ਇੱਕ ਤੱਥਹੀਣ ਤੇ ਗਲਤ ਲਿਖਤ ਦਾ ਵਿਰੋਧ ਫਿਰਕਾਪ੍ਰਸਤੀ ਕਿਵੇਂ- ਦਲ ਖ਼ਾਲਸਾ
ਬਠਿੰਡਾ, 4 ਅਗਸਤ (ਪੰਜਾਬ ਪੋਸਟ – ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਖ਼ਾਲਸਾ ਰਾਜ ਤੇ ਸਿੱਖਾਂ ਦੀ ਕਿਰਦਾਰਕੁਸੀ ਕਰਨ ਵਾਲੇ ਬਲਦੇਵ ਸਿੰਘ ਨਾਮੀ ਲੇਖਕ ਦਾ ਵਿਰੋਧ ਕਰਨ ਵਾਲੇ ਨੌਜਵਾਨਾਂ ਨੂੰ ਕੁਝ ਇੱਕ ਅਖ਼ੌਤੀ ਸਾਹਿਤਕ ਗਰੁੱਪਾਂ ਵੱਲੋਂ ਡਰਾਉਣ ਦਾ ਦਲ ਖ਼ਾਲਸਾ ਨੇ ਸਖ਼ਤ ਨੋਟਿਸ ਲਿਆ ਹੈ।ਦਲ ਖ਼ਾਲਸਾ ਨੇ ਅੱਜ ਜਾਰੀ ਪ੍ਰੈਸ ਨੋਟ ਵਿੱਚ ਸਵਾਲ ਕੀਤਾ ਕਿ ਇੱਕ ਆਪਣੇ ਆਪ ਨੂੰ ‘ਸਿੰਘ’ ਅਖਵਾਉਣ ਵਾਲੇ ਅਖ਼ੌਤੀ ਲੇਖਕ ਦੀ ਤੱਥਹੀਣ, ਗਲਤ ਤੇ ਇਤਿਹਾਸ ਨੂੰ ਉਲਟਾ ਗੇੜ ਦੇਖ ਵਾਲੀ ਲਿਖਤ ਦਾ ਵਿਰੋਧ ਕਰਨਾ ਕਿਹੜੀ ਫ਼ਿਰਕਾਪ੍ਰਸਤੀ ਹੈ।
ਇਸ ਸਬੰਧੀ ਦਲ ਖ਼ਾਲਸਾ ਨੇ ਦੱਸਿਆ ਕਿ ਬਲਦੇਵ ਸਿੰਘ ਦੀ ਮਨਘੜਤ ਲਿਖਤ ਦਾ ਵਿਰੋਧ ਕਰਨ ਵਾਲੇ ਨੌਜਵਾਨਾਂ ਨੂੰ ਜਰੂਰਤ ਪੈਣ ’ਤੇ ਮੁਫ਼ਤ ਕਾਨੂੰਨੀ ਸੇਵਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ।ਜਥੇਬੰਦੀਆਂ ਦੇ ਆਗੂਆਂ ’ਚੋਂ ਸੀਨੀਅਰ ਮੀਤ ਪ੍ਰਧਾਨ ਬਾਬਾ ਹਰਦੀਪ ਸਿੰਘ ਗੁਰੂਸਰ ਮਹਿਰਾਜ, ਜਿਲਾ ਪ੍ਰਧਾਨ ਸੁਰਿੰਦਰ ਸਿੰਘ ਨਥਾਣਾ, ਭਾਈ ਗੁਰਵਿੰਦਰ ਸਿੰਘ ਬਠਿੰਡਾ, ਜੀਵਨ ਸਿੰਘ ਗਿੱਲ ਕਲਾਂ, ਦਲਜੀਤ ਸਿੰਘ, ਹਰਮੰਦਰ ਸਿੰਘ ਹਰੀਦਾਸ, ਭੋਲਾ ਸਿੰਘ ਸੰਘੇੜਾ, ਅੱਛਰਾ ਸਿੰਘ ਹਮੀਦੀ ਦਲ ਖ਼ਾਲਸਾ ਇਕਾਈ ਬਰਨਾਲਾ, ਸੁਖਚੈਨ ਸਿੰਘ ਅਤਲਾ ਦਲ ਖ਼ਾਲਸਾ ਇਕਾਈ ਮਾਨਸਾ, ਬਲਕਰਨ ਸਿੰਘ ਖ਼ਾਲਸਾ ਡੱਬਵਾਲੀ, ਸਿੱਖ ਸਟੂਡੈਂਂਟਸ ਫੈਡਰੇਸ਼ਨ `84 ਦੇ ਮੀਤ ਪ੍ਰਧਾਨ ਪਰਨਜੀਤ ਸਿੰਘ ਜੱਗੀ, ਚੜਦੀਕਲਾ ਪੰਥਕ ਸੇਵਾ ਲਹਿਰ ਦੇ ਬਾਬਾ ਸਤਨਾਮ ਸਿੰਘ ਦਿਆਲਪੁਰਾ ਮਿਰਜ਼ਾ, ਪ੍ਰਦੀਪ ਸ਼ਰਮਾ ਰਾਮਪੁਰਾ ਫੂਲ ਆਦਿ ਨੇ ਦੱਸਿਆ ਕਿ ਬਲਦੇਵ ਸਿੰਘ ਨਾਮੀ ਲੇਖਕ ਨੇ ਤੱਥਹੀਣ, ਗਲਤ ਤੇ ਸਿੱਖਾਂ, ਇੱਥੋਂ ਤੱਕ ਕਿ ਸਿੱਖ ਔਰਤਾਂ ਨੂੰ ਘਟੀਆ ਇਖਲਾਕ ਵਾਲੀਆਂ ਤੇ ਸਿੱਖਾਂ ਨੂੰ ਲੁਟੇਰੇ ਤੇ ਧਾੜਵੀ ਦਰਸਾਇਆ ਹੈ ਦਾ ਵਿਰੋਧ ਹੋਣਾ ਇੱਕ ਕੁਦਰਤੀ ਤੇ ਚੰਗੀ ਘਟਨਾ ਹੈ।ਸੰਸਥਾ ਦੇ ਆਗੂਆਂ ਨੇ ਦੱਸਿਆ ਕਿ ਇਸ ਗਲਤ ਦਾ ਜੋ ਸਿੱਖ ਨੌਜਵਾਨਾਂ ਨੇ ਵਿਰੋਧ ਕੀਤਾ ਹੈ, ਉਹਨਾਂ ਬਾਰੇ ਕੁੱਝ ਅਖ਼ੌਤੀ ਅਗਾਂਹਵਧੂ ਸੰਸਥਾਵਾਂ ਦੇ ਅਖ਼ੌਤੀ ਅਹੁੱਦੇਦਾਰ ਹਕੂਮਤਾਂ ਨੂੰ ਮੰਗ ਪੱਤਰ ਦੇ ਕੇ ਨੌਜਵਾਨਾਂ ਨੂੰ ਡਰਾਉਣ ਦੀਆਂ ਕੋਝੀਆਂ ਹਰਕਤਾਂ ਕਰ ਰਹੇ ਹਨ।ਦਲ ਖ਼ਾਲਸਾ ਨੇ ਸਵਾਲ ਕੀਤਾ ਕਿ ਜੋ ਨੌਜਵਾਨ ਇੱਕ ਲੇਖਕ ਦੀਆਂ ਗਲਤ, ਤੱਥਹੀਣ, ਸਿੱਖਾਂ ਦੀ ਕਿਰਦਾਰਕੁਸ਼ੀ ਵਾਲੀਆਂ ਲਿਖਤਾਂ ਦਾ ਵਿਰੋਧ ਕਰਨ ਫ਼ਿਰਕਾਪ੍ਰਸਤੀ ਕਿਵੇਂ ਹੈ? ਉਹਨਾਂ ਕਿਹਾ ਕਿ ਅਜਿਹੀਆਂ ਕੋਝੀਆਂ ਕਾਰਵਾਈਆਂ ਕਰਕੇ ਫਿਰ ਇਸ ਨੂੰ ਏਕਤਾ ਤੇ ਅਖੰਡਤਾ ਨਾਲ ਜੋੜਨਾ ਕਿੰਨਾ ਹਾਸੋਹੀਣਾ ਤੇ ਬੇਇਮਾਨਾ ਢੰਗ ਹੈ।
ਅਖੀਰ ਵਿੱਚ ਦਲ ਖ਼ਾਲਸਾ ਨੇ ਫਿਰ ਕਿਹਾ ਕਿ ਜਰੂਰਤ ਪੈਣ ਇਹ ਸੰਸਥਾ ਨੌਜਵਾਨਾਂ ਨੂੰ ਮੁਫ਼ਤ ਕਾਨੂੰਨੀ ਸੇਵਾਵਾਂ ਵੀ ਮੁਹੱਈਆ ਕਰਵਾਏਗੀ।ਦਲ ਖ਼ਾਲਸਾ ਨੇ ਕਿਹਾ ਕਿ ਉਹ ਆਪ ਖੁਦ ਬੋਲਣ ਦੀ ਅਜ਼ਾਦੀ ਦੇ ਹੱਕ ਵਿੱਚ ਹਨ ਅਤੇ ਅਜ਼ਾਦੀ ਦੀ ਲੜਾਈ ਲਈ ਸੰਘਰਸ ਕਰ ਰਹੇ ਹਨ, ਪਰ ਜੇ ਕੋਈ ਬੋਲਣ ਦੀ ਅਜ਼ਾਦੀ ਦੀ ਆੜ ਹੇਠ ਇਤਿਹਾਸ ਨੂੰ ਇੱੱਕ ਸਾਜਿਸ਼ਮਈ ਢੰਗ ਨਾਲ ਵਿਗਾੜ ਰਿਹਾ ਹੈ ਜਾਂ ਧਰਮ, ਧਾਰਮਿਕ ਗੁਰੂਆਂ, ਇਤਿਹਾਸਕ ਪਾਤਰਾਂ ’ਤੇ ਚਿੱਕੜ ਉਛਾਲੀ ਕਰੇਗਾ ਤਾਂ ਇਸ ਦੀ ਇਜਾਜਤ ਨਹੀਂ ਦਿੱਤੀ ਜਾਵੇਗੀ।
Check Also
ਖ਼ਾਲਸਾ ਯੂਨੀਵਰਸਿਟੀ ਵੱਲੋਂ ਇਸਤਰੀ ਦਿਵਸ ’ਤੇ ਸੈਮੀਨਾਰ
ਅੰਮ੍ਰਿਤਸਰ, 10 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ‘ਇਸਤਰੀਆਂ …
Punjab Post Daily Online Newspaper & Print Media