ਅੰਮਿ੍ਤਸਰ, 11 ਅਗਸਤ (ਪੰਜਾਬ ਪੋਸਟ- ਦੀਪ ਦਵਿੰਦਰ ਸਿੰਘ) – ਭਾਰਤ ਅਤੇ ਪਾਕਿਸਤਾਨ ਦੇ ਲੋਕਾਂ ਨੂੰ ਉਨਾਂ ਦੀ ਅਜ਼ਾਦੀ ਦੀ 70ਵੀਂ ਵਰੇਗੰਢ ’ਤੇ ਅਸੀਂ ਵਧਾਈ ਦਿੰਦੇ ਹਾਂ ਅਤੇ
ਇਸ ਦੇ ਨਾਲ ਹੀ ਉਨਾਂ ਸ਼ਹੀਦਾਂ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਂਟ ਕਰਦੇ ਹਾਂ, ਜਿਨਾਂ ਨੇ ਲੰਮੇ ਬਰਤਾਨਵੀ ਸਾਮਰਾਜ ਦੇ ਖਿਲਾਫ਼ ਸੰਘਰਸ਼ ਕੀਤਾ ਅਤੇ ਇਸ ਖਿਤੇ ਦੇ ਬਿਹਤਰ ਭਵਿੱਖ ਲਈ ਵੱਡੀਆਂ ਕੁਰਬਾਨੀਆਂ ਕੀਤੀਆਂ। ਇਸ ਦੇ ਨਾਲ ਹੀ ਅਸੀਂ ਉਨਾਂ ਬੇਕਸੂਰ ਲੋਕਾਂ ਨੂੰ ਵੀ ਦੁੱਖ ਨਾਲ ਯਾਦ ਕਰਦੇ ਹਾਂ, ਜਿਹੜੇ ਭਾਰਤੀ ਉਪ-ਮਹਾਦੀਪ ਦੀ ਵੰਡ ਸਮੇਂ ਫ਼ਿਰਕੂ ਹਿੰਸਾ ਦੀ ਭੇਟ ਚੜ ਗਏ।ਇਸ ਖਿਤੇ ਦਾ ਭਵਿੱਖ ਭਾਰਤ, ਪਾਕਿਸਤਾਨ ਅਤੇ ਦੱਖਣੀ ਏਸ਼ੀਆਂ ਦੇ ਹੋਰ ਦੇਸ਼ਾਂ ਦੇ ਆਪਸੀ ਸਹਿਯੋਗ ਵਿੱਚ ਹੈ, ਨਾਂ ਕਿ ਜੰਗ ਅਤੇ ਟਕਰਾਓ ਵਿੱਚ।ਇਸ ਲਈ ਇਨਾਂ ਦੇਸ਼ਾਂ ਦੇ ਆਮ ਲੋਕਾਂ ਨੂੰ ਆਪੋ-ਆਪਣੀਆਂ ਸਰਕਾਰਾਂ ’ਤੇ ਇਸ ਗੱਲ ਲਈ ਦਬਾਅ ਪਾਉਣਾ ਚਾਹੀਦਾ ਹੈ ਕਿ ਉਹ ਇਸ ਦਿਸ਼ਾ ਵਿੱਚ ਕਾਰਜਸ਼ੀਲ ਹੋਣ।
ਇਨਾਂ ਵਿਚਾਰਾਂ ਦਾ ਪ੍ਰਗਟਾਵਾਂ ਹਿੰਦ-ਪਾਕਿ ਦੋਸਤੀ ਮੰਚ, ਫੋਕਲੋਰ ਰਿਸਰਚ ਅਕਾਦਮੀ ਅੰਮਿ੍ਰਤਸਰ ਅਤੇ ਪੰਜਾਬ ਜਾਗਿ੍ਰਤੀ ਮੰਚ ਜਲੰਧਰ ਦੇ ਆਗੂਆਂ ਵੱਲੋਂ ਅੱਜ ਇਥੇ ਇਕ ਵਿਸ਼ੇਸ਼ ਪ੍ਰੈਸ ਕਾਨਫਰੰਸ ਵਿੱਚ ਕੀਤਾ ਗਿਆ।