
ਬਠਿੰਡਾ,੮ ਜੁਲਾਈ (ਜਸਵਿੰਦਰ ਸਿੰਘ ਜੱਸੀ)- ਦੁਨੀਆਂ ਵਿਚ ਸਮਾਜ ਸੇਵਾ ਕਰਨ ਦਾ ਹਰ ਇਕ ਪ੍ਰਾਣੀ ਸੇਵਾ ਕਰਨ ਦਾ ਕੋਈ ਨਾ ਕੋਈ ਰਸਤਾ ਕੱਢ ਹੀ ਲੈਂਦੇ ਹੈ ਜਿਥੇ ਲੋਕ ਪੈਸੇ ਪਿਛੇ ਭੱਜ ਦੇ ਹਨ ਉਥੇ ਕੁਝ ਅਜਿਹੇ ਇਨਸਾਨ ਵੀ ਦੁਨੀਆਂ ਵਿਚ ਹਨ, ਜੋ ਕਿ ਪੈਸੇ ਦੀ ਕੀਮਤ ਨੂੰ ਮਨੁੱਖੀ ਜਾਨ ਤੋਂ ਨਿਛਵਰ ਕਰਕੇ ਆਪਣੇ ਆਪ ਨੂੰ ਧੰਨ ਸਮਝਦੇ ਹਨ। ਇਸ ਤਹਿਤ ਹੀ ਬਜ਼ੁਰਗ ਚੰਦ ਸਿੰਘ ਪੁੱਤਰ ਦਸ਼ੋਧਾ ਸਿੰਘ ਸਾਬਕਾ ਮੈਂਬਰ ਬਲਾਕ ਸੰਮਤੀ ਤੇ ਮਾਰਿਕਟ ਕਮੇਟੀ ਵਲੋਂ ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਸਹਾਰਾ ਜਨ ਸੇਵਾ ਦੀਆਂ ਸੇਵਾਵਾਂ ਤੋਂ ਪ੍ਰਭਾਵਤ ਹੋ ਕੇ ਆਪਣੀ ਨੇਕ ਕਮਾਈ ਵਿਚੋਂ 50 ਹਜ਼ਾਰ ਰੁਪਏ ਨਕਦ ਭੇਂਟ ਕੀਤੇ। ਇਸ ਮੌਕੇ ਉਨ੍ਹਾਂ ਦਾ ਪੋਤਰੇ ਤੋਂ ਇਲਾਵਾ ਸਹਾਰਾ ਵਰਕਰਾਂ ‘ਚ ਸ਼ਾਮ ਮਿੱਤਲ, ਗੋਤਮ ਗੋਇਲ, ਐਮ.ਐਮ. ਬਹਿਲ, ਅਸੋਕ ਗੋਇਲ, ਟੇਕ ਚੰਦ, ਜੱਗਾ ਸਿੰਘ ਵੀ ਹਾਜ਼ਰ ਸੀ। ਸਹਾਰਾ ਪ੍ਰਧਾਨ ਵਿਜੇ ਗੋਇਲ ਵਲੋਂ ਦਾਨੀ ਸੱਜਣ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਹੋਰ ਵੀ ਭਵਿੱਖ ਵਿਚ ਸੇਵਾ ਕਰਨ ਦਾ ਵਾਅਦਾ ਕੀਤਾ ਹੈ।
Check Also
ਕਾਂਗਰਸ ਐਸ.ਸੀ ਬੋਰਡ ਦਾ ਵਾਈਸ ਚੇਅਰਮੈਨ ਬਣਨ ’ਤੇ ਜਸਵਿੰਦਰ ਸ਼ੇਰਗਿੱਲ ਦਾ ਦਿਨੇਸ਼ ਬੱਸੀ ਵੱਲੋਂ ਵਿਸ਼ੇਸ਼ ਸਨਮਾਨ
ਅੰਮ੍ਰਿਤਸਰ, 28 ਮਈ (ਸੁਖਬੀਰ ਸਿੰਘ) – ਸੀਨੀਅਰ ਕਾਂਗਰਸੀ ਆਗੂ ਅਤੇ ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ …
Punjab Post Daily Online Newspaper & Print Media