Sunday, March 8, 2026

ਚੀਫ ਖਾਲਸਾ ਦੀਵਾਨ ਵਲੋਂ ਮੁੰਬਈ ਵਿੱਚ ਖੂਬਸੂਰਤ ਗੁਰਦੁਆਰਾ ਸਾਹਿਬ ਸਥਾਪਿਤ

ਛੇਤੀ ਹੀ ਅੱਖਾਂ ਦਾ ਕਲੀਨਿਕ ਤੇ ਛੋਟੇ ਬੱਚਿਆਂ ਲਈ ਕਿੰਡਰਗਾਰਟਨ ਸਕੂਲ ਖੋਲਣ ਦੀ ਯੋਜਨਾ
ਮੁੰਬਈ, 29 ਜੂਨ (ਪੰਜਾਬ ਪੋਸਟ ਬਿਊਰੋ) – ਮੁੰਬਈ ਵਿਚ ਸਿੱਖੀ ਵਿਰਸੇ ਤੋਂ ਦੂਰ ਜਾ ਰਹੀ ਨਵੀਂ ਪਨੀਰੀ ਨੂੰ ਸਿੱਖੀ ਜੀਵਨ ਜਾਚ ਨਾਲ ਜੋੜਨ ਦੇ ਉਪਰਾਲਿਆਂ ਵਜੋਂ PPN2906201701ਚੀਫ ਖਾਲਸਾ ਦੀਵਾਨ ਨੇ ਮੁੰਬਈ ਵਿਖੇ ਪੁਰਾਤਨ ਪਰੰਪਰਾਵਾਂ ਤੇ ਆਧੁਨਿਕ ਤਕਨੀਕੀ ਸੁੱਖ ਸੁਵਿਧਾਵਾਂ ਅਨੁਸਾਰ ਇਕ ਬਹੁਤ ਹੀ ਖੂਬਸੂਰਤ ਗੁਰਦੁਆਰਾ ਸਾਹਿਬ ਦੀ ਸਥਾਪਨਾ ਕੀਤੀ ਹੈ।ਚੀਫ ਖਾਲਸਾ ਦੀਵਾਨ ਵਲੋਂ ਮੁੰਬਈ ਵਿਖੇ ਸ੍ਰੀ ਗੁਰੁ ਹਰਿਕ੍ਰਿਸ਼ਨ ਭਵਨ ਵਿਚ ਸਿਖ ਰਵਾਇਤਾਂ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਸੁਸ਼ੋਭਿਤ ਕਰਨ ਉਪਰੰਤ ਪ੍ਰਕਾਸ਼ ਕੀਤਾ ਗਿਆ ਤੇ ਉਥੇ ਇੱਕ ਅਲੌਕਿਕ ਕੀਰਤਨ ਦਰਬਾਰ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਮੁੰਬਈ ਦੀਆਂ ਸੰਗਤਾਂ ਨੇ ਵੱਧ ਚੜ੍ਹ ਕੇ ਭਾਗ ਲਿਆ।ਫੁੱਲਾਂ ਨਾਲ ਸ਼ਿੰਗਾਰੇ ਗੁਰਦੁਆਰਾ ਸਾਹਿਬ `ਚ ਗੁਰਬਾਣੀ ਦੀਆਂ ਧੁਨਾਂ ਨਾਲ ਰੂਹਾਨੀ ਵਾਤਾਵਰਨ ਸਿਰਜਿਆ ਗਿਆ।
ਦੀਵਾਨ ਦੇ ਮੁੱਖ ਦਫਤਰ ਤੋਂ ਜਾਰੀ ਪੈ੍ਰਸ ਨੋਟ ਰਾਹੀਂ ਪ੍ਰਧਾਨ ਚਰਨਜੀਤ ਸਿੰਘ ਚੱਢਾ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਦਸਿਆ ਕਿ ਸੰਨ 1992 ਵਿਚ ਮਾਤਾ ਲਾਜ ਕੌਰ ਚੱਢਾ ਵਲੋਂ ਚੀਫ ਖਾਲਸਾ ਦੀਵਾਨ ਨੂੰ ਜਮੀਨ ਦਾਨ ਦਿੱਤੀ ਗਈ ਸੀ, ਪਰੰਤੁ ਉਹਨਾਂ ਦੀ ਇਛਾ ਅਨੁਸਾਰ ਪਿਛਲੀ ਮੈਨੇਜਮੈਂਟ ਵਲੋਂ ਦਾਨ ਕੀਤੀ ਗਈ ਜਮੀਨ ਕਿਸੇ ਵੀ ਲੋਕ ਭਲਾਈ ਕਾਰਜਾਂ ਲਈ ਨਹੀਂ ਵਰਤੀ ਗਈ।2004 ਵਿਚ ਚੀਫ ਖਾਲਸਾ ਦੀਵਾਨ ਦੀ ਨਵੀਂ ਮੈਨੇਜਮੇਂਟ ਬਨਣ ਦੇ ਇਕ ਸਾਲ ਦੇ ਅੰਦਰ ਹੀ ਉਸ ਜਮੀਨ ਤੇ ਸੱਤ ਮੰਜਲਾ ਸ੍ਰੀ ਗੁਰੁ ਹਰਿਕ੍ਰਿਸ਼ਨ ਭਵਨ ਦੇ ਨਿਰਮਾਣ ਦਾ ਫੈਸਲਾ ਲਿਆ ਗਿਆ ਤਾਂ ਜੋ ਮੁੰਬਈ ਵਿਚ ਵੱਸਦੀ ਸਿੱਖ ਪਨੀਰੀ ਨੂੰ ਧਾਰਮਿਕ ਸਿਖਿਆ ਨਾਲ ਜੋੜਿਆ ਜਾ ਸਕੇ ।
ਮੁੰਬਈ ਏਅਰਪੋਰਟ ਦੇ ਨਜਦੀਕ ਪ੍ਰਾਈਮ ਲੋਕੇਸ਼ਨ ਅੰਧੇਰੀ ਈਸਟ ਵਿਚ ਸਥਿਤ ਸ੍ਰੀ ਗੁਰੁ ਹਰਿਕ੍ਰਿਸ਼ਨ ਭਵਨ ਵਿਚ ਚੀਫ ਖਾਲਸਾ ਦੀਵਾਨ ਵਲੋਂ ਖੁਲੇ ਹਵਾਦਾਰ ਕਮਰਿਆਂ ਅਟੈਚਡ ਬਾਥਰੂਮ ਦਾ ਨਿਰਮਾਣ ਕੀਤਾ ਗਿਆ। ਇਸ ਦੇ ਨਾਲ ਹੀ ਸੈਮੀਨਾਰਾਂ ਤੇ ਕਾਨਫਰੰਸਾਂ ਦੇ ਆਯੋਜਨ ਲਈ ਤਕਨੀਕੀ ਸੁਵਿਧਾਵਾਂ ਨਾਲ ਸੁਸਜਿਤ ਮੀਟਿੰਗ ਰੂਮ ਤੇ ਕਮਿਉਨਿਟੀ ਹਾਲ ਵੀ ਬਣਾਏ ਗਏ।ਅਗਸਤ 2012 ਵਿਚ ਸਾਬਕਾ ਪ੍ਰਧਾਨ ਸ਼੍ਰੋਮਣੀ ਕਮੇਟੀ ਅਵਤਾਰ ਸਿੰਘ ਮੱਕੜ ਵਲੋਂ ਭਵਨ ਦੇ ਵਿਕਾਸ ਲਈ 10 ਲੱਖ ਰੁਪਏ ਦੇਣ ਦੇ ਐਲਾਨ ਨਾਲ ਉਦਘਾਟਨ ਕੀਤਾ ਗਿਆ, ਜਿਹੜੇ ਕਿ ਚੀਫ ਖਾਲਸਾ ਦੀਵਾਨ ਨੂੰ ਅਜੇ ਤੱਕ ਪ੍ਰਾਪਤ ਨਹੀਂ ਹੋਏ।
ਚੀਫ ਖਾਲਸਾ ਦੀਵਾਨ ਲੋਕਲ ਕਮੇਟੀ ਮੁੰਬਈ ਦੇ ਪ੍ਰਧਾਨ ਕੁਲਵੰਤ ਸਿੰਘ ਕੋਹਲੀ, ਉਪ ਪ੍ਰਧਾਨ ਪ੍ਰਿਤਪਾਲ ਸਿੰਘ ਦੇ ਯਤਨਾਂ ਸਦਕਾ ਤੇ ਜਗਜੀਤ ਸਿੰਘ ਵਰਗੇ ਦਾਨੀ ਸੱਜਣਾਂ ਜਿਹਨਾਂ ਨੇ ਗੁਰੂਦੁਆਰਾ ਨਿਰਮਾਣ ਲਈ 6 ਲੱਖ ਤੇ ਸ੍ਰੀ ਗੁਰੁ ਅਮਰਦਾਸ ਬਿਰਧਘਰ ਲਈ 25 ਲੱਖ ਦੀ ਸੇਵਾ ਦਿੱਤੀ ਤੇ ਚੀਫ ਖਾਲਸਾ ਦੀਵਾਨ ਦੀ ਆਰਥਿਕ ਸਹਾਇਤਾ ਸਦਕਾ ਸ੍ਰੀ ਗੁਰੁ ਹਰਿਕ੍ਰਿਸ਼ਨ ਭਵਨ ਦਾ ਵਿਕਾਸ ਅਜੇ ਵੀ ਚੱਲ ਰਿਹਾ ਹੈ, ਜਿਸ ਤਹਿਤ ਹੁਣ ਭਵਨ ਵਿਚ ਚੀਫ ਖਾਲਸਾ ਦੀਵਾਨ ਛੇਤੀ ਹੀ ਇਕ ਅੱਖਾਂ ਦਾ ਕਲੀਨਿਕ ਤੇ ਛੋਟੇ ਬੱਿਚਆਂ ਲਈ ਕਿੰਡਰਗਾਰਟਨ ਸਕੂਲ ਖੋਲਣ ਦੀ ਤਿਆਰੀ ਵਿਚ ਹੈ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply