ਅੰਮ੍ਰਿਤਸਰ, 29 ਜੁਲਾਈ (ਪੰਜਾਬ ਪੋਸਟ- ਦੀਪ ਦਵਿੰਦਰ ਸਿੰਘ) – ਰੰਗਮੰਚ ਅੰਮਿ੍ਰਤਸਰ ਵੱਲੋਂ ਵਿਰਸਾ ਵਿਹਾਰ ਦੇ ਸਹਿਯੋਗ ਨਾਲ ਤੀਹ ਰੋਜ਼ਾ ਨੈਸ਼ਨਲ ਥੀਏਟਰ
ਵਰਕਸ਼ਾਪ ਦੇ ਆਖਰੀ ਪੜਾਅ ਉਤੇ ‘‘ਪੰਜ ਰੋਜ਼ਾ ਪੰਜਾਬੀ ਰੰਗਮੰਚ ਉਤਸਵ’’ ਦਾ ਆਯੋਜਨ ਕੀਤਾ ਜਾ ਰਿਹਾ ਹੈ।ਰਾਸ਼ਟਰਪਤੀ ਐਵਾਰਡ ਨਾਲ ਸਨਮਾਨਿਤ ਅਤੇ ਸ਼ੋ੍ਰਮਣੀ ਨਾਟਕਕਾਰ ਕੇਵਲ ਧਾਲੀਵਾਲ ਦੀ ਨਿਰਦੇਸ਼ਨਾ ਹੇਠ ਇਹ ਥੀਏਟਰ ਵਰਕਸ਼ਾਪ ਜੂਨ ਮਹੀਨੇ ਵਿੱਚ ਪਿਛਲੇ ਸਤਾਰਾਂ ਸਾਲਾਂ ਤੋਂ ਕੀਤੀ ਜਾਂਦੀ ਹੈ।ਇਸ ਵਿੱਚ ਪੰਜਾਬ, ਹਿਮਾਚਲ, ਹਰਿਆਣਾ, ਮੁੰਬਈ, ਰਾਜਸਥਾਨ ਅਤੇ ਹੋਰ ਰਾਜਾਂ ਤੋਂ ਵਿਦਿਆਰਥੀ ਭਾਗ ਲੈਂਦੇ ਹਨ।ਇਹਨਾਂ ਥੀਏਟਰ ਵਰਕਸ਼ਾਪਾਂ ਵਿੱਚ ਕੇਵਲ ਧਾਲੀਵਾਲ ਵੱਲੋਂ ਤਿਆਰ ਕੀਤੇ ਨਾਟਕਾਂ ਦਾ ਇਹ ‘‘14ਵਾਂ ਪੰਜਾਬੀ ਰੰਗਮੰਚ ਉਤਸਵ’’ ਕੀਤਾ ਜਾ ਰਿਹਾ ਹੈ।
ਮਿਲੀ ਜਾਣਕਾਰੀ ਅਨੁਸਾਰ ਇਸ ਪੰਜ ਰੋਜ਼ਾ ਥੀਏਟਰ ਫੈਸਟੀਵਲ ਦੇ ਪਹਿਲੇ ਦਿਨ 1 ਜੁਲਾਈ ਨੂੰ ਡਾ. ਸ਼ਿਆਮ ਸੁੰਦਰ ਦੀਪਤੀ ਦਾ ਲਿਖਿਆ ‘ਸਵਾਲ ਦਰ ਸਵਾਲ’ ਅਤੇ ਰਵਿੰਦਰ ਰਵੀ ਦਾ ਲਿਖਿਆ ‘ਭਰਮ ਜਾਲ’ ਕੇਵਲ ਧਾਲੀਵਾਲ ਦੀ ਨਿਰਦੇਸ਼ਨਾਂ ਹੇਠ ਦੋ ਨਾਟਕ ਖੇਡੇ ਜਾਣਗੇ, ਇਹਨਾਂ ਦੋਵਾਂ ਨਾਟਕਾਂ ਦਾ ਸੰਗੀਤ ਹਰਿੰਦਰ ਸੋਹਲ ਨੇ ਤਿਆਰ ਕੀਤਾ ਹੈ। 2 ਜੁਲਾਈ ਨੂੰ ਡਾ. ਸਵਰਾਜਬੀਰ ਦਾ ਲਿਖਿਆ ਅਤੇ ਕੇਵਲ ਧਾਲੀਵਾਲ ਦਾ ਨਿਰਦੇਸ਼ਤ ਕੀਤਾ ਪੰਜਾਬੀ ਨਾਟਕ ‘ਅਹਿਲਿਆ’ ਪੇਸ਼ ਕੀਤਾ ਜਾਵੇਗਾ ਇਸ ਨਾਟਕ ਦਾ ਸੰਗੀਤ ਰਵੀ ਨੰਦਨ ਨੇ ਤਿਆਰ ਕੀਤਾ ਹੈ। 3 ਜੁਲਾਈ ਨੂੰ ਰਵਿੰਦਰ ਰਵੀ ਦਾ ਲਿਖਿਆ ਪੰਜਾਬੀ ਨਾਟਕ ‘ਆਪੋ-ਆਪਣੇ ਦਰਿਆ’ ਅਤੇ ਕੇਵਲ ਧਾਲੀਵਾਲ ਦੀ ਨਿਰਦੇਸ਼ਨਾਂ ਹੇਠ ਪੇਸ਼ ਕੀਤਾ ਜਾਵੇਗਾ ਅਤੇ ਉਸੇ ਦਿਨ ਸ਼ੇਕਸਪੀਅਰ ਦਾ ਲਿਖਿਆ ਅਤੇ ਪ੍ਰੀਤਪਾਲ ਰੁਪਾਨਾ ਦਾ ਨਿਰਦੇਸ਼ਤ ਕੀਤਾ ਪੰਜਾਬੀ ਨਾਟਕ ‘ਭੁਲੇਖਿਆ ਦੀ ਖੇਡ’ ਪੇਸ਼ ਕੀਤਾ ਜਾਵੇਗਾ।4 ਜੁਲਾਈ ਨੂੰ ਵੱਖ-ਵੱਖ ਲੇਖਕਾਂ ਦੀਆਂ ਕਹਾਣੀਆਂ ਤੇ ਅਧਾਰਿਤ ਕੇਵਲ ਧਾਲੀਵਾਲ ਦੀ ਨਿਰਦੇਸ਼ਨਾਂ ਹੇਠ ਨਾਟਕ ‘ਕਥਾ ਕਹਾਣੀ ਬੋਲਦੀ’ ਪੇਸ਼ ਕੀਤਾ ਜਾਵੇਗਾ। ਫੈਸਟੀਵਲ ਦੇ ਆਖਰੀ ਦਿਨ 5 ਜੁਲਾਈ ਨੂੰ ਸ਼ੇਕਸਪੀਅਰ ਦਾ ਲਿਖਿਆ ਪ੍ਰਸਿੱਧ ਨਾਟਕ ‘ਰੋਮੀਓ ਜੂਲੀਅਟ’ ਪਾਰਥੋ ਬੈਨਰਜੀ ਦੀ ਨਿਰਦੇਸ਼ਨਾਂ ਹੇਠ ਪੇਸ਼ ਕੀਤਾ ਜਾਵੇਗਾ।ਇਹ ਸਾਰੇ ਨਾਟਕ ਬਿਨ੍ਹਾਂ ਕਿਸੇ ਟਿਕਟ, ਪਾਸ ਅਤੇ ਐਂਟਰੀ ਫੀਸ ਦੇ ਹਰ ਰੋਜ਼ ਸ਼ਾਮ 6. 30 ਵਜੇ ਵਿਰਸਾ ਵਿਹਾਰ ਦੇ ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ਵਿੱਚ ਮੁਫ਼ਤ ਵਿਖਾਏ ਜਾਣਗੇ।
Check Also
ਵੋਟਰ ਸੂਚੀਆਂ ਦੀ ਸ਼ੁੱਧਤਾ ਅਤੇ ਪਾਰਦਰਸ਼ਤਾ ਯਕੀਨੀ ਬਣਾਉਣ ਲਈ ਹਰ ਅਧਿਕਾਰੀ ਆਪਣੀ ਜ਼ਿੰਮੇਵਾਰੀ ਨਿਭਾਵੇ – ਡਿਪਟੀ ਕਮਿਸ਼ਨਰ
ਅੰਮ੍ਰਿਤਸਰ, 19 ਜੂਨ (ਸੁਖਬੀਰ ਸਿੰਘ) – ਭਾਰਤੀ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਚਲਾਈ ਜਾ ਰਹੀ …
Punjab Post Daily Online Newspaper & Print Media