ਇਹ ਪ੍ਰੈਸ ਕਾਨਫਰੰਸ ਉਕਤ ਜਥੇਬੰਦੀਆਂ ਦੇ ਆਗੂਆਂ ਵੱਲੋਂ 22ਵੇਂ ਹਿੰਦ-ਪਾਕਿ ਦੋਸਤੀ ਸੰਮੇਲਨ ਦੀ ਰੂਪ-ਰੇਖਾ ਬਾਰੇ ਮੀਡੀਏ ਨੂੰ ਜਾਣਕਾਰੀ ਦੇਣ ਲਈ ਬੁਲਾਈ ਗਈ ਸੀ।ਇਸ ਨੂੰ ਸੰਬੋਧਨ ਕਰਦਿਆਂ ਹਿੰਦ-ਪਾਕਿ ਦੋਸਤੀ ਮੰਚ ਦੇ ਜਨਰਲ ਸਕੱਤਰ ਸਤਨਾਮ ਸਿੰਘ ਮਾਣਕ, ਫੋਕਲੋਰ ਰਿਸਰਚ ਅਕਾਦਮੀ ਦੇ ਪ੍ਰਧਾਨ ਰਮੇਸ਼ ਯਾਦਵ ਅਤੇ ਪੰਜਾਬ ਜਾਗਿ੍ਰਤੀ ਮੰਚ ਦੇ ਸਕੱਤਰ ਦੀਪਕ ਬਾਲੀ ਨੇ ਦੱਸਿਆ ਕਿ ਇਸ ਵਾਰ ਦਾ 22 ਵਾਂ ਹਿੰਦ-ਪਾਕਿ ਦੋਸਤੀ ਸੰਮੇਲਨ ਅੱਜ ਤੋਂ 70 ਸਾਲ ਪਹਿਲਾਂ ਦੇਸ਼ ਦੀ ਵੰਡ ਸਮੇਂ ਮਾਰੇ ਗਏ 10 ਲੱਖ ਲੋਕਾਂ ਦੀ ਯਾਦ ਨੂੰ ਸਮਰਪਿਤ ਹੋਵੇਗਾ।
ਇਸ ਦੀ ਸ਼ੁਰੂਆਤ ਨਾਟਸ਼ਾਲਾ ਅੰਮਿ੍ਰਤਸਰ ਸਾਹਮਣੇ ਖਾਲਸਾ ਕਾਲਜ ਵਿਖੇ 14 ਅਗਸਤ ਸਵੇਰੇ 10.00 ਵਜੇ ਭਾਰਤੀ ਉਪ-ਮਹਾਂਦੀਪ ਦੀ ਵੰਡ ਅਤੇ ਇਸ ਦਾ ਪ੍ਰਭਾਵ ਵਿਸ਼ੇ ’ਤੇ ਸੈਮੀਨਾਰ ਨਾਲ ਹੋਵੇਗੀ।ਇਸ ਸੈਮੀਨਾਰ ਦਾ ਕੁੰਜੀਵਤ ਭਾਸ਼ਣ ਡਾ. ਜਸਪਾਲ ਸਿੰਘ ਸਾਬਕਾ ਵਾਈਸ ਚਾਂਸਲਰ ਪਟਿਆਲਾ ਯੂਨੀਵਰਸਿਟੀ ਵੱਲੋਂ ਦਿੱਤਾ ਜਾਏਗਾ।ਸੈਮੀਨਾਰ ਵਿੱਚ ਪ੍ਰਸਿੱਧ ਪੱਤਰਕਾਰ ਸਤੀਸ਼ ਜੈਕਬ, ਗੁਰਿੰਦਰ ਚੱਡਾ (ਫਿਲਮ ਡਾਇਰੈਕਟਰ ਅਤੇ ਪ੍ਰੋਡਿੳੂਸਰ), ਮਦੀਹਾ ਗੌਹਰ (ਡਾਇਰੈਕਟਰ ਅਜੋਕਾ ਥੀਏਟਰ ਲਾਹੌਰ ਪਾਕਿਸਤਾਨ), ਅਨੁਰਾਧਾ ਭਸੀਨ, ਪ