Monday, December 23, 2024

ਕਾਵਿ-ਪੁਸਤਕ ‘ਸੱਚੀ ਤੇਰੀ ਸ਼ੋਭਾ’ ’ਤੇ ਕੀਤੀ ਚਰਚਾ

ਅੰਮ੍ਰਿਤਸਰ, 31 ਜੁਲਾਈ (ਪੰਜਾਬ ਪੋਸਟ  ਜਗਦੀਪ ਸਿੰਘ ਸੱਗੂ)- ਪੰਜਾਬੀ ਭਾਸ਼ਾ ਅਤੇ ਸਾਹਿਤ ਸਿਰਜਣਾ ’ਚ ਨਵੇਕਲੀਆਂ ਪੈੜਾਂ ਸਿਰਜਣ ਵਾਲੀ ਜਨਵਾਦੀ ਲੇਖਕ PPN3107201701ਸੰਘ ਅਤੇ ਪੰਜਾਬੀ ਸਾਹਿਤ ਸਭਾ ਚੋਗਾਵਾਂ ਵੱਲੋਂ ਪੰਥਕ ਸਟੇਜੀ ਕਵੀ ਪਿਆਰਾ ਸਿੰਘ ਜਾਚਕ ਦੀ ਪਲੇਠੀ ਕਾਵਿ-ਪੁਸਤਕ ‘ਸੱਚੀ ਤੇਰੀ ਸ਼ੋਭਾ’ ਸਥਾਨਕ ਆਤਮ ਪਬਲਿਕ ਸਕੂਲ, ਇਸਲਾਮਾਬਾਦ ਵਿਖੇ ਲੋਕ ਅਰਪਿਤ ਕੀਤੀ ਗਈ।ਅਰਥ ਭਰਪੂਰ ਇਸ ਸਾਹਿਤਕ ਸਮਾਗਮ ਦਾ ਮੰਚ ਸੰਚਾਲਨ ਕਰਦਿਆਂ ਧਰਵਿੰਦਰ ਸਿੰਘ ਔਲਖ ਨੇ ਆਏ ਸਾਹਿਤਕਾਰਾਂ ਦਾ ਸਵਾਗਤ ਕੀਤਾ।
ਕੇਂਦਰੀ ਸਭਾ ਦੇ ਮੀਤ ਪ੍ਰਧਾਨ ਦੀਪ ਦੇਵਿੰਦਰ ਸਿੰਘ, ਪ੍ਰਮੁੱਖ ਸ਼ਾਇਰ ਦੇਵ ਦਰਦ, ਡਾ. ਭੁਪਿੰਦਰ ਸਿੰਘ ਮੱਟੂ, ਸ਼ੈਲਿੰਦਰਜੀਤ ਸਿੰਘ ਰਾਜਨ, ਤਰਲੋਕ ਸਿੰਘ ਦੀਵਾਨਾ, ਸ੍ਰੀ ਨਿਰਮਲ ਅਰਪਨ ਅਤੇ ਜਸਬੀਰ ਸਿੰਘ ਝਬਾਲ ਨੇ ਚਰਚਾ ਅਧੀਨ ਕਾਵਿ-ਪੁਸਤਕ ‘ਸੱਚੀ ਤੇਰੀ ਸ਼ੋਭਾ’ ਨੂੰ ਕੇਂਦਰ ’ਚ ਰੱਖ ਕੇ ਕੀਤੀ ਵਿਧਵਤਾ ਭਰਪੂਰ ਗੱਲਬਾਤ ’ਚ ਦੱਸਿਆ ਕਿ ਮਿਆਰੀ ਪੁਸਤਕਾਂ ਹੀ ਮਨੁੱਖ ਦੀਆਂ ਸਭ ਤੋਂ ਕਰੀਬੀ ਸਾਥੀ ਹਨ, ਜਿਸ ਦੇ ਸਾਥ ਨਾਲ ਮਨੁੱਖ ਵਧੀਆ ਇਨਸਾਨ ਬਣਨ ਦੇ ਨਾਲ-ਨਾਲ ਸਾਰੀ ਉਮਰ ਡਿੱਗਣੋ, ਟੁੱਟਣੋ ਤੇ ਖਿਲਰਨੋਂ ਬਚਦਾ ਹੈ।ਵਿਦਵਾਨਾਂ ਨੇ ਅਜੋਕੀ ਨੌਜਵਾਨ ਪੀੜ੍ਹੀ ਅੰਦਰ ਪੁਸਤਕ ਸਭਿਆਚਾਰ ਪ੍ਰਫੁਲਿਤ ਕਰਨ ਦੀ ਲੋੜ ਤੇ ਜੋਰ ਦਿੰਦਿਆਂ ਕਿਹਾ ਕਿ ਘਰਾਂ ਅੰਦਰ ਕਿਤਾਬਾਂ ਲਈ ਰਾਖਵੀਂ ਜਗ੍ਹਾ ਰੱਖ ਕੇ ਨਵੀਆਂ ਪੁਸਤਕਾਂ ਖਰੀਦਣ ਦੀ ਪਹਿਲ ਕਦਮੀਂ ਕਰਨੀ ਚਾਹੀਦੀ ਹੈ। ਉਨ੍ਹਾਂ ਪੁਸਤਕਾਂ ਦੀ ਛਪਾਈ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ’ਤੇ ਜੋਰ ਦਿੰਦਿਆਂ ਕਿਹਾ ਕਿ ਗਲਤ ਸ਼ਬਦ ਜੋੜ ਰਚਨਾ ਦੇ ਸਾਹਿਤਕ ਮਿਆਰ ਨੂੰ ਪ੍ਰਭਾਵਿਤ ਕਰਦੇ ਹਨ।
ਇਸ ਸਮੇਂ ਹੋਰਨਾਂ ਤੋਂ ਇਲਾਵਾ ਹਰਭਜਨ ਸਿੰਘ ਖੇਮਕਰਨੀ, ਪ੍ਰਿੰ: ਟੀਨਾ ਸ਼ਰਮਾ, ਪ੍ਰਤੀਕ ਸਹਿਦੇਵ, ਅੰਕਿਤਾ ਸਹਿਦੇਵ, ਐਮ.ਐਸ. ਢਿੱਲੋਂ, ਕੁਲਦੀਪ ਸਿੰਘ ਦਰਾਜਕੇ, ਅਮਰੀਕ ਸਿੰਘ ਸ਼ੇਰਗਿੱਲ, ਅਜੀਤ ਸਿੰਘ ਨਬੀਪੁਰੀ, ਡਾ. ਪਰਮਜੀਤ ਸਿੰਘ ਬਾਠ, ਮਨਜੀਤ ਸਿੰਘ ਵੱਸੀ, ਸੁਮੀਤ ਸਿੰਘ, ਜਗਤਾਰ ਗਿੱਲ, ਸੰਤੋਖ ਸਿੰਘ ਰਾਹੀ, ਗੁਰਸ਼ਰਨ ਸਿੰਘ ਬੱਬਰ, ਰਾਜਵਿੰਦਰ ਕੌਰ, ਏ.ਐਸ.ਦਲੇਰ, ਮਨਮੋਹਨ ਸਿੰਘ ਬਾਸਰਕੇ, ਓਮ ਪ੍ਰਕਾਸ਼ ਭਗਤ, ਪਰਮਜੀਤ ਕੌਰ, ਹਰੀ ਸਿੰਘ ਗਰੀਬ, ਚੰਨਾ ਰਾਣੀਵਲਾ, ਰਾਜਪਾਲ ਸ਼ਰਮਾ, ਸੁਖਦੇਵ ਸਿੰਘ ਸਹਿਮੀ, ਡਾ. ਸਰਬਜੀਤ ਸਫਰੀ, ਕਾਬਲ ਸਿੰਘ, ਜਗਤਾਰ ਮਾਹਲਾ, ਸਤਵਿੰਦਰ ਜੱਜ ਅਤੇ ਮਾਸਟਰ ਅਰਜੁਨ ਤੋਂ ਇਲਾਵਾ ਵੱਡੀ ਗਿਣਤੀ ’ਚ ਸਾਹਿਤ ਪ੍ਰੇਮੀ ਹਾਜ਼ਰ ਸਨ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਦਾ ਇੰਟਰ ਖਾਲਸਾ ਸਕੂਲ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ

ਅੰਮ੍ਰਿਤਸਰ, 23 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ …

Leave a Reply