Friday, October 9, 2026

ਉਰਦੂ ਦੀਆਂ ਮੁਫ਼ਤ ਕਲਾਸਾਂ 3 ਜੁਲਾਈ ਤੋਂ ਹੋਣਗੀਆਂ ਸ਼ੁਰੂ

ਅੰਮ੍ਰਿਤਸਰ,30 ਜੂਨ (ਪੰਜਾਬ ਪੋਸਟ- ਮਨਜੀਤ ਸਿੰਘ) – ਭਾਸ਼ਾ ਵਿਭਾਗ ਪੰਜਾਬ ਵੱਲੋਂ ਜਿਲਾ ਪੱਧਰ ’ਤੇ ਉਰਦੂ ਦੀ ਕਰਵਾਈ ਜਾਂਦੀ ਮੁਫਤ ਪੜਾਈ ਦਾ ਕੋਰਸ 3 ਜੁਲਾਈ ਨੂੰ ਸ਼ੁਰੂ ਕੀਤਾ ਜਾਵੇਗਾ। ਇਹ ਜਾਣਕਾਰੀ ਦਿੰਦੇ ਜਿਲਾ ਭਾਸ਼ਾ ਅਫਸਰ ਭੁਪਿੰਦਰ ਸਿੰਘ ਨੇ ਦੱਸਿਆ ਕਿ ਇਹ ਕਲਾਸਾਂ ਸੰਤ ਸਿੰਘ ਸੁੱਖਾ ਸਿੰਘ ਸਕੂਲ ਵਿਚ ਚੱਲਣਗੀਆਂ ਅਤੇ ਕੋਰਸ ਦੀ ਮਿਆਦ 6 ਮਹੀਨੇ ਦੀ ਹੋਵੇਗੀ।ਉਨਾਂ ਦੱਸਿਆ ਕਿ ਉਕਤ ਕੋਰਸ ਦੌਰਾਨ ਕਲਾਸ ਸ਼ਾਮ ਸਵਾ ਪੰਜ ਵਜੇ ਤੋਂ ਸਵਾ ਛੇ ਵਜੇ ਤੱਕ ਦਫਤਰੀ ਕੰਮਾਂ ਵਾਲੇ ਦਿਨ ਲਗਾਈਆਂ ਜਾਣਗੀਆਂ, ਤਾਂ ਜੋ ਨੌਕਰੀ ਪੇਸ਼ਾ ਵਿਅਕਤੀ ਵੀ ਇਸ ਕੋਰਸ ਦਾ ਲਾਹਾ ਲੈ ਸਕਣ। ਉਨਾਂ ਉਰਦੂ ਸਿੱਖਣ ਦੇ ਚਾਹਵਾਨਾਂ ਨੂੰ ਅਪੀਲ ਕੀਤੀ ਕਿ ਉਹ ਭਾਸ਼ਾ ਦਫਤਰ, ਸੰਤ ਸਿੰਘ ਸੁੱਖਾ ਸਿੰਘ ਸਕੂਲ ਤੋਂ ਇਸ ਕਲਾਸ ਵਿਚ ਦਾਖਲਾ ਲੈਣ ਲਈ ਫਾਰਮ ਲੈ ਸਕਦੇ ਹਨ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply