Thursday, March 19, 2026

ਪੰਜਾਬੀ ਸਾਹਿਤ ਸਭਾ ਵੱਲੋਂ ਪ੍ਰਸਿੱਧ ਗ਼ਜ਼ਲਗੋ ਗੁਰਦਿਆਲ ਦਲਾਲ ਦੀ ਗਜ਼ਲਾਂ ਦੀ ਪੁਸਤਕ ‘ਬੁੰਬ’ ਰਿਲੀਜ਼

ਸਮਰਾਲਾ, 22 ਜੂਨ (ਪੰਜਾਬ ਪੋਸਟ- ਕੰਗ) – ਸਮਰਾਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਹੋਈ ਪੰਜਾਬੀ ਸਾਹਿਤ ਸਭਾ ਸਮਰਾਲਾ ਦੀ ਭਰਵੀਂ ਇਕੱਤਰਤਾ ਜਿਸ ਵਿੱਚ ਕਰੀਬ 50 ਦੇ PPN2206201706ਕਰੀਬ ਲੇਖਕ ਸ਼ਾਮਲ ਹੋਏ, ਦੁਆਰਾ  ਗ਼ਜ਼ਲਗੋ, ਕਹਾਣੀਕਾਰ ਤੇ ਨਾਵਲਕਾਰ ਗੁਰਦਿਆਲ ਦਲਾਲ ਦੀਆਂ ਗਜ਼ਲਾਂ ਦੀ ਪੁਸਤਕ ‘ਬੁੁੰਬ’ ਰਿਲੀਜ਼ ਕੀਤੀ ਗਈ। ਰਿਲੀਜ਼ ਕਰਨ ਉਪਰੰਤ ਗੁਰਦਿਆਲ ਦਲਾਲ ਨੇ ਦੋ ਗ਼ਜ਼ਲਾਂ ਸੁਣਾ ਕੇ ਪੁਸਤਕ ਵਿਚਲੀਆਂ ਗ਼ਜ਼ਲਾਂ ਦੇ ਵਿਚਾਰਾਂ ਅਤੇ ਗ਼ਜ਼ਲ ਦੇ ਵਿਧਾਨ ਵੱਲ ਧਿਆਨ ਦੁਆਇਆ।ਇਸ ਉਪਰੰਤ ਹਮੇਸ਼ਾਂ ਲਈ ਵਿਛੜ ਗਏ ਲੇਖਕਾਂ ਨਾਟਕਾਰ ਅਜਮੇਰ ਸਿੰਘ ਔਲਖ, ਰਣਜੀਤ ਸਿੰਘ ਸੰਧੂ, ‘ਸੇਜ ਉਲਝਣਾਂ ਦੀ’ ਸਮਾਧਾਨ ਪੇਸ਼ ਕਰਨ ਵਾਲੀ ਕੈਲਾਸ਼ਪੁਰੀ ਤੇ ਲੇਖਕ ਇਕਬਾਲ ਰਾਮੂਵਾਲੀਆ ਦੀ ਮੌਤ `ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਦੋ ਮਿੰਟ ਦਾ ਮੋਨ ਧਾਰਨ ਕੀਤਾ ਗਿਆ।
ਸਭਾ ਦੇ ਪ੍ਰਧਾਨ ਬਿਹਾਰੀ ਲਾਲ ਸੱਦੀ ਦੀ ਪ੍ਰਧਾਨਗੀ ਹੇਠ ਹੋਈ, ਇਸ ਇਕੱਤਰਤਾ ਵਿੱਚ ਸਭਾ ਦੇ ਪ੍ਰਧਾਨ ਦੀ ਵਿਆਹ ਦੀ 50ਵੀਂ ਵਰੇਗੰਢ `ਤੇ ਵਧਾਈ ਪੇਸ਼ ਕੀਤੀ ਗਈ ਤੇ ਲੰਬੀ ਵਿਆਹੁਤਾ ਉਮਰ ਦੀ ਦਿਲੋਂ ਕਾਮਨਾ ਕੀਤੀ ਗਈ।ਰਚਨਾਵਾਂ ਦੇ ਦੌਰ ਵਿੱਚ ਤਿੰਨ ਲੰਬੀਆਂ ਕਹਾਣੀਆਂ, ਤਿੰਨ ਮਿੰਨੀ ਕਹਾਣੀਆਂ ਅਤੇ ਕਈ ਕਵਿਤਾਵਾਂ, ਗੀਤਾਂ ਤੇ ਗਜ਼ਲਾਂ ਉੱਤੇ ਭਰਵਾਂ ਵਿਚਾਰ ਵਟਾਂਦਰਾ ਕੀਤਾ ਗਿਆ।ਸੰਦੀਪ ਤਿਵਾੜੀ ਦੀ  ਲੰਬੀ ਕਹਾਣੀ ‘ਨੁਕਸ’ ਤਿੰਨ ਪੀੜੀਆਂ ਵਿਚਲੇ ਫਾਸਲੇ ਨੂੰ ਵਿਅਕਤ ਕਰ ਗਈ ਹੈ। ਕਹਾਣੀ ਨੂੰ ਕੁਝ ਸੋਧਾਂ ਦੇਣ ਉਪਰੰਤ ਸਫਲ ਕਹਾਣੀ ਕਿਹਾ ਗਿਆ। ਸੁਰਿੰਦਰ ਰਾਮਪੁਰੀ ਦੀ ਕਹਾਣੀ ‘ਕਦੇ ਵੀ ਨਹੀਂ’ ਨੇ ਦੇਸ਼ ਵਿੱਚ ਉਭਰੀ ਜਾ ਰਹੀ ਧਾਰਮਿਕ ਅਸਹਿਣਸ਼ੀਲਤਾ ਵੱਲ ਸੰਕੇਤ ਕੀਤਾ, ਇਸ ਕਹਾਣੀ ਵਿੱਚ ਵੀ ਬੇਲੋੜੇ ਵਿਸਥਾਰ ਨੂੰ ਹਟਾਉਣ ਦੀ ਸਲਾਹ ਦਿੱਤੀ ਗਈ। ਨੇਤਰ ਸਿੰਘ ਮੁੱਤੋਂ ਦੀ ਮਿੰਨੀ ਕਹਾਣੀ ‘ਤੇਲ’, ਤਰਨ ਸਿੰਘ ਬੱਲ ਦੀ ‘ਰੱਜੋ’, ਕੁਲਬੀਰ ਮੁਸ਼ਕਾਬਾਦ ਦੀ ‘ਲਵ ਮੈਰਿਜ’ ਮਿੰਨੀਆਂ ਕਹਾਣੀਆਂ ਵੱਖ-ਵੱਖ ਵਿਚਾਰ ਪੇਸ਼ ਕਰਦਿਆਂ, ਉਨ੍ਹਾਂ ਨੂੰ ਉਤਸ਼ਾਹਿਤ ਕੀਤਾ ਗਿਆ। ਹਰਜੀਤ ਗਰੇਵਾਲ ਨੇ ਵੀ  ‘ਪਾਣੀ ਵਾਰ ਬੰਨ੍ਹੇ ਦੀ ਮਾਏ’ ਕਹਾਣੀ ਪੜ੍ਹੀ।
