Tuesday, September 22, 2026

ਬ੍ਰਿਧ ਸਰੂਪਾਂ ਦੀ ਸੇਵਾ ਸੰਭਾਲ ਵਾਲੀ ਬੱਸ ਨੂੰ ਵੱਜੀ ਸਕਾਰਪੀਓ- ਅੱਧੀ ਦਰਜਨ ਸੇਵਾਦਾਰ ਜਖਮੀ

 ਹਰਚੋਵਾਲ (ਗੁਰਦਾਸਪੁਰ), 2 ਜੁਲਾਈ (ਪੰਜਾਬ ਪੋਸਟ- ਗਗਨਦੀਪ ਸਿੰਘ ਰਿਆੜ) – ਧੰਨ ਧੰਨ ਸ੍ਰੀ ਗੁਰੁ ਗ੍ਰੰਥ ਸਹਿਬ ਦੇ ਪਾਵਨ ਸਰੂਪ, ਗੁਟਕਾ ਸਹਿਬ, PPN0207201707 PPN0207201708ਪੋਥੀਆਂ ਦੇ ਬ੍ਰਿਰਧ ਸਰੂਪਾਂ ਦੀ ਫ੍ਰੀ ਸੇਵਾ ਵਾਸਤੇ ਸਰਬੱਤ ਦਾ ਭਲਾ ਗੁਰੁ ਗ੍ਰੰਥ ਸਾਹਿਬ ਸਿਮਰਨ ਕੇਂਦਰ ਛੋਟੀ ਜਵੱਦੀ (ਲੁਧਿਆਣਾ) ਤੋਂ ਬੱਸ ਕਸਬਾ ਹਰਚੋਵਾਲ ਨਜ਼ਦੀਕ ਪਿੰਡ ਭਾਮ ਵਿਖੇ ਆਈ ਹੋਈ ਸੀ, ਜੋ ਵੱਖ-ਵੱਖ ਪਿੰਡਾਂ ਦੇ ਗੁਰਦਆਰਿਆਂ ਵਿੱਚੋਂ ਸਰੂਪ ਪੋਥੀਆਂ ਆਦਿ ਇਕੱਤਰ ਕਰ ਰਹੇ ਸੀ, ਜਦ ਇਹ ਸਰਬਤ ਦਾ ਭਲਾ ਬੱਸ ਪੀ.ਬੀ 10 ਸੀ.ਬੀ 2455 ਭਾਮ ਲਾਗੇ ਪਹੁੰਚੀ ਤਾਂ ਪਿਛੋਂ ਆ ਰਹੀ ਤੇਜ ਰਫਤਾਰ ਸਕਾਰਪੀਓ ਕਾਰ ਨੇ ਸਿੱਧੀ ਟੱਕਰ ਮਾਰ ਦਿੱਤੀ।ਜਿਸ ਵਿੱਚ ਬੈਠੇ ਸੇਵਾਦਾਰਾਂ ਨੂੰ ਕਾਫੀ ਸੱਟਾਂ ਲੱਗੀਆਂ, ਇਸ ਨਾਲ ਬੱਸ ਬੈਠੇ ਤਕਰੀਬਨ ਅੱਧੀ ਦਰਜਨ ਸੇਵਾਦਰ ਜਖਮੀ ਹੋ ਗਏ।
ਬੱਸ ਡਰਾਈਵਰ ਗੁਰਪ੍ਰੀਤ ਸਿੰਘ ਸੰਘਿਆਂ ਨੇ ਦੱਸਿਆ ਕਿ ਸੇਵਾਦਾਰਾਂ ਤੋ ਇਲਾਵਾ ਇੱਕ ਛੋਟੇ ਬੱਚੇ ਨੂੰ ਕਾਫੀ ਸੱਟਾਂ ਲੱਗੀਆਂ ਹੋਈਆਂ ਨੇ ਬਾਕੀ ਸੇਵਾਦਾਰ ਵੀ ਜਖਮੀ ਹੋ ਗਏ। ਇਸ ਮੋਕੇ ਲੋਕਾਂ ਜਖਮੀ ਹਾਲਤ ਸੇਵਾਦਾਰਾਂ ਨੂੰ ਸਰਕਾਰੀ ਹਸਪਤਾਲ ਹਰਚੋਵਾਲ ਵਿਖੇ ਭਰਤੀ ਕਰਵਾਇਆ।ਹਾਦਸੇ ਦਾ ਪਤਾ ਲੱਗਣ `ਤੇ ਜਥੇਬੰਦੀ ਦੀਆਂ ਕੁੱਝ ਹੋਰ ਗੱਡੀਆਂ ਵੀ ਪਹੁੰਚ ਗਈਆਂ ਅਤੇ ਸੇਵਾਦਾਰ ਬੱਸ ਵਿਚੋਂ ਬ੍ਰਿਰਧ ਸਰੂਪ ਤੇ ਪੋਥੀਆਂ ਨੂੰ ਕੱਢ ਕੇ ਸਤਿਕਾਰ ਸਹਿਤ ਲੈ ਗਏ।ਪੁਲਿਸ ਚੋਕੀ ਹਰਚੋਵਾਲ ਦੀ ਪੁਲਿਸ ਪਾਰਟੀ ਨੇ ਪਹੁੰਚ ਕੇ ਬਿਆਨ ਦਰਜ ਕਰ ਲਏ ਹਨ।

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …

Leave a Reply