ਅੰਮ੍ਰਿਤਸਰ, 25 ਜੁਲਾਈ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਬੀ.ਬੀ.ਕੇ ਡੀ.ਏ.ਵੀ ਕਾਲਜ ਫ਼ਾਰ ਵੁਮੈਨ ਦੇ ਬੈਚੂਲਰ ਆਫ ਡਿਜ਼ਾਇਨ ਦੀਆਂ ਵਿਦਿਆਰਥਣਾਂ ਨੇ
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੁਆਰਾ ਮਈ 2017 ‘ਚ ਆਯੋਜਿਤ ਪ੍ਰੀਖਿਆਵਾਂ ਵਿਚ਼ੋ ਉੱਚ ਸਥਾਨ ਹਾਸਿਲ ਕੀਤਾ। ਸਮੈਸਟਰ ਚੌਥਾ ਦੀ ਮਗਨ ਨੇ ਪਹਿਲਾ, ਪ੍ਰਿਅੰਕਾ ਠਾਕੁਰ ਨੇ ਨੌਵਾਂ ਅਤੇ ਤਨੂ ਮਹਿਰਾ ਨੇ ਦਸਵਾਂ ਮੈਰਿਟ ਸਥਾਨ ਪ੍ਰਾਪਤ ਕਰਕੇ ਕਾਲਜ ਦਾ ਨਾਮ ਰੌਸ਼ਨ ਕੀਤਾ।
ਸਮੈਸਟਰ ਛੇਵਾ ਦੀ ਲਾਵਿਸ਼ਾ ਸਾਗਰ ਨੇ ਪਹਿਲਾ ਸਥਾਨ, ਰਿਧੀ ਮਹਿਰਾ ਨੇ ਤੀਸਰਾ ਸਥਾਨ, ਕਮਾਕਸ਼ੀ ਅਰੌੜਾ ਅਤੇ ਰਿਧੀਮਾ ਮਹਾਜਨ ਦੋਵਾਂ ਨੇ ਪੰਜਵਾਂ ਸਥਾਨ, ਰਾਧਿਕਾ ਲਾਖੇਸਰ ਤੇ ਮਨੀਸ਼ਾ ਮਹਿਤਾ ਦੋਵਾਂ ਨੇ ਛੇਵਾਂ ਸਥਾਨ, ਵ੍ਰਿਤੀ ਮੇਹਿਰਾ ਨੇ ਅੱਠਵਾਂ ਸਥਾਨ ਅਤੇ ਦੀਪਾਲੀ ਅਗਰਵਾਲ ਨੇ ਦਸਵਾਂ ਸਥਾਨ ਪ੍ਰਾਪਤ ਕੀਤਾ।ਸਮੈਸਟਰ ਅੱਠਵਾਂ ਦੀ ਉਰਜਿਤਾ ਸ਼ਰਮਾ ਨੇ ਦੂਜਾ ਅਤੇ ਕਾਜਲ ਧਵਨ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।
ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਅਵੱਲ ਆਈਆਂ ਵਿਦਿਆਰਥਣਾਂ ਨੂੰ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਵੀ ਅਜਿਹੇ ਨਤੀਜੇ ਲਿਆਉਣ ਲਈ ਪ੍ਰੇਰਿਤ ਕੀਤਾ ਅਤੇ ਨਾਲ ਹੀ ਉਨ੍ਹਾਂ ਮੈਰਿਟ ਸਥਾਨ `ਤੇ ਪਹੁੰਚਾਉਣ ਵਾਲੇ ਅਧਿਆਪਕਾਂ ਦੀ ਸਖ਼ਤ ਮਿਹਨਤ ਦੀ ਸ਼ਲਾਘਾ ਕੀਤੀ।ਮਿਸਜ਼. ਮਨਦੀਪ ਸੌਖੀ, ਮੁਖੀ, ਡਿਜ਼ਾਇਨ ਵਿਭਾਗ, ਡਾ. ਸਿਮਰਦੀਪ, ਡੀਨ ਅਕਾਦਮਿਕ ਅਤੇ ਸ੍ਰੀਮਤੀ ਪੂਨਮ ਕੋਹਲੀ, ਡੀਨ ਡਿਸਪਲੈਨ ਸਮੇਤ ਹੋਰ ਸਟਾਫ ਮੈਂਬਰਾਂ ਨੇ ਵਿਦਿਆਰਥਣਾਂ ਨੂੰ ਉਹਨਾਂ ਦੀਆਂ ਪ੍ਰਾਪਤੀਆਂ `ਤੇ ਮੁਬਾਰਕਾਂ ਦਿੱਤੀਆਂ।
Check Also
ਗੁ. ਮੱਲ ਅਖਾੜਾ ਸਾਹਿਬ ਪਾ: ਛੇਵੀਂ ਵਿਖੇ ਸੁਖਮਨੀ ਸੇਵਾ ਸੁਸਾਇਟੀਆਂ ਵੱਲੋਂ ਗੁਰਮਤਿ ਸਮਾਗਮ
ਅੰਮ੍ਰਿਤਸਰ, 24 ਨਵੰਬਰ (ਜਗਦੀਪ ਸਿੰਘ ਸੱਗੂ) – ਨਿਹੰਗ ਸਿੰਘਾਂ ਦੀ ਸਿਰਮੌਰ ਸੰਸਥਾ ਸ਼਼੍ਰੋਮਣੀ ਪੰਥ ਅਕਾਲੀ …
Punjab Post Daily Online Newspaper & Print Media