Saturday, September 19, 2026

ਰਾਹ

ਬਾਪੂ ਨੇ ਇਕ ਰਾਹ ਦੱਸਿਆ,
ਚਾਈਂ ਚਾਈਂ ਮੈਂ ਉਸ ਰਾਹ ਨੱਸਿਆ।
ਉੱਚਾ ਨੀਵਾਂ ਵਿੰਗ ਤੜਿੰਗਾ,
ਚੜ ਗਿਆ ਮੇਰਾ ਸਾਹ ਸੀ।
ਮੰਜ਼ਿਲ ਪਹੁੰਚ ਕੇ ਪਤਾ ਹੈ ਲੱਗਾ,
ਸੱਚ ਵਾਲਾ ਉਹ ਰਾਹ ਸੀ।

ਸਫ਼ਰ ਤੇ ਵਾਟ ਲੰਮੇਰੀ ਸੀ,
ਵਿੱਚ ਪਹੁੰਚਣ ਲੱਗੀ ਦੇਰੀ ਸੀ।
ਹੁਣ ਸਿਫ਼ਤਾਂ ‘ਰੰਮੀ’ ਕਰਦੇ ਨੇ,
ਜਦ ਰੁਤਬੇ ਲਏ ਪਾ ਸੀ।
ਮੰਜ਼ਿਲ ਪਹੁੰਚ ਕੇ …

ਬੜੀ ਮੁਸ਼ਕਿਲ ਦੇ ਨਾਲ ਜੂਝੇ ਸੀ,
ਵਾਂਗ ਰੱਬ ਪਿਤਾ ਜੀ ਪੂਜੇ ਸੀ।
ਕੀ ਸਿਫ਼ਤ ਕਰਾਂ ਉਸ ਹੀਰੇ ਦੀ,
ਦਿੱਤੀ ਜਿੰਦਗੀ ਸਵਰਗ ਬਣਾ ਸੀ।
ਮੰਜ਼ਿਲ ਪਹੁੰਚ ਕੇ ਪਤਾ ਲੱਗਾ,
ਸੱਚ ਵਾਲਾ ਉਹ ਰਾਹ ਸੀ…

Rminder Faridkotia

 

 

 

– ਰਮਿੰਦਰ ਫਰੀਦਕੋਟੀ
3 ਫਰੈਂਡਜ਼ ਐਵੀਨਿੳੂ,
ਨਿੳੂ ਹਰਿੰਦਰਾ ਨਗਰ, ਫ਼ਰੀਦਕੋਟ।
ਮੋਬਾ : 98159-53929

Check Also

ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ

ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …

Leave a Reply