ਬਠਿੰਡਾ, 1 ਜੁਲਾਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਬਾਬਾ ਫ਼ਰੀਦ ਕਾਲਜ ਆਫ਼ ਇੰਜਨੀਅਰਿੰਗ ਅਤੇ ਟੈਕਨਾਲੋਜੀ ਵਿਖੇ ‘ਵਿਨੋਵੇਸ਼ਨ 2.0’ ਨਾਂ ਦੀ ਇੱਕ ਦਿਨ ਵਰਕਸ਼ਾਪ ਕਾਲਜ ਦੇ ਰੋਬੋਟਿਕਸ ਕਲੱਬ (ਰੋਬੋਟਰੋਆਇਜ਼) ਦੇ ਸਹਿਯੋਗ ਨਾਲ ਆਯੋਜਿਤ ਕੀਤੀ ਗਈ।ਜਿਸ ਵਿਚ 10+2 (ਨਾਨ-ਮੈਡੀਕਲ) ਅਤੇ ਵੱਖ-ਵੱਖ ਬਹੁ-ਤਕਨੀਕੀ (ਪੋਲੀਟੈਕਨਿਕ) ਕਾਲਜਾਂ ਦੇ 100 ਤੋਂ ਵਧੇਰੇ ਵਿਦਿਆਰਥੀਆਂ ਨੇ ਬਹੁਤ ਹੀ ਉਤਸ਼ਾਹ ਅਤੇ ਜੋਸ਼ ਨਾਲ ਭਾਗ ਲਿਆ।ਇਸ ਵਰਕਸ਼ਾਪ ਦੌਰਾਨ ਵਿਦਿਆਰਥੀਆਂ ਨੂੰ ਸੂਮੋ ਵਾਰੀਅਰ ਰੋਬੋਟ ਦੇ ਮੁਕੰਮਲ ਨਿਰਮਾਣ ਬਾਰੇ ਵਿਸਥਾਰ ਨਾਲ ਜਾਣਕਾਰੀ ਮੁਹੱਈਆ ਕਰਵਾਈ ਗਈ।ਸੂਮੋ ਵਾਰੀਅਰ ਰੋਬੋਟ ਦੇ ਬੁਨਿਆਦੀ ਭਾਗ ਬਾਰੇ ਤਜਰਬਾ, ਅਸੈਂਬਲਿੰਗ ਅਤੇ ਡਿਸ-ਅਸੈਂਬਲਿੰਗ ਤੋਂ ਇਲਾਵਾ ਸੂਮੋ ਵਾਰੀਅਰ ਰੋਬੋਟ ਬਣਾਉਣ ਲਈ ਵਰਤੇ ਜਾਣ ਵਾਲੇ ਵੱਖ-ਵੱਖ ਇਲੈਕਟ੍ਰੋਨਿਕਸ ਕੰਪੋਨੈਂਟਾਂ ਬਾਰੇ ਜਾਣ ਪਛਾਣ ਤੇ ਕੰਮ ਬਾਰੇ ਸੰਖੇਪ ਜਾਣਕਾਰੀ ਸਾਂਝੀ ਕੀਤੀ ਗਈ।ਵਿਦਿਆਰਥੀਆਂ ਨੂੰ ਇਸ ਵਰਕਸ਼ਾਪ ਦੌਰਾਨ ਬਹੁਤ ਸਾਰੀਆਂ ਸਕਿਲਜ਼ ਪ੍ਰਾਪਤ ਹੋਈਆਂ ਅਤੇ ਉਹ ਨਵਾਂ ਹੁਨਰ ਸਿੱਖ ਕੇ ਬਹੁਤ ਖੁਸ਼ ਨਜ਼ਰ ਆਏ।ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਬਾਬਾ ਫ਼ਰੀਦ ਕਾਲਜ ਆਫ਼ ਇੰਜਨੀਅਰਿੰਗ ਅਤੇ ਟੈਕਨਾਲੋਜੀ ਦੇ ਵੱਖ-ਵੱਖ ਵਿਭਾਗਾਂ ਅਤੇ ਵਿਦਿਆਰਥੀਆਂ ਦੇ ਰੋਬੋਟਿਕ ਕਲੱਬ (ਰੋਬੋਟਰੋਆਇਜ਼) ਦੇ ਯਤਨਾਂ ਦੀ ਭਰਪੂਰ ਸਲਾਘਾ ਕੀਤੀ।
Check Also
ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਵੇਰਕਾ ਵਿਖੇ ਬੂਟੇ ਲਗਾ ਕੇ ਦਿੱਤਾ ਵਾਤਾਵਰਣ ਨੂੰ ਸੰਭਾਲਣ ਦਾ ਸੰਦੇਸ਼
ਅੰਮ੍ਰਿਤਸਰ, 30 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਦੇ ਵਿਸ਼ੇਸ਼ ਉਦਮ …
Punjab Post Daily Online Newspaper & Print Media