Wednesday, March 18, 2026

ਓਪਨ ਬਾਕਸਿੰਗ ਮੁਕਾਬਲਿਆਂ ’ਚ ਬਠਿੰਡਾ ਦੇ ਖਿਡਾਰੀ ਜਿਲ੍ਹੇ ਵਿਚੋਂ ਪਹਿਲੇ ਸਥਾਨ `ਤੇ

ਬਠਿੰਡਾ, 22 ਜੂਨ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਜਿਲ੍ਹਾ ਬਾਕਸਿੰਗ ਅੇਸੋਸੀਏਸ਼ਨ ਵਲੋਂ ਬੀਤੇ ਦਿਨੀਂ ਕਰਵਾਏ ਗਏ ਓਪਨ ਬਾਕਸਿੰਗ ਜਿਲ੍ਹਾ ਪੱਧਰੀ ਖੇਡਾਂ ਦੇ ਮੁਕਾਬਲਿਆਂ ’ਚ ਜਿਲ੍ਹੇ ਵਿਚੋਂ ਵੱਖ ਵੱਖ ਥਾਵਾਂ ਤੋਂ ਖਿਡਾਰੀਆਂ ਨੇ ਵੱਧ ਚੜ੍ਹ ਕੇ ਭਾਗ ਲਿਆ।ਸਪੋਟਰਸ ਸਟੇਡੀਅਮ ਬਠਿੰਡਾ ਦੀ ਬਾਕਸਿੰਗ ਕੋਚ ਮੈਡਮ ਸੰਦੀਪ ਕੌਰ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਬਠਿੰਡਾ ਖਿਡਾਰੀਆਂ ਦੇ ਲੜਕਿਆਂ ਵਿਚੋਂ 5 ਗੋਲਡ, 11 ਸਿਲਵਰ ਤੇ 20 ਕਾਂਸੀ ਦੇ ਮੈਡਲ ਜਿੱਤ ਕੇ ਜਿਲ੍ਹੇ ਵਿਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ।ਜਦਕਿ ਲੜਕੀਆਂ ਵਿਚੋਂ 4 ਗੋਲਡ, 3 ਸਿਲਵਰ ਤੇ 2 ਕਾਂਸੀ ਮੈਡਲ ਜਿੱਤ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ।ਖੇਡ ਸਟੇਡੀਅਮ ਦੇ ਲੜਕਿਆਂ ਵਿਚੋ 40-42 ਭਾਰ ਵਰਗ ਹਰਸਿਮਰਨਜੀਤ ਸਿੰਘ ਤੋ ਅਨਮੋਲ 46-48 ਤੋ ਅਨੁਭਵ 30-32 ਗੁਰਕਮਲ 28-30 ਕਰਨਵੀਰ ਸੈਨ 44-46 ਤਲਵੰਡੀ ਸਾਬੋ ਤੋਂ ਰਾਜ ਕੁਮਾਰ 60-64 ਮਨਤਾਰ ਸਿੰਘ 69-75 ਆਰ.ਡੀ.ਬੀ.ਸੀ ਕਲੱਬ ਦੇ ਖਿਡਾਰੀ ਕਰਤਾਰ ਤੋਂ ਲੜਕੀਆਂ ਵਿਚੋਂ ਕਿਸ਼ਨਜੀਤ ਕੌਰ 69-75 ਤੋਂ ਮੁਸਕਾਨ 57-60 ਤੋ ਭਾਈ ਰੂਪਾ ਤੋਂ ਅਮਨਦੀਪ ਕੌਰ ਤੇ ਤਲਵੰਡੀ ਸਾਬੋ ਤੋਂ ਸੋਨਪ੍ਰੀਤ ਕੌਰ 52-54 ਤੇ ਖੁਸ਼ਮਹਿਕ ਸਾਰੇ ਖਿਡਾਰੀਆਂ ਨੇ ਪਹਿਲਾ ਸਥਾਨ ਹਾਸਿਲ ਕਰਕੇ ਨਾਮ ਰੋਸ਼ਨ ਕੀਤਾ।
ਇਸ ਮੌਕੇ ਈ-ਸਕੂਲ ਦੇ ਐਮ.ਡੀ ਤੇ ਨਿਰਮਲ ਸਿੰਘ ਠੇਕੇਦਾਰ ਤੇ ਮਤਲੇਸ਼ ਮਿੱਤਲ ਚੀਫ ਗੈਸਟ ਵਜੋਂ ਹਾਜ਼ਰ ਹੋਏ।ਇਸ ਮੌਕੇ ਕੁਲਵਿੰਦਰ ਸਿੰਘ, ਗੁਰਦੀਪ ਸਿੰਘ, ਗਣੇਸ਼ਵਰ ਕੁਮਾਰ, ਰਵੀ ਕੁਮਾਰ, ਪਵਨ ਕੁਮਾਰ, ਸੰਦੀਪ ਕੁਮਾਰ, ਜਸਵਿੰਦਰ ਮਾਨ, ਹਰਦੀਪ ਸਿੰਘ ਤਲਵੰਡੀ ਸਾਬੋ, ਨਿਰਮਲ ਸਿੰਘ ਭਾਈਰੂਪਾ, ਸੁਖਦੇਵ ਸਿੰਘ, ਦੀਦਾਰ ਸਿੰਘ ਆਦਿ ਨੇ ਇਨ੍ਹਾਂ ਖੇਡ ਮੁਕਾਬਲਿਆਂ ਵਿਚ ਪੂਰਨ ਸਹਿਯੋਗ ਦਿੱਤਾ।

Check Also

ਖਾਲਸਾ ਕਾਲਜ ਇੰਜ਼ੀਨੀਅਰਿੰਗ ਵਿਖੇ ਤੀਜੀ ਰਾਸ਼ਟਰੀ ਮਹਿਲਾ ਕਾਨਫਰੰਸ ‘ਹਰਬਿਜ਼’ ਕਰਵਾਈ ਗਈ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ …

Leave a Reply