ਹਰਚੋਵਾਲ (ਗੁਰਦਾਸਪੁਰ) 29 ਜੂਨ (ਪੰਜਾਬ ਪੋਸਟ- ਗਗਨਦੀਪ ਸਿੰਘ ਰਿਆੜ) – ਜਿਲਾ ਤਰਨਤਾਰਨ ਦੇ ਪਿੰਡ ਸੰਘਾ ਵਿੱਚ ਕੁੱਝ ਸ਼ਰਾਰਤੀ ਤੱਤਾਂ ਵਲੋਂ ਪ੍ਰਭੂ
ਯਿਸ਼ੂ ਮਸੀਹ ਦੀ ਸ਼ਾਨ ਦੇ ਖਿਲਾਫ ਅਪਸ਼ਬਦਾਂ ਦੀ ਵਰਤੋਂ ਕਰਨ ਦੇ ਖਿਲਾਫ ਕਸਬਾ ਹਰਚੋਵਾਲ ਚੌਕ `ਚ ਇਸਾਈ ਭਾਈਚਾਰੇ ਵਲੋਂ ਪ੍ਰਦਰਸ਼ਨ ਕੀਤਾ ਗਿਆ ਅਤੇ ਰੋਸ਼ ਵਜੋ ਚੱਕਾਾ ਜਾਮ ਕਰ ਕੇ ਚਾਰੇ ਪਾਸੇ ਦੀ ਆਵਾਜਾਈ ਰੋਕ ਦਿੱਤੀ ਗਈ।ਇਸ ਘਟਨਾ ਦੀ ਨਿਖੇਧੀ ਕਰਦਿਆਂ ਪਾਦਰੀ ਭਾਈਚਾਰੇ ਦੇ ਮੁੱਖ ਬੁਲਾਰੇ ਸਤਪਾਲ ਮਸੀਹ, ਦਰਸ਼ਨ ਮਸੀਹ, ਪਾਦਰੀ ਸੁੰਦਰ ਮਸੀਹ, ਪਾਸਟਰ ਲਿਆਤ ਨੇ ਆਖਿਆ ਕੇ ਜਿਹਨਾ ਲੋਕਾਂ ਨੇ ਪ੍ਰਭੂ ਯਿਸੂ ਮਸੀਹ ਦੀ ਸ਼ਾਨ ਦੇ ਖਿਲਾਫ ਅੱਪਸ਼ਸਬਦ ਬੋਲੇ ਹਨ, ਉਹਨਾਂ ਨੂੰ ਤਰੁੰਤ ਗਿ੍ਰਫਤਾਰ ਕੀਤਾ ਜਾਵੇ, ਤਾਂ ਜਾਵੇ ਜੋ ਅਗੇ ਤੋਂ ਕੋਈ ਅਨਸਰ ਕਿਸੇ ਵੀ ਧਰਮ ਦੇ ਖਿਲਾਫ ਗਲਤ ਪ੍ਰਚਾਰ ਨਾ ਕਰੇ ।
ਇਸ ਮੋਕੇ ਵਿਨੇ ਕੁਮਾਰ, ਬਿੱਲਾ ਫੋਜੀ, ਭਾਈ ਨਾਈਤ, ਕੁੰਨਣ ਮਸੀਹ, ਪਰਮਜੀਤ, ਬੀਬੀ ਪ੍ਰਵੀਨ, ਸੰਤੋਖ, ਜੀਤੋ, ਸੋਨੀਆ ਠੇਕੇਦਾਰਨੀ, ਵੀਨਾ, ਰੀਟਾ, ਹੰਸੋ ਆਦਿ ਮਸੀਹ ਬਾਈਚਾਰੇ ਦੇ ਲੋਕਾਂ ਵੀ ਨਿੰਦਾ ਕੀਤੀ ਗਈ।ਇਸ ਮੋਕੇ ਐਸ.ਐਚ.ਓ ਬੀਬੀ ਬਲਜੀਤ ਕੋਰ ਥਾਣਾ ਸ਼੍ਰੀ ਹਰਗੋਬਿੰਦਪੁਰ ਨੂੰ ਮੰਗ ਪੱਤਰ ਦਿੱਤਾ ਗਿਆ ਤੇ ਆਖਿਆ ਕਿ ਜੇਕਰ 5 ਜੁਲਾਈ ਦਿਨ ਬੂਥਵਾਰ ਤੱਕ ਦੋਸੀਆਂ ਵਿਰੁੱਧ ਕੋਈ ਵੀ ਕਾਰਵਾਈ ਨਾ ਹੋਈ ਤਾਂ ਦੁਬਾਰਾ ਕਸਬਾ ਹਰਚੋਵਾਲ ਦੇ ਚੋਕ `ਚ ਚੱਕਾ ਜਾਮ ਕੀਤਾ ਜਾਵੇਗਾ।
Check Also
ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ 6.50 ਲੱਖ ਬੂਟੇ ਲਗਾਉਣ ਦੀ ਮੁਹਿੰਮ ਜਾਰੀ
ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ)¸- ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ …
Punjab Post Daily Online Newspaper & Print Media