Wednesday, June 10, 2026

ਚੀਨ ਦੇ ਸ਼ਹਿਰ ਡਾਲੀਅਨ ਵਿਖੇ ਡਾਕਟਰ ਨੇਕੀ ਦੇਣਗੇ ਲੈਕਚਰ

ਅੰਮ੍ਰਿਤਸਰ, 9 ਜੁਲਾਈ (ਪੰਜਾਬ ਪੋਸਟ- ਜਗਦੀਪ ਸਿੰਘ) – ਲਿਮਕਾ ਬੁੱਕ ਆਫ ਰਿਕਾਰਡਜ਼ ਵਿੱਚ ਆਪਣਾ ਨਾਮ ਦਰਜ ਕਰਵਾ ਚੁੱਕੇ ਗੁਰੂ ਨਗਰੀ ਦੇ ਨਾਮਵਰ Dr. Nekiਡਾਕਟਰ ਨਿਰੰਕਾਰ ਸਿੰਘ ਨੇਕੀ ਪ੍ਰੋਫੈਸਰ ਮੈਡੀਸਨ ਸਰਕਾਰੀ ਮੈਡੀਕਲ ਕਾਲਜ ਅਤੇ ਗੁਰੂ ਨਾਨਕ ਦੇਵ ਹਸਪਤਾਲ ਬਿਟਸ ਕਾਂਗਰਸ ਦੀ 9ਵੀਂ ਸਲਾਨਾ ਵਿਸ਼ਵ ਡੀ.ਅੇਨ.ਏ ਅਤੇ ਜੀਨੋਮ ਡੇ `ਚ ਲੈਕਚਰ ਦੇਣ ਅਤੇ ਸੈਸ਼ਨ ਦੀ ਪ੍ਰਧਾਨਗੀ ਕਰਨ ਦਾ ਸੱਦਾ ਪੱਤਰ ਪ੍ਰਾਪਤ ਹੋਇਆ ਹੈ।ਮਿਸ ਜੈਸਿਕਾ ਚੰਗ ਜੋ ਕਿ ਇਸ ਕਾਨਫਰੰਸ ਦੇ ਆਰਗੇਨਾਇਜਿੰਗ ਕਮੇਟੀ ਇੰਚਾਰਜ ਹਨ ਨੇ ਚੀਨ ਦੇ ਸ਼ਹਿਰ ਡਾਲੀਅਨ ਵਿਖੇ 25 ਤੋਂ 28 ਅਪ੍ਰੈਲ 2018 ਨੂੰ ਹੋ ਰਹੀ ਇਸ ਕਾਨਫਰੰਸ ਲਈ ਡਾਕਟਰ ਨੇਕੀ ਨੂੰ ਲਿਖਤੀ ਸੂਚਨਾ ਭੇਜੀ ਹੈ।ਇਸ ਕਾਨਫਰੰਸ ਵਿੱਚ ਦੇਸ਼ ਵਿਦੇਸ਼ ਤੋਂ ਮਾਹਿਰ ਡਾਕਟਰ ਵੱਡੀ ਗਿਣਤੀ `ਚ ਭਾਗ ਲੈ ਰਹੇ ਹਨ।

Check Also

ਉਸਾਰੀ ਕਿਰਤੀਆਂ ਲਈ 4.83 ਕਰੋੜ ਦੀਆਂ ਭਲਾਈ ਸਕੀਮਾਂ ਦੀ ਸਿਫ਼ਾਰਸ਼

ਅੰਮ੍ਰਿਤਸਰ, 10 ਜੂਨ (ਸੁਖਬੀਰ ਸਿੰਘ) – ਕਿਰਤੀਆਂ ਦੇ ਅਧਿਕਾਰਾਂ ਅਤੇ ਭਲਾਈ ਦੀ ਰੱਖਿਆ ਲਈ ਇੱਕ …

Leave a Reply