Wednesday, March 18, 2026

ਜੈਕਾਰਿਆਂ ਦੀ ਗੂੰਜ ਨਾਲ ਸੰਪਨ ਹੋਇਆ ਸਿਰਜਣਾ ਗੁਰਮਤਿ ਕੈਂਪ

ਹੋਣਹਾਰ ਬੱਚਿਆਂ ਨੂੰ ਸਿਰੋਪਾਉ ਅਤੇ ਸਨਮਾਨ ਚਿੰਨ੍ਹ ਦੇ ਕੇ ਨਿਵਾਜਿਆ
ਅੰਮ੍ਰਤਸਰ, 22 ਜੂਨ (ਪੰਜਾਬ ਪੋਸਟ  ਜਗਦੀਪ ਸਿੰਘ ਸੱਗੂ) – ਅਕਾਲ ਪੁਰਖ ਕੀ ਫੌਜ ਵਲੋਂ ਚੱਲ ਰਹੇ ਸਿਰਜਣਾ ਸਮਰ ਕੈਂਪਾਂ ਦੀ ਸਮਾਪਤੀ ਸਥਾਨਕ ਡੇਰਾ ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲੇ PPN2206201701 ਤਰਨ ਤਾਰਨ ਰੋਡ ਵਿਖੇ ਖਾਲਸਾਈ ਜਾਹੋ ਜਲਾਲ ਨਾਲ ਹੋਈ।ਸ਼ਹਿਰ ਤੇ ਪਿੰਡਾਂ ਦੇ ਵੱਖ-ਵੱਖ ਸਥਾਨਾਂ ਅਤੇ ਗੁਰਦੁਆਰਾ ਸਾਹਿਬ ਵਿਖੇ ਇਨ੍ਹਾ ਕਲਾਸਾਂ ਦਾ ਆਯੋਜਨ ਕੀਤਾ ਗਿਆ ਸੀ, ਜਿਨ੍ਹਾਂ ਵਿਚ 1000 ਦੇ ਕਰੀਬ ਬੱਚਿਆਂ ਨੇ ਭਾਗ ਲਿਆ।
ਅਕਾਲ ਪੁਰਖ ਕੀ ਫੌਜ ਦੇ ਡਾਇਰੈਕਟਰ ਜਸਵਿੰਦਰ ਸਿੰਘ ਐਡਵੋਕੇਟ ਨੇ ਦੱਸਿਆ ਕਿ ਇਨ੍ਹਾ ਕੈਂਪਾਂ ਦਾ ਮੰਤਵ ਆਪਣੀ ਨਵੀਂ ਪਨੀਰੀ ਨੂੰ ਚੰਗੇ ਗੁਣਾਂ ਤੋਂ ਜਾਣੂ ਕਰਵਾ ਕੇ ਉਨ੍ਹਾ ਨੂੰ ਚੰਗੇ ਨਾਗਰਿਕ ਬਨਾਉਣਾ ਹੈ। ਇਨ੍ਹਾਂ ਕੈਂਪਾਂ ਵਿਚ ਬੱਚਿਆਂ ਨੂੰ ਸੇਵਾ, ਵਿੱਦਿਆ, ਗੁਰਮਤਿ, ਸਦਗਣ, ਅੰਮ੍ਰਿਤ ਵੇਲਾ, ਗੁਰਬਾਣੀ ਆਦਿ ਵੱਖ-ਵੱਖ ਵਿਸ਼ਿਆਂ ਸਬੰਧੀ ਪੜ੍ਹਾਇਆ ਗਿਆ ਹੈ।ਇਸ ਤੋਂ ਇਲਾਵਾ ਖੇਡਾਂ ਰਾਹੀਂ ਗੁਰਮਤਿ ਦੀ ਜਾਣਕਾਰੀ ਦੇਣ ਹਿਤ ਵੱਖ-ਵੱਖ ਗਿਆਨ ਭਰਪੂਰ ਖੇਡਾਂ ਕਰਵਾਈਆਂ ਗਈਆਂ ਹਨ, ਜਿਨ੍ਹਾਂ ਨਾਲ ਸਰੀਰਕ ਅਤੇ ਮਾਨਸਿਕ ਰੂਪ ਵਿਚ ਵੀ ਆਉਣ ਵਾਲੀ ਪੀੜ੍ਹੀ ਗੁਰਮਤਿ ਦੇ ਨਾਲ-ਨਾਲ ਮਨੁੱਖੀ ਕਦਰਾਂ-ਕੀਮਤਾਂ ਪ੍ਰਤੀ ਜਾਗਰੂਕ ਹੋ ਸਕੇ।ਉਨ੍ਹਾਂ ਕਿਹਾ ਕਿ ਅੱਜ ਸਿਰਜਣਾ ਗੁਮਰਤਿ ਕੈਂਪਾਂ ਦੀ ਸੰਪੂਰਨਤਾ ਸਮੇਂ ਵੱਖ-ਵੱਖ ਕਲਾਸਾਂ ਵਿਚੋਂ ਚੁਣੇ ਹੋਏ ਲਾਇਕ ਵਿਦਿਆਰਥੀਆਂ ਨੂੰ ਵਿਸ਼ੇਸ਼ ਸਨਮਾਨਿਤ ਕੀਤਾ ਜਾਵੇਗਾ।