ਅੰਮ੍ਰਿਤਸਰ, 29 ਜੂਨ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) – ਪੁਰੀ ਐਂਡ ਉਪਲ੍ਹ ਪ੍ਰੋਡਕਸ਼ਨ ਵੱਲੋਂ ਮੋਹਿਤ ਪੁਰੀ ਤੇ ਕਰਣ ਊਪਲ੍ਹ ਦੀ ਅਗਵਾਈ ਵਿਚ 7 ਜੂਲਾਈ 2017
ਨੂੰ ਹੋਟਲ ਕੁਮਾਰ ਇੰਟਰਨੈਸ਼ਨਲ ਵਿਖੇ ਕਰਵਾਏ ਜਾ ਰਹੇ ‘ਸ਼ਾਇਨਿੰਗ ਸਟਾਰ 2017 ਮੇਗਾ ਮਾਡਲਿੰਗ ਸ਼ੋਅ” ਸਬੰਧੀ ਸੈਲੀਬ੍ਰੇਸ਼ਨ ਮਾਲ ‘ਦਾ ਗ੍ਰੇਂਡ ਵਿਲੇਜ` ਵਿਖੇ ਰਿਹੈਸਲ ਕੀਤੀ ਗਈ। ਮੇਗਾ ਮਾਡਲਿੰਗ ਸ਼ੋਅ ਨੂੰ ਕੋਰੀਓਗ੍ਰਾਫਰ ਸੰਨੀ ਮਹਿਰਾ, ਸੰਨੀ ਭਾਰਦਵਾਜ, ਅਵਿਨਾਸ਼ ਸ਼ਰਮਾ, ਸ਼ਿਵਮ ਪਾਸਨ ਪੁਰਾ ਸਹਿਯੋਗ ਕਰਨਗੇ। ਮੋਹਿਤ ਪੁਰੀ ਅਤੇ ਕਰਣ ਉਪਲ ਨੇ ਕਿਹਾ ਕਿ ਉਨਾਂ ਦੀ ਸੰਸਥਾ ਦਾ ਮੁੱਖ ਟੀਚਾ ਨੋਜਵਾਨ ਪੀੜੀ ਨੂੰ ਨਸ਼ਿਆਂ ਤੋਂ ਦੂਰ ਕਰਨਾ ਹੈ।ਉਨ੍ਹਾਂ ਕਿਹਾ ਕਿ ਛੋਟੇ ਬੱਚੇ ਤੇ ਨੋਜਵਾਨ ਇਸ ਮਾਡਲਿੰਗ ਸ਼ੋਅ ਵਿਚ ਵੱਧ ਚੜ ਕੇ ਹਿੱਸਾ ਲੈਣ ਅਤੇ ਆਪਣਾ ਹੁਨਰ ਪੇਸ਼ ਕਰਨ। ਉਨ੍ਹਾਂ ਕਿਹਾ ਕਿ ਸ਼ੋਅ ਦੇ ਵਿਚ ਮਸ਼ਹੂਰ ਮਾਡਲਿੰਗ ਸਟਾਰ ਅਤੇ ਹੋਰ ਸਟਾਰ ਪਹੁੰਣਗੇ।ਉਨ੍ਹਾਂ ਕਿਹਾ ਕਿ ਕੁੱਝ ਲੋਕ ਲੜਕੀਆਂ ਨੂੰ ਸਮਾਜ ਦੇ ਵਿਚ ਆਪਣਾ ਹੂਣਰ ਦਿਖਾਉਣ ਲਈ ਅੱਗੇ ਨਹੀਂ ਆਉਣ ਦਿੰਦੇ, ਪਰ ਲੜਕੀਆਂ ਸਮਾਜ ਵਿਚ ਸਭ ਤੋਂ ਅੱਗੇ ਹਨ ਅਤੇ ਦੇਸ਼ ਦੀ ਤਰੱਕੀ ਵਿਚ ਅਹਿਮ ਰੋਲ ਨਿਭਾਉਂਦੀਆਂ ਹਨ।ਇਸ ਮੌਕੇ ਅਸ਼ੋਕ ਚੌਹਾਨ, ਸੰਜੀਵ ਸ਼ਰਮਾ, ਵਿਸ਼ਾਲ ਵਿਕਰਾਂਤ, ਨਰੇਸ਼ ਚੌਹਾਨ, ਬਿੱਲ੍ਹਾ ਬਾਉਂਸਰ, ਰਾਹੀਲ ਆਦਿ ਵੀ ਹਾਜਰ ਸਨ।
Check Also
ਕੈਬਨਿਟ ਮੰਤਰੀ ਈ.ਟੀ.ਓ ਵਲੋਂ ਨਗਰ ਸੁਧਾਰ ਟਰੱਸਟ ਦੇ ਨਵ-ਨਿਯੁੱਕਤ ਚੇਅਰਮੈਨ ਸਰਬਜੋਤ ਸਿੰਘ ਧੰਜ਼ਲ ਨੂੰ ਵਧਾਈ
ਅੰਮ੍ਰਿਤਸਰ, 19 ਜੁਲਾਈ (ਸੁਖਬੀਰ ਸਿੰਘ) – ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ ਪੰਜਾਬ ਸਰਕਾਰ …
Punjab Post Daily Online Newspaper & Print Media