Monday, October 12, 2026

ਅੰਮ੍ਰਿਤਸਰ ਵਿੱਚ ਖਾਲਸਈ ਜਾਹੋ ਜਲਾਲ ਨਾਲ ਮਨਾਇਆ ਗਿਆ ਗਤਕਾ ਦਿਵਸ

ਕੌਮੀ ਪ੍ਰੰਪਰਾਵਾਂ `ਤੇ ਪਹਿਰਾ ਦੇਣਾ ਹੀ ਸਾਡੇ ਜ਼ਿੰਦਾ ਹੋਣ ਦਾ ਸਬੂਤ ਹੈ -ਜਥੇਦਾਰ ਅਜਨਾਲਾ
ਅੰਮ੍ਰਿਤਸਰ, 21 ਜੂਨ (ਪੰਜਾਬ ਪੋਸਟ ਬਿਊਰੋ) – ਸਰਬੱਤ ਖਾਲਸਾ ਦੁਆਰਾ ਥਾਪੇ ਜਥੇਦਾਰ ਸਾਹਿਬਾਨ ਵਲੋਂ 21 ਜੂਨ ਨੂੰ ਗਤਕਾ ਦਿਵਸ ਮਨਾਏ ਜਾਣ ਦੇ ਸੱਦੇ ਤੇ ਪਹਿਰਾ ਦਿੰਦਿਆਂ ਸ਼੍ਰੋਮਣੀ ਅਕਾਲੀ PPN2106201715 ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਹੇਠ ਦਲ ਦੇ ਅੰਮ੍ਰਿਤਸਰ ਸਥਿਤ ਮਾਝਾ-ਦੁਆਬਾ ਜੋਨ ਦਫਤਰ ਵਲੋਂ ਜਿਲ੍ਹੇ ਵਿੱਚ ਵੱਖ ਵੱਖ ਥਾਵਾਂ ਤੇ ਖਾਲਸਈ ਜਾਹੋ ਜਲਾਲ ਨਾਲ ਗਤਕਾ ਦਿਵਸ ਮਨਾਇਆ ਗਿਆ।ਦਿਨ ਦੇ ਚੜ੍ਹਾਅ ਨਾਲ ਹੀ ਭਾਵੇਂ ਅਸਮਾਨ ਵਿੱਚ ਬੂੰਦਾ ਬਾਂਦੀ ਹੋ ਰਹੀ ਸੀ, ਪ੍ਰੰਤੂ ਦਲ ਦੇ ਸਥਾਨਕ ਤੇਜ ਨਗਰ ਦਫਤਰ ਨੇੜਲੇ ਚੌਕ ਵਿੱਚ ਸੈਂਕੜੇ ਸਿੰਘ ਸਿੰਘਣੀਆਂ ਢੋਲ ਦੀ ਤਾਲ `ਤੇ ਪੂਰੇ ਜੋਸ਼ੋ ਖਰੋਸ਼ ਨਾਲ ਗਤਕਾ ਖੇਡ ਰਹੇ ਸਨ।ਗਤਕਾ ਅਖਾੜਾ ਅੜੇ ਸੋ ਝੜੇ ਵਿੱਚ ਸ਼ਾਮਿਲ ਨੌਜੁਆਨ ਬੀਬੀਆਂ ਵਲੋਂ ਪੇਸ਼ ਗਤਕੇ ਦੇ ਜੋਹਰ ਕਾਬਲੇ ਤਾਰੀਫ ਸਨ।ਕੋਈ ਇਕ ਘੰਟਾ ਦੇ ਕਰੀਬ ਗਤਕਾ ਸਿੰਘਾਂ ਨੇ ਆਪਣੀ ਮਾਰਸ਼ਲ ਕਲਾ ਨਾਲ ਰਾਹਗੀਰਾਂ ਤੇ ਸਥਾਨਕ ਵਾਸੀਆਂ ਨੂੰ ਕੀਲ੍ਹੀ ਰੱਖਿਆ।ਉਸ ਉਪਰੰਤ ਇਹ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਅੰਮ੍ਰਿਤਸਰ ਇਕਾਈ ਦਾ ਇਹ ਜਥਾ ਰਾਮ ਤੀਰਥ ਮਾਰਗ ਸਥਿਤ ਪਿੰਡ ਮਾਹਲ ਲਈ ਰਵਾਨਾ ਹੋਇਆ ਤੇ ਫਿਰ ਦਮਦਮੀ ਟਕਸਾਲ ਅਜਨਾਲਾ ਦੇ ਹੈਡ ਕੁਆਟਰ ਗੁਰਮਤਿ ਵਿਦਿਆਲਾ ਅਜਨਾਲਾ ਵਿਖੇ ਪੁੱਜਿਆ ਜਿਥੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਭਾਈ ਅਮਰੀਕ ਸਿੰਘ ਅਜਨਾਲਾ ਦੀ ਸਰਪ੍ਰਸਤੀ ਹੇਠ ਟਕਸਾਲ ਦੇ ਵਿਦਿਆਰਥੀਆਂ ਨੇ ਗਤਕੇ ਦੇ ਜੋਹਰ ਵਿਖਾ ਕੇ ਪੁੱਜੀਆਂ ਸੰਗਤਾਂ ਨੂੰ ਨਿਹਾਲ ਕੀਤਾ।PPN2106201716
ਆਪਣੇ ਸੰਬੋਧਨ ਵਿੱਚ ਜਥੇਦਾਰ ਅਮਰੀਕ ਸਿੰਘ ਅਜਨਾਲਾ ਨੇ ਕਿਹਾ ਕਿ ਆਪਣੇ ਵਡੱਮੁਲੇ ਸਿਧਾਤਾਂ ਨੂੰ ਕਾਇਮ ਰੱਖਦਿਆਂ ਮਨੁਖਤਾ ਦੇ ਵਡੇਰੇ ਹਿੱਤਾਂ ਲਈ ਆਪਾ ਵਾਰਨ ਵਾਲੀਆਂ ਕੌਮਾਂ ਦੇ ਲੋਕ ਹੀ ਗਤਕੇ ਵਰਗੀ ਜੰਗਜੂ ਖੇਡ ਦੇ ਖਿਡਾਰੀ ਹੋ ਸਕਦੇ ਹਨ।ਉਨ੍ਹਾਂ ਕਿਹਾ ਕਿ ਸਿੱਖ ਕੌਮ ਦੀ ਵਿੱਲਖਣਤਾ ਹੈ ਕਿ ਇਸ ਨੂੰ ਸਵੈ ਰਾਖੀ ਲਈ ਸਸ਼ਤਰ ਵਿਦਿਆ ਦੀ ਦਾਤ ਛੇਵੇਂ ਗੁਰੂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਜੀ ਬਖਸ਼ਦੇ ਹਨ।ਕੌਮ ਨੂੰ ਸ਼ਸ਼ਤਰਧਾਰੀ ਹੋਣ ਦਾ ਸੱਦਾ ਦਿੰਦੇ ਹਨ ਤੇ ਬੀਰ ਰਸ ਭਰਨ ਲਈ ਢਾਡੀ ਪ੍ਰੰਪਰਾ ਦਾ ਪ੍ਰਾਰੰਭ ਕਰਦੇ ਹਨ ।ਉਨ੍ਹਾਂ ਕਿਹਾ ਕਿ ਆਪਣੀਆਂ ਮਹਾਨ ਪ੍ਰੰਪਰਾਵਾਂ ਨੂੰ ਯਾਦ ਰੱਖਣਾ ਤੇ ਉਨ੍ਹਾਂ ਤੇ ਪਹਿਰਾ ਦੇਣਾ ਹੀ ਸਾਡੇ ਜਿੰਦਾ ਹੋਣ ਦਾ ਸਬੂਤ ਹੈ।ਸ਼੍ਰੋਮਣੀ ਕਮੇਟੀ ਦੇ ਕਾਰਜਕਾਰਣੀ ਮੈਂਬਰ ਸੁਰਜੀਤ ਸਿੰਘ ਕਾਲਾਬੂਲਾ ਨੇ ਸੱਦਾ ਦਿੱਤਾ ਕਿ ਸਿੱਖ ਪੰਥ ਦੀਆਂ ਸਮੂੰਹ ਜਥੇਬੰਦੀਆਂ ਤੇ ਸੰਸਥਾਵਾਂ ਗਤਕਾ ਦਿਵਸ ਨੂੰ ਇੱਕ ਜੁੱਟ ਹੋ ਕੇ ਮਨਾਉਣ ਲਈ ਅੱਗੇ ਆਉਣ।ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਅੰਮ੍ਰਿਤਸਰ ਇਕਾਈ ਦੇ ਨਵਦੀਪ ਸਿੰਘ, ਗੁਰਸ਼ਰਨ ਸਿੰਘ ਸੋਹਲ, ਪ੍ਰਿਤਪਾਲ ਸਿੰਘ ਤੇ ਗੁਰਮੇਲ ਸਿੰਘ ਸ਼ੇਰਗਿੱਲ ਨੇ ਗਤਕਾ ਦਿਵਸ ਮਨਾ ਰਹੀਆਂ ਸਮੂੰਹ ਸੰਗਤਾਂ ਦਾ ਧੰਨਵਾਦ ਕੀਤਾ।ਪੰਥਕ ਆਗੂਆਂ ਤੇ ਗਤਕਾ ਟੀਮਾਂ ਨੂੰ ਸਿਰੋਪਾਉ ਦੀ ਬਖਸ਼ਿਸ ਨਾਲ ਸਨਮਾਨਿਤ ਕੀਤਾ ਗਿਆ ।

Check Also

`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ

ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …

Leave a Reply