ਉਨ੍ਹਾਂ ਕਿਹਾ ਕਿ ਇਨ੍ਹਾਂ ਕੈਂਪਾਂ ਦੇ ਸਫਲਤਾ ਪੂਰਵਕ ਆਯੋਜਨ ਅਤੇ ਸਮਾਪਤੀ ਲਈ ਅਕਾਲ ਪੁਰਖ ਕੀ ਫੌਜ ਦੀ ਸਮੁੱਚੀ ਟੀਮ ਦਾ ਸਹਿਯੋਗ ਸ਼ਲਾਘਾਯੋਗ ਹੈ।ਉਨ੍ਹਾਂ ਸਾਰੇ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਸਦਾ ਸਿੱਖੀ ਅਤੇ ਸਿੱਖ ਧਰਮ ਦੀ ਚੜ੍ਹਦੀ ਕਲਾ ਲਈ ਤਤਪਰ ਰਹਿਣ, ਆਪਣੀ ਪੜ੍ਹਾਈ ਦੇ ਨਾਲ-ਨਾਲ ਗੁਰਮਤਿ ਅਤੇ ਸਿੱਖ ਇਤਿਹਾਸ ਪ੍ਰਤੀ ਵੀ ਜਾਣਕਾਰੀ ਰੱਖਣ ਤਾਂ ਜੋ ਆਪਣੇ-ਆਪਣੇ ਖੇਤਰ ਵਿਚ ਕਾਮਯਾਬੀਆਂ ਪ੍ਰਾਪਤ ਕਰਦੇ ਹੋਏ ਸਿੱਖ ਕੌਮ ਦਾ ਸਿਰ ਉੱਚਾ ਕਰ ਸਕਣ।PPN2206201702
ਗੁਰਮਤਿ ਕੈਂਪਾਂ ਦੀ ਇਸ ਲੜੀ ਦੀ ਸਰਾਹਣਾ ਕਰਦੇ ਹੋਏ ਆਏ ਹੋਏ ਵੱਖ-ਵੱਖ ਬੁਲਾਰਿਆਂ ਵੱਲੋਂ ਬੱਚਿਆਂ ਨੂੰ ਅਕਾਲ ਪੁਰਖ ਕੀ ਫੌਜ ਦੇ ਇਸ ਨਿਵੇਕਲੇ ਕੈਂਪ ਦਾ ਹਿੱਸਾ ਬਣਨ ਲਈ ਵਧਾਈ ਦਿੱਤੀ।ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਨੇ ਅਕਾਲ ਪੁਰਖ ਕੀ ਫੌਜ ਵੱਲੋਂ ਕੀਤੇ ਜਾ ਰਹੇ ਕਾਰਜਾਂ ਵਿੱਚ ਪੂਰਨ ਸਹਿਯੋਗ ਦਿੱਤਾ ਗਿਆ ਅਤੇ ਭਵਿੱਖ ਵਿਚ ਵੀ ਅਜਿਹੇ ਕਾਰਜਾਂ ਲਈ ਸਹਿਯੋਗ ਦਾ ਭਰੋਸਾ ਦਿੱਤਾ ।ਉਨਾਂ ਨੇ ਬੱਚਿਆਂ ਨੂੰ ਕਿਤਾਬੀ ਵਿਦਿਆ ਦਾ ਗਿਆਨ ਹਾਸਲ ਕਰਦੇ ਹੋਏ ਗੁਰਮਤਿ ਵਿਦਿਆ ਵੀ ਹਾਸਲ ਕਰਨ ਦੀ ਪ੍ਰੇਰਣਾ ਕੀਤੀ। ਇਸ ਮੌਕੇ ਹੋਣਹਾਰ ਬੱਚਿਆਂ ਨੂੰ ਸਿਰੋਪਾਉ ਅਤੇ ਸਨਮਾਨ ਚਿੰਨ੍ਹ ਦੇ ਕੇ ਨਿਵਾਜਿਆ ਗਿਆ।
ਇਸ ਸਮੇਂ ਕੁਲਜੀਤ ਸਿੰਘ ਸਿੰਘ ਬ੍ਰਦਰਜ਼, ਅਮਰਜੀਤ ਸਿੰਘ ਭਾਟੀਆ ਕੌਂਸਲਰ,  ਬਰਿੰਦਰ ਸਿੰਘ, ਹਰਜੀਤ ਸਿੰਘ, ਭੁਪਿੰਦਰ ਸਿੰਘ, ਸੁਖਦੇਵ ਸਿੰਘ ਚੀਫ ਖਾਲਸਾ ਦੀਵਾਨ, ਰਜਿੰਦਰ ਸਿੰਘ ਅਤੇ ਸਰਬਜੀਤ ਸਿੰਘ ਮੌਜੂਦ ਰਹੇ।

Check Also

ਖਾਲਸਾ ਕਾਲਜ ਇੰਜ਼ੀਨੀਅਰਿੰਗ ਵਿਖੇ ਤੀਜੀ ਰਾਸ਼ਟਰੀ ਮਹਿਲਾ ਕਾਨਫਰੰਸ ‘ਹਰਬਿਜ਼’ ਕਰਵਾਈ ਗਈ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ …

Leave a Reply