀ.ਐਸ.ਐਸ ਬਾਵਾ ਨੇ ਕੋਟਪਾ 2003 ਨੂੰ ਸਖਤੀ ਨਾਲ ਲਾਗੂ ਕਰਨ ਅਤੇ ਖਾਣ-ਪੀਣ ਦੀਆਂ ਵਸਤਾਂ ਦੇ ਨਾਲ ਤੰਬਾਕੂ ਪ੍ਰੋਡਕਟਸ ਦੀ ਵਿਕਰੀ ਨਾ ਕਰਨ ਦਾ ਭਰੋਸਾ ਦਿੱਤਾ।ਉਨਾਂ ਕਿਹਾ ਕਿ ਪਠਾਨਕੋਟ ਵਪਾਰ ਮੰਡਲ ਸਿਹਤ ਵਿਭਾਗ ਪਠਾਨਕੋਟ ਦਾ ਹਰ ਤਰਾ੍ਹ ਨਾਲ ਸਹਿਯੋਗ ਦੇਣ ਲਈ ਤਿਆਰ ਹਨ।ਇਸ ਮੌਕੇ ਅਨਿਲ ਮਹਾਜਨ ਪ੍ਰੈਜ਼ੀਡੈਂਟ ਬਾਲ ਕ੍ਰਿਸ਼ਨ ਸੀਨੀਅਰ ਵਾਇਸ ਪ੍ਰੈਜ਼ੀਡੈਂਟ ਪਠਾਨਕੋਟ ਵਪਾਰ ਮੰਡਲ, ਸਵਤੰਤਰ ਮਹਾਜਨ, ਸ਼੍ਰੀਕਾਂਤ, ਅਰੁਨ ਕੁਮਾਰ ਆਦਿ ਹਾਜਰ ਸਨ।
Check Also
“ਮਿਸ਼ਨ ਕਲੀਨ ਪੰਜਾਬ” ਤਹਿਤ ਹਲਕਾ ਪੂਰਬੀ ਵਿੱਚ ਦੂਜੇ ਦਿਨ ਵੀ ਵਿਸ਼ੇਸ਼ ਸਫ਼ਾਈ ਮੁਹਿੰਮ ਜਾਰੀ
ਰਾਮ ਤਲਾਈ ਚੌਂਕ ਤੋਂ ਘਿਓ ਮੰਡੀ ਚੌਂਕ ਤੱਕ ਚਲਾਈ ਗਈ ਮੁਹਿੰਮ ਅੰਮ੍ਰਿਤਸਰ, 30 ਅਗਸਤ (ਸੁਖਬੀਰ …
Punjab Post Daily Online Newspaper & Print Media