Tuesday, September 29, 2026

ਧਰਮ ਪ੍ਰਚਾਰ ਲਹਿਰ ਨੂੰ ਹੋਰ ਪ੍ਰਫੁਲਿਤ ਕਰਨ ਲਈ ਗੁਰਮਤਿ ਕਥਾ ਸਮਾਗਮ ਆਯੋਜਿਤ

PPN2606201707ਬਠਿੰਡਾ, 26 ਜੂਨ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਗੁਰਦੁਆਰਾ ਸਾਹਿਬ ਬਾਬਾ ਦੀਪ ਸਿੰਘ ਜੋਗੀ ਨਗਰ ਪਰਸਰਾਮ ਨਗਰ ਦੇ ਇਲਾਕੇ ’ਚ ਅੰਮ੍ਰਿਤ ਵੇਲੇ ਦੇ ਗੁਰਮਤਿ ਸਮਾਗਮ ਅਤੇ ਸ਼ਾਮ ਦੇ ਦੀਵਾਨ ਬੀਬੀ ਮਹਾਤਮਾ ਜੀ ਗੁਰਦੁਆਰਾ ਸਾਹਿਬ ਵਿਖੇ ਸ੍ਰੋਮਣੀ ਕਮੇਟੀ ਵਲੋਂ ਮਾਲਵੇ ਖੇਤਰ ’ਚ ਨਿਯੁੱਕਤ ਕੀਤੇ ਪ੍ਰਚਾਰਕ ਭਾਈ ਹਰਵਿੰਦਰ ਸਿੰਘ ਗੁਰਦੁਆਰਾ ਲੋਹਗੜ੍ਹ ਸਾਹਿਬ ਦੀਨਾ ਵਲੋਂ ਕਥਾ ਵਿਚਾਰ ਵਿਚ ਬਾਬਾ ਬੰਦਾ ਸਿੰਘ ਬਹਾਦਰ ਦੀ ਜੀਵਨ ਸਬੰਧੀ ਚਾਨਣਾ ਪਾਇਆ ਗਿਆ।ਇਸ ਮੌਕੇ ਬੀਬੀ ਜੋਗਿੰਦਰ ਕੌਰ ਕਾਰਜਕਾਰੀ ਕਮੇਟੀ ਮੈਂਬਰ ਸ਼੍ਰੋਮਣੀ ਕਮੇਟੀ, ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ, ਪ੍ਰਚਾਰਕ ਭਾਈ ਰਵਿੰਦਰਪਾਲ ਸਿੰਘ ਗੁਰੂਸਰ ਸੁਧਾਰ, ਮੀਤ ਮੈਨੇਜਰ ਗੁਰਤੇਜ ਸਿੰਘ ਵੀ ਹਾਜ਼ਰ ਸਨ।ਇਥੇ ਵਰਨਣਯੋਗ ਇਹ ਹੈ ਕਿ ਸ੍ਰੋਮਣੀ ਵਲੋਂ ਅਰੰਭੇ ਧਰਮ ਪ੍ਰਚਾਰ ਪ੍ਰਸਾਰ ਕਾਰਜ ਲਈ ਸੰਗਤਾਂ ਨੂੰ ਸਮਾਗਮਾਂ ’ਚ ਵੱਧ ਵੱਧ ਤੋਂ ਜੋੜਣ ਦੇ ਉਪਰਾਲੇ ਵਜੋਂ ਕੀਤੇ ਜਾ ਰਹੇ ਹਨ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply