Sunday, April 5, 2026

ਸ਼ਿੰਦਰਪਾਲ ਚਾਹਲ ਪੰਜਾਬ ਚੰਡੀਗੜ ਜਰਨਲਿਸਟ ਐਸੋਸੀਏਸ਼ਨ ਦੀ ਜਲੰਧਰ ਇਕਾਈ ਦੇ ਪ੍ਰਧਾਨ ਬਣੇ

ਜਲੰਧਰ, 28 ਜੂਨ (ਪੰਜਾਬ ਪੋਸਟ ਬਿਊਰੋ) – ਪੰਜਾਬ ਚੰਡੀਗੜ ਜਰਨਲਿਸਟ ਐੇਸੋਸਿਏਸ਼ਨ ਦੇ ਪੰਜਾਬ ਪ੍ਰਧਾਨ ਜਸਬੀਰ ਸਿੰਘ ਪੱਟੀ  ਦੀ  ਪ੍ਰਧਾਨਗੀ ਹੇਠ ਜਿਲਾ ਜਲੰਧਰ ਇਕਾਈ ਦੀ ਚੋਣ ਕਰਵਈ ਗਈ, ਜਿਸ ਵਿੱਚ ਸ਼ਿੰਦਰਪਾਲ ਸਿੰਘ ਚਾਹਲ ਨੂੰ ਜਿਲਾ ਪ੍ਰਧਾਨ ਅਤੇ ਕੁਲਵਿੰਦਰ ਸਿੰਘ ਘੁੰਮਣ ਨੂੰ ਜਨਰਲ ਸਕੱਤਰ ਨਿਯੁੱਕਤ ਕੀਤਾ ਗਿਆ ।
ਜਸਬੀਰ ਸਿੰਘ ਪੱਟੀ ਨੇ ਇਸ ਸਮੇਂ ਕਿਹਾ ਕਿ ਐਸੋਸਿਏਸ਼ਨ ਪੱਤਰਕਾਰਾਂ ਦੀ ਹਰ ਸਮੱਸਿਆ ਲਈ ਹਰ ਸਮੇਂ  ਚਟਾਨ ਵਾਂਗ ਖੜੀ ਹੈ ਅਤੇ ਅੱਗੇ ਵੀ ਖੜੀ ਰਹੇਗੀ।60 ਸਾਲ ਦੀ ਉਮਰ ਪ੍ਰਾਪਤ ਕਰਨ ਵਾਲੇ ਪੱਤਰਕਾਰਾਂ ਨੂੰ ਘੱਟ ਤੋ ਘੱਟ ਦਸ ਹਜਾਰ ਰੂਪਏ ਮਾਸਿਕ ਪੈਨਂਸ਼ਨ ਅਤੇ ਰਾਜ ਦੇ ਸਾਰੇ ਟੋਲ ਪਲਾਜਾ ਮੁਆਫ ਕਰਨ ਲਈ ਸਰਕਾਰ ਨਾਲ ਗੱਲਬਾਤ ਚੱਲ ਰਹੀ ਹੈ, ਜੋ ਜਲਦ ਪੂਰੀ ਹੋਣ ਦੀ ਸੰਭਾਵਨਾ ਹੈ।ਉਨਾਂ ਕਿਹਾ ਕਿ ਫਿਲੌਰ ਸਥਿਤ ਟੋਲ ਪਲਾਜਾ ਜੇਕਰ ਪੱਤਰਕਾਰਾਂ ਲਈ ਜਲਦੀ ਹੀ ਮੁਆਫ ਨਾ ਕੀਤਾ ਗਿਆ ਤਾਂ ਪਲਾਜਾ `ਤੇ ਧਰਨਾ ਲਾ ਕੇ ਜਬਰਦਸਤ ਪ੍ਰਦਰਸ਼ਨ ਕੀਤਾ ਜਾਵੇਗਾ ।
ਐੇਸੋਸੀਏਸ਼ਨ ਦੀਆਂ ਉਪਲੱਬਧੀਆਂ ਦੱਸਦੇ ਹੋਏ ਉਨਾਂ ਨੇ ਦੱਸਿਆ ਹੈ ਕਿ ਸਰਕਾਰ ਨੇ ਹਾਲ ਹੀ ਵਿੱਚ ਐਸੋਸੀਏਸ਼ਨ ਦੀ ਮੰਗ ਮੰਨਦੇ ਹੋਏ ਅੰਮਿ੍ਰਤਸਰ ਵਿਚ ਪ੍ਰੈਸ ਕਲੱਬ ਦੀ ਉਸਾਰੀ ਅਤੇ ਪੀਲੇ ਕਾਰਡ ਧਾਰਕ ਪੱਤਰਕਾਰਾਂ ਦਾ  ਟੋਲ ਪਲਾਜਾ ਮੁਆਫ ਕੀਤਾ ਹੈ।ਉਨਾਂ ਨੇ ਕਿਹਾ ਕਿ ਐਸੋਸੀਏਸ਼ਨ ਦੇ ਸਾਰੇ ਮੈਬਰਾਂ ਲਈ ਟੋਲ ਪਲਾਜਾ ਮਾਫ ਕਰਨ  ਲਈ ਸਰਕਾਰ ਤੋ ਪੁਰਜੋਰ ਮੰਗ ਕੀਤੀ ਜਾਵੇਗੀ।
ਇਸ ਸਮੇਂ ਸੂਬਾ ਪ੍ਰਧਾਨ ਪੱਟੀ ਨੇ ਐਸੋਸੀਏਸ਼ਨ ਦੀ ਜਿਲਾ ਅਤੇ ਬਲਾਕ ਪੱਧਰ ਦੇ ਅਹੁੱਦੇਦਾਰਾਂ ਦੇ ਲਗਭਗ 50 ਵਲੋਂ ਜ਼ਿਆਦਾ ਮੈਬਰਾਂ ਨੂੰ ਨਿਯੁੱਕਤੀ ਪੱਤਰ ਦਿਤੇ ਗਏ।ਜਿਨਾਂ ’ਚ ਪਾਲ ਸਿੰਘ ਨੌਲੀ, ਰਾਜੀਵ ਵਧਵਾ, ਗੁਰਪ੍ਰੀਤ ਸਿੰਘ ਪਾਪੀ, ਪਰਦੀਪ ਸਿੰਘ ਬਸਰਾ, ਸੁਰਜੀਤ ਸਿੰਘ ਜੰਡਿਆਲਾ, ਮਹਿੰਦਰ ਸਿੰਘ ਚਾਵਲਾ ਤੇ ਹਰਪ੍ਰੀਤ ਪਾਲ ਸਿੰਘ ਮੁਲਤਾਨੀ ਨੂੰ ਸੀਨੀ. ਉਪ ਪ੍ਰਧਾਨ ਨਿਯੁੱਕਤ ਕੀਤਾ ਗਿਆ ।ਕੁਲਵਿੰਦਰ ਸਿੰਘ, ਸਰਬੇਸ਼ ਭਾਰਤੀ, ਜੇ.ਕੇ ਆਨੰਦ, ਹਰਪ੍ਰੀਤ ਸਿੰਘ ਕਾਹਲੋਂ ਅਤੇ ਗੁਰਨੇਕ ਸਿੰਘ ਵਿਰਦੀ ਨੂੰ ਉਪ ਪ੍ਰਧਾਨ, ਸਕੱਤਰ ਜਨਰਲ ਪਰਮਜੀਤ ਸਿੰਘ, ਵਾਰਿਸ ਮਲਿਕ, ਅਮਿ੍ਰਤਪਾਲ ਸਿੰਘ ਜੰਗੀ ਤੇ ਮਨੀ ਬਰਾੜ ਸੰਯੁਕਤ ਸਕੱਤਰ, ਦਲਜੀਤ ਸਿੰਘ ਰਤਨ, ਅਭਿਨੰਦਨ ਭਾਰਤੀ ਅਤੇ ਸੌਰਭ ਖੰਨਾ ਸਕੱਤਰ, ਰਾਜ ਕਪੂਰ, ਪੰਕਜ ਸਿਬਲ ਅਤੇ ਅਮਰਜੀਤ ਸਿੰਘ ਨੂੰ ਪ੍ਰੈਸ ਸਕੱਤਰ ਅਤੇ ਰਜਿੰਦਰ ਸਿੰਘ ਠਾਕੁਰ ਨੂੰ ਕੈਸ਼ੀਅਰ ਨਿਯੁੱਕਤ ਕੀਤਾ ਗਿਆ।ਇਸ ਦੇ ਇਲਾਵਾ ਜਲੰਧਰ ਜਿਲੇ ਦੇ ਵੱਖ ਵੱਖ ਬਲਾਕ ਦੇ ਪ੍ਰਧਾਨਾਂ ਨੂੰ ਨਿਯੁੱਕਤੀ  ਪੱਤਰ ਦਿਤੇ ਗਏ।ਜਿਨਾ `ਂਚ ਜਲੰਧਰ ਕੈਂਟ ਦੇ ਪ੍ਰਧਾਨ ਗੁਰਦੀਪ ਸਿੰਘ ਵਾਹੀਆ, ਫਿਲੌਰ ਦੇ ਇੰਦਰਜੀਤ ਸਿੰਘ ਚੰਦੜ, ਰੁੜਕਾ ਕਲਾਂ ਦੇ ਦਵਿੰਦਰ ਸਿੰਘ ਖਾਲਸਾ, ਨਕੋਦਰ ਦੇ ਅਰਵਿੰਦਰ ਪਾਲ ਸਿੰਘ ਟੋਨੀ, ਭੋਗਪੁਰ ਦੇ ਰਾਜੇਸ਼ ਸੂਰੀ, ਮਹਿਤਪੁਰ ਦੇ ਸਵਿੰਦਰ ਛਾਬੜਾ, ਆਦਮਪੁਰ ਦੇ ਕਰਮਵੀਰ ਸਿੰਘ, ਕਰਤਾਰਪੁਰ ਦੇ ਦੀਪਕ ਸ਼ਰਮਾ, ਲੋਹੀਆਂ ਦੇ ਸੁਰਜੀਤ ਸਿੰਘ, ਗੋਰਾਇਆਂ ਦੇ ਮੁਨੀਸ਼ ਕੁਮਾਰ ਨੂੰ ਚੁਣਿਆ ਗਿਆ।

Check Also

ਮੁੱਖ ਮੰਤਰੀ ਸਿਹਤ ਯੋਜਨਾ ਦੇ ਬਣ ਰਹੇ ਕਾਰਡਾਂ ਦੇ ਕੰਮ ਦਾ ਵਿਧਾਇਕਾ ਜੀਵਨਜੋਤ ਕੌਰ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 5 ਅਪ੍ਰੈਲ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਤੋਂ ਵਿਧਾਇਕਾ ਜੀਵਨਜੋਤ ਕੌਰ …

Leave a Reply