Monday, October 12, 2026

310ਵਾਂ ਆਮਗਨ ਦਿਵਸ ਗੁਰਦੁਆਰਾ ਕਿਲਾ ਮੁਬਾਰਕ ਸਾਹਿਬ ਵਿਖੇ ਮਨਾਇਆ

PPN2106201717ਬਠਿੰਡਾ, 21 ਜੂਨ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਸਥਾਨਕ ਸ਼ਹਿਰ ਦੀ ਸੰਸਥਾ ਦਸਮੇਸ਼ ਪਿਆਰੇ ਸੇਵਾ ਸੁਸਾਇਟੀ ਆਰਿਆ ਸਮਾਜ ਚੋਂਕ ਵਲੋਂ ਸ਼ਹਿਰ ਦੀਆਂ ਸਮੂਹ ਧਾਰਮਿਕ ਸੇਵਾ ਸੁਸਾਇਟੀਆਂ, ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਬਠਿੰਡੇ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲਂ 21 ਜੂਨ ਦਾ 310ਵਾਂ ਆਮਦ ਦਿਵਸ (ਮੁਬਾਰਕ ਦਿਨ) ਬਹੁਤ ਹੀ ਸ਼ਰਧਾ ਪੂਰਵਕ ਮਨਾਇਆ ਗਿਆ।ਇਸ ਸ਼ੁਭ ਦਿਹਾੜੇ ਤੇ ਸੰਗਤਾਂ ਵਲੋਂ ਗੁਰਦੁਆਰਾ ਹਾਜੀਰਤਨ ਸਾਹਿਬ ਤੋਂ ਨਗਰ ਕੀਰਤਨ ਆਯੋਜਿਤ ਕੀਤਾ ਗਿਆ ਜੋ ਕਿ ਸ਼ਹਿਰ ’ਚ ਸਵੇਰੇ 5 ਵਜੋਂ ਤੋਂ ਅਰੰਭ ਹੋ ਕੇ ਪੁਲਿਸ ਲਾਈਨ, ਮਾਡਲ ਟਾੳੂਨ, ਭਾਗੂ ਰੋਡ, 100 ਫੁੱਟੀ, ਬਾਬਾ ਅਜੀਤ ਸਿੰਘ ਨਗਰ, ਬੱਸ ਸਟੈਂਡ, ਮਹਿਣਾ ਚੌਂਕ ਮਾਲ ਰੋਡ, ਧੋਬੀ ਬਾਜ਼ਾਰ, ਦੇਸ਼ ਰਾਜ ਸਕੂਲ ਤੋਂ ਹੰੁਦਾ ਹੋਇਆ ਗੁਰਦੁਆਰਾ ਕਿਲਾ ਮੁਬਾਰਕ ਵਿਖੇ ਸੰਪੰਨ ਹੋਇਆ।ਨਗਰ ਕੀਰਤਨ ਮੌਕੇ ਨੋਜਵਾਨ ਲੜਕੇ ਲੜਕੀਆਂ ਨੇ ਗੱਤਕਾ ਖੇਡ ਕੇ ਸੰਗਤਾਂ ਨੂੰ ਅਚਰਜ ਕੀਤਾ। ਸੰਗਤਾਂ ਵਲੋੀ ਬਾਰੇ ਰਾਸਤੇ ਸਬਦ ਕੀਰਤਨ ਗਾਇਣ ਦੀ ਸੇਵਾ ਕੀਤੀ। ਅੱਜ ਤੋਂ 310 ਸਾਲ ਪਹਿਲਾਂ ਇਸੇ ਹੀ ਦਿਨ  ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕਿਲਾ ਮੁਬਾਰਕ ਵਿਖੇ ਆਪਣੇ ਚਰਨ ਪਾਏ ਸਨ । ਇਹ ਉਸ ਸਮੇਂ ਦੀ ਗੱਲ ਹੈ ਜਦੋਂ ਗੁਰੂ ਮਹਾਰਾਜ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਬਿਰਾਜੇ ਹੋਏ ਸਨ। ਇਸੇ ਕਰਕੇ ਬਠਿੰਡੇ ਦੀਆਂ ਸੰਗਤਾਂ ਇਸ ਦਿਨ ਨੂੰੂ ਚਾਵਾਂ ਅਤੇ ਮਲਾਰਾਂ ਨਾਲ ਮਨਾਉਂਦੀਆਂ ਹਨ।
ਇਸ ਸਮੇਂ ਪੰਥਕ ਢਾਡੀ ਜੱਥਾ ਜਥੇਦਾਰ ਮੱਘਰ ਸਿੰਘ ਭੋਰਾ ‘ਗੋਸਲਾਂ ਵਾਲੇ’’ ਵਾਲਿਆਂ ਨੇ ਸ਼ਿਰਕਤ ਕਰਦਿਆਂ ਗੁਰੂ ਸਾਹਿਬ ਦੀ ਜੀਵਨੀ ਅਤੇ ਯਾਤਰਾਵਾਂ ਬਾਰੇ ਸੰਗਤਾਂ ਨੂੰ ਜਾਣਕਾਰੀ ਦੇਣ ਉਪਰੰਤ ਗੁਰੂ ਸਾਹਿਬ ਦੇ ਪੂਰਨਿਆ ’ਤੇ ਚੱਲਣ ਦੀ ਤਾਕੀਦ ਕੀਤੀ।ਇਸ ਮੌਕੇ ਦਸਮੇਸ਼ ਪਿਆਰੇ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਦਵਿੰਦਰ ਸਿੰਘ, ਮੀਤ ਪ੍ਰਧਾਨ ਲੱਕੀ ਵੀਰ, ਸਕੰਤਰ ਗੁਰਬਾਜ ਸਿੰਘ, ਕੈਸ਼ੀਅਰ ਅਮਨਪ੍ਰੀਤ ਸਿੰਘ,ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੇ ਅਵਤਾਰ ਸਿੰਘ, ਭਾਈ ਘਨੱਈਆ ਜੀ ਸੇਵਾ ਸੁਸਾਇਟੀ, ਗੁਰਦੁਆਰਾ ਹਾਜੀ ਰਤਨ ਅਤੇ ਕਿਲਾ ਮੁਬਾਰਕ ਸਾਹਿਬ ਦੇ ਮੈਨੇਜਰ ਅਤੇ ਮੀਤ ਮੈਨੇਜਰ ਗੁਰਤੇਜ ਸਿੰਘ, ਬੀਬੀ ਜੋਗਿੰਦਰ ਕੋਰ, ਐਸ ਜੀ ਪੀ ਸੀ ਮੈਂਬਰ,ਬੂਟਾ ਸਿੰਘ ਆਦਿ ਹਾਜ਼ਰ ਸਨ। ਗੁਰੂ ਕੇ ਲੰਗਰ ਅਤੁੱਟ ਵਰਤੇ ਅਤੇ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਵੀ ਲੱਗੀਆਂ ਰਹੀਆਂ। ਦਸਮੇਸ ਪਿਆਰੇ ਸੇਵਾ ਸੁਸਾਇਟੀ ਵਲੋਂ ਨਗਰ ਕੀਰਤਨ ਵਿਚ ਸੇਵਾ ਕਰਨ ਵਾਲਿਆਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਤ ਕੀਤਾ ਗਿਆ। ਇਸ ਮੌਕੇ ਮੈਡਮ ਮਨਵੀਰ ਕੋਰ ਏ ਐਸ.ਆਈ ਨੂੰ ਵੀ ਸਨਮਾਨਤ ਕੀਤਾ ਗਿਆ।

Check Also

`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ

ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …

Leave a Reply