Thursday, March 19, 2026

ਦੁੱਧ ਖਪਤਕਾਰ ਜਾਗਰੂਕਤਾ ਮੁਹਿੰਮ ਤਹਿਤ ਕੈਂਪ ਲਗਾਇਆ ਗਿਆ

ਪਠਾਨਕੋਟ, 22 ਜੂਨ (ਪੰਜਾਬ ਪੋਸਟ ਬਿਊਰੋ) – ਜ਼ਿਲ੍ਹਾ ਪਠਾਨਕੋਟ ਦੇ ਦੁੱਧ ਖਪਤਕਾਰਾਂ ਨੂੰ ਦੁੱਧ ਵਿੱਚ ਹੋਣ ਵਾਲੀਆਂ ਮਿਲਾਵਟਾਂ ਸਬੰਧੀ ਜਾਗਰੂਕ ਕਰਨ ਲਈ ਡੇਅਰੀ ਵਿਕਾਸ ਵਿਭਾਗ ਪੰਜਾਬ ਦੇ PPN2206201704ਡਾਇਰੈਕਟਰ ਇੰਦਰਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਕਸ਼ਮੀਰ ਸਿੰਘ ਦੀ ਯੋਗ ਅਗਵਾਈ ਹੇਠ ਮੁਹੱਲਾ ਢਾਂਗੂ ਵਿਖੇ ਦੁੱਧ ਖਪਤਕਾਰ ਜਾਗਰੂਕਤਾ ਮੁਹਿੰਮ ਤਹਿਤ ਇੱਕ ਕੈਂਪ ਲਗਾਇਆ ਗਿਆ।ਜਿਸ ਵਿੱਚ ਵਿਭਾਗੀ ਟੀਮ ਵੱਲੋਂ ਦੁੱਧ ਖਪਤਕਾਰਾਂ ਵੱਲੋਂ ਵਰਤੇ ਜਾਂਦੇ ਦੁੱਧ ਦੇ ਸੈਂਪਲ ਟੈਸਟ ਕੀਤੇ ਅਤੇ ਮੌਕੇ ’ਤੇ ਦੁੱਧ ਦੇ ਫੈਟ, ਐਸ.ਐਨ.ਐਫ, ਉਪਰਲੇ ਪਾਣੀ ਤੇ ਘਣਤਾ ਤੋਂ ਇਲਾਵਾ ਹੋਰ ਮਿਲਾਵਟਾਂ ਦੇ ਟੈਸਟ ਕਰਕੇ ਮੌਕੇ ਤੇ ਰਿਪੋਰਟ ਦਿੱਤੀ ਗਈ।ਇਸ ਮੌਕੇ ’ਤੇ ਕੈਂਪ ਵਿੱਚ 25 ਸੈਂਪਲ ਟੈਸਟ ਕੀਤੇ ਗਏ।ਵਿਭਾਗੀ ਟੀਮ ਵੱਲੋਂ ਲੋਕਾਂ ਨੂੰ ਚੰਗੇ ਤੇ ਆਪਣੀ ਜਾਣ-ਪਛਾਣ ਦੇ ਦੋਧੀਆਂ ਤੋਂ ਦੁੱਧ ਖਰੀਦਣ ਦੀ ਸਲਾਹ ਦਿੱਤੀ ਗਈ। ਲੋਕਾਂ ਵੱਲੋਂ ਸਰਕਾਰ ਦੁਆਰਾ ਚਲਾਏ ਗਏ ਇਹਨਾਂ ਕੈਂਪਾਂ ਦੀ ਸ਼ਲਾਘਾ ਕੀਤੀ ਗਈ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply