Saturday, September 19, 2026

ਫ਼ਰਜ਼

               ਅਰਥਸ਼ਾਸ਼ਤਰ ਵਿਸ਼ੇ `ਚ ਐਮ.ਏ ਕਰਨ ਤੋਂ ਬਾਅਦ ਜਦੋਂ ਮੈਂ ਬੀ.ਐਡ `ਚ ਦਾਖਲਾ ਲਿਆ ਤਾਂ ਐਮ.ਏ ਕਰਦਿਆਂ ਕਾਲਜ ਵਿੱਚ ਮਾਣੇ ਖੁੱਲ੍ਹੇ ਮਾਹੌਲ ਤੋਂ ਬਾਅਦ ਬੀ.ਐਡ ਦੇ ਅਨੁਸ਼ਾਸ਼ਿਤ ਮਾਹੌਲ `ਚ ਪੜਦਿਆਂ ਸ਼ੁਰੂ ਵਿੱਚ ਇਸ ਤਰ੍ਹਾਂ ਮਹਿਸੂਸ ਹੋਇਆ ਜਿਵੇਂ ਦੁਬਾਰਾ ਕਿਸੇ ਸਕੂਲ `ਚ ਦਾਖਲਾ ਲੈ ਲਿਆ ਹੋਵੇ।ਬੀ.ਐਡ ਕਰਨ ਦੌਰਾਨ ਮੈਂ ਆਪਣੀ ਇੱਕ ਅਧਿਆਪਕਾ ਤੋਂ ਬਹੁਤ ਪ੍ਰਭਾਵਿਤ ਹੋਈ ਸੀ ਜੋ ਕਿ ਸਾਨੂੰ ਫਿਲਾਸਫੀ ਤੇ ਪੰਜਾਬੀ ਵਿਸ਼ੇ ਪੜਾਉਦੀ ਸੀ।ਉਹ ਬਹੁਤ ਜਿਆਦਾ ਅਨੁਸ਼ਾਸ਼ਨ ਪਸੰਦ ਸੀ।ਜਿਸ ਕਾਰਨ ਉਹ ਥੋੜ੍ਹਾ ਸਖਤ ਸੁਭਾਅ ਦੀ ਵੀ ਸੀ।ਇਕ ਦਿਨ ਲਗਾਤਾਰ ਪੀਰੀਅਡ ਲਗਾਉਣ ਤੋਂ ਬਾਅਦ ਸਭ ਦਾ ਮਨ ਪੜ੍ਹਣ ਤੋਂ ਅੱਕ ਚੁੱਕਿਆ ਸੀ।ਅਗਲਾ ਪੀਰੀਅਡ ਵੀ ਉਸ ਮੈਡਮ ਦਾ ਸੀ।ਉਸ ਦਿਨ ਮੈਡਮ ਦਾ ਜਨਮ ਦਿਨ ਵੀ ਸੀ।ਸਭ ਨੇ ਇਸ ਗੱਲ ਦਾ ਫਾਇਦਾ ਉਠਾਉਂਦੇ ਹੋਏ ਮੈਡਮ ਨੂੰ ਕਿਹਾ ਕਿ ਅੱਜ ਤੁਹਾਡਾ ਜਨਮ ਦਿਨ ਹੈ ਸਾਨੂੰ ਅੱਜ ਨਾ ਪੜਾਉ।ਪਰ ਮੈਡਮ ਨੇ ਕਿਹਾ ਕਿ ਅੱਜ ਮੇਰਾ ਜਨਮ ਦਿਨ ਹੈ ਅਤੇ ਅੱਜ ਤਾਂ ਮੈਂ ਜ਼ਰੂਰ ਪੜਾਉਣਾ ਹੈ, ਜੇਕਰ ਮੈਂ ਅੱਜ ਨਾ ਪੜਾਇਆ ਤਾਂ ਮੇਰੀ ਅੰਤਰ ਆਤਮਾ ਨੇ ਮੈਨੂੰ ਸਵਾਲ ਕਰਨਾ ਕਿ “ਕੀ ਮੈਂ ਆਪਣਾ ਫਰਜ਼ ਨਿਭਾਅ ਚੱਲੀ ਹਾਂ”।ਅੱਜ ਖੁੱਦ ਅਧਿਆਪਕਾ ਬਣਨ ਤੋਂ ਬਾਅਦ ਮੈਨੂੰ ਮੈਡਮ ਜੀ ਦੇ ਕਹੇ ਉਸ ਵਾਕ ਦੇ ਅਸਲੀ ਅਰਥ ਸਮਝ ਆਏ ਹਨ।ਅੱਜ ਮੇਰੀ ਅੰਤਰ ਆਤਮਾ ਵੀ ਹਰ ਰੋਜ਼ ਸਕੂਲ ਸਮੇਂ ਤੋਂ ਬਾਅਦ ਇਹ ਸਵਾਲ ਕਰਦੀ ਹੈ ਕਿ “ਕੀ ਮੈਂ ਆਪਣਾ ਫ਼ਰਜ਼ ਨਿਭਾਅ ਚੱਲੀ ਹਾਂ ” ।

Sukhjit Kaur
 

 
ਸੁਖਜੀਤ ਕੌਰ
ਲੈਕਚਰਾਰ ਅਰਥਸ਼ਾਸ਼ਤਰ,
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡਬਵਾਲੀ ਢਾਬ,
ਮੋਬਾਇਲ- 9814878835

sonysukhjeet@gmail.com

Check Also

ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ

ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …

Leave a Reply