ਕਵਿਤਾ ਭਾਗ ਦਾ ਅਰੰਭ ਗੁਰਦੀਪ ਸਿੰਘ ਮਹੌਣ ਨੇ ਇਨਕਲਾਬੀ ਕਵੀ ਰਾਮ ਪ੍ਰਸਾਦ ਬਿਸਮਲ ਬਾਰੇ ਕਵਿਤਾ ਪੇਸ਼ ਕੀਤੀ।ਜਸਵੀਰ ਝੱਜ ਨੇ ‘ਨਿਰਪੱਖ’ ਕਵਿਤਾ, ਬਲਵੰਤ ਸਿੰਘ ਮਾਂਗਟ ਨੇ ਖੁੱਲੀ ਕਵਿਤਾ, ਗੁਰਸੇਵਕ ਸਿੰਘ ਢਿੱਲੋਂ ਭੈਣੀ ਸਾਹਿਬ ਨੇ ‘ਪਾਕਿ ਨਾਲੋਂ ਵੱਖਰਾ ਪੰਜਾਬ ਨਹੀਂ ਚਾਹੀਦਾ’, ਹਰਬੰਸ ਮਾਲਵਾ ਨੇ ਗੀਤ ‘ਬੁੱਤ ਪੂਜਾ’,  ਲਾਭ ਸਿੰਘ ਬੇਗੋਵਾਲ ਨੇ ਗ਼ਜ਼ਲ ‘ਦਿਲ ਦੀ ਗੱਲ ਜਦ ਕਰਦਾ ਹਾਂ’, ਬਲਬੀਰ ਸਿੰਘ ਬੱਬੀ ਨੇ ਕਵਿਤਾ ‘ਧੁੱਪ ਉਤੇ ਸਮੁੰਦਰ’, ਕੇਵਲ ਸਿੰਘ ਮੰਜਾਲੀਆਂ ਨੇ ਗੀਤ ‘ਮੇਲਾ’, ਜੋਗਿੰਦਰ ਸਿੰਘ ਜੋਸ਼ ਨੇ ਸ਼ਇਰ ਕੁਲਵੰਤ ਨੀਲੋਂ ਬਾਰੇ ਕਵਿਤਾ, ਅਮਰਿੰਦਰ ਸੋਹਲ ਨੇ ਗ਼ਜ਼ਲ ‘ਤੈਨੂੰ ਹਰ ਕਣ ਕਣ ਵਿੱਚੋਂ ਮੈਂ ਮਾਣਾਂਗਾ’, ਬਾਬੂ ਸਿੰਘ ਚੌਹਾਨ ਨੇ ਵਿਅੰਗ ਅਤੇ ਹਰਬੰਸ ਸਿੰਘ ਰਾਏ ਨੇ ਬੁਢਾਪਾ ਗੀਤ ਪੇਸ਼ ਕੀਤੇ। ਰਚਨਾਵਾਂ ਉੱਤੇ ਲੰਮੇ ਵਿਚਾਰ ਵਟਾਂਦਰੇ ਵਿੱਚ ਸਭਾ ਦੇ ਚੇਅਰਮੈਨ ਕਹਾਣੀਕਾਰ ਸੁੁਖਜੀਤ, ਪ੍ਰੋ. ਬਲਦੀਪ, ਸਿਮਰਨਜੀਤ ਸਿੰਘ ਕੰਗ, ਜਗਦੀਸ਼ ਨੀਲੋਂ, ਗੁਰਪਾਲ ਸਿੰਘ ਲਿੱਟ, ਜਗਵੀਰ ਸਿੰਘ ਵਿੱਕੀ, ਐਡਵੋਕੇਟ ਨਰਿੰਦਰ ਸ਼ਰਮਾ, ਬਲਵਿੰਦਰ ਸਿੰਘ ਗਰੇਵਾਲ, ਦੀਪ ਦਿਲਬਰ, ਦਰਸ਼ਨ ਸਿੰਘ ਕੰਗ, ਨਰਿੰਦਰ ਮਣਕੂ, ਸੰਤੋਖ ਸਿੰਘ ਕੋਟਾਲਾ ਆਦਿ ਨੇ ਭਾਗ ਲਿਆ। ਸਭਾ ਦੀ ਕਾਰਵਾਈ ਜਨਰਲ ਸਕੱਤਰ ਜਗਦੀਸ਼ ਨੀਲੋਂ ਤੇ ਸਕੱਤਰ ਦੀਪ ਦਿਲਬਰ ਵੱਲੋਂ ਚਲਾਈ ਗਈ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply