ਅੰਮ੍ਰਿਤਸਰ, 30 ਜੂਨ (ਪੰਜਾਬ ਪੋਸਟ- ਮਨਜੀਤ ਸਿੰਘ) ਡੀ.ਸੀ ਕਮਲਦੀਪ ਸਿੰਘ ਸੰਘਾ ਨੇ ਸ਼ਹਿਰ ਵਿੱਚ ਚੱਲ ਰਹੇ ਸੀਵਰੇਜ ਨਿਰਮਾਣ ਦੇ ਕੰਮਾਂ ਦਾ ਜਾਇਜਾ ਲੈਂਦੇ
ਹੋਏ ਸਾਰੇ ਕੰਮ ਛੇਤੀ ਹੀ ਨੇਪਰੇ ਚਾੜਨ ਦੀਆਂ ਹਦਾਇਤਾਂ ਅਧਿਕਾਰੀਆਂ ਨੂੰ ਦਿੱਤੀਆਂ।ਪ੍ਰੋਜੈਕਟਾਂ ਦੀ ਸਮੀਖਿਆ ਮੀਟਿੰਗ ਦੌਰਾਨ ਉਨ੍ਹਾਂ ਸਪਸ਼ਟ ਕੀਤਾ ਕਿ ਸ਼ਹਿਰ ਵਿੱਚ ਪੁਰਾਣੇ ਸੀਵਰੇਜ ਦੀ ਸਫਾਈ ਦੇ ਨਾਲ-ਨਾਲ ਨਵਾਂ ਬਣ ਰਿਹਾ ਸੀਵਰੇਜ ਵੀ ਛੇਤੀ ਚਾਲੂ ਕੀਤਾ ਜਾਵੇ।ਉਨ੍ਹਾਂ ਰਾਮ ਤੀਰਥ ਉੱਤੇ ਲੰਮੇ ਸਮੇਂ ਤੋਂ ਬੰਦ ਪਏ ਸੀਵਰੇਜ ਦੇ ਕੰਮ ਦਾ ਜਾਇਜਾ ਲੈਂਦੇ ਹੋਏ ਅਧਿਕਾਰੀਆਂ ਨੂੰ ਇਹ ਕੰਮ ਸ਼ੁਰੂ ਕਰਨ ਲਈ, ਲੋਕਾਂ ਵਾਸਤੇ ਨਵਾਂ ਰਸਤਾ ਖੋਲਣ ਦਾ ਹੁਕਮ ਵੀ ਦਿੱਤਾ।ਡੀ.ਸੀ ਨੇ ਮੀਟਿੰਗ ਉਪਰੰਤ ਅਧਿਕਾਰੀਆਂ ਨਾਲ ਸਾਰੇ ਪ੍ਰੋਜੈਕਟ ਮੌਕੇ ਉੱਤੇ ਜਾ ਕੇ ਵੀ ਦੇਖੇ।
ਇਸ ਮੌਕੇ ਐਕਸੀਏਨ ਮੰਡੀ ਬੋਰਡ ਨੇ ਦੱਸਿਆ ਕਿ ਰਾਧਾ ਸੁਵਾਮੀ ਡੇਰੇ ਤੋਂ ਡਰੇਨ ਤੱਕ ਸੀਵਰੇਜ ਦਾ ਕੰਮ ਪੂਰਾ ਕਰਨ ਲਈ ਰਾਮ ਤੀਰਥ ਰੋਡ ਸਾਰੀ ਪੁੱਟੀ ਜਾਣੀ ਹੈ ਅਤੇ ਇਸ ਦੇ ਬਦਲ ਵਿੱਚ ਵਿਭਾਗ ਵਲੋਂ ਬਾਬਾ ਦਰਸ਼ਨ ਸਿੰਘ ਦੇ ਡੇਰੇ ਤੋਂ ਧੌਲ ਕਲਾਂ ਤੱਕ ਜਾਂਦੀ ਤਕਰੀਬਨ 4 ਕਿਲੋਮੀਟਰ ਸੜਕ ਨੂੰ 16 ਫੁੱਟ ਚੌੜਾ ਕੀਤਾ ਜਾ ਰਿਹਾ ਹੈ ਤਾਂ ਜੋ ਲੋਕ ਇਸ ਰਸਤੇ ਤੋਂ ਆ ਜਾ ਸਕਣ। ਇਸ ਮੌਕੇ ਤੇ ਸ਼ਿਵਪ੍ਰੀਤ ਸਿੰਘ, ਐਸ ਡੀ ਓ, ਪੀ ਡਬਲਯੂ ਡੀ, ਕੇ ਐਸ ਨਾਂਗਲਾ, ਇੰਜੀਨੀਅਰ ਤੇ ਚੀਫ਼ ਸੀਵਰੇਜ ਬੋਰਡ, ਅਰਵਿੰਦਰ ਮਹਾਜਨ, ਐਸ ਸੀ ਸੀਵਰੇਜ ਬੋਰਡ, ਹਰਪ੍ਰੀਤ ਸਿੰਘ, ਐਸ.ਡੀ.ਓ ਮੰਡੀ ਬੋਰਡ, ਜਸਵਿੰਦਰਪਾਲ ਸਿੰਘ ਅਤੇ ਹੋਰ ਅਧਿਕਾਰੀ ਮੌਜੂਦ ਸਨ।
Check Also
ਵਿਧਾਇਕ ਡਾ. ਗੁਪਤਾ ਨੇ ‘ਲੋਕ ਮਿਲਨੀ’ ਪ੍ਰੋਗਰਾਮ ਦੌਰਾਨ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਈਆਂ
50 ਤੋਂ ਵੱਧ ਪਰਿਵਾਰ ਰਵਾਇਤੀ ਪਾਰਟੀਆਂ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਅੰਮ੍ਰਿਤਸਰ, …
Punjab Post Daily Online Newspaper & Print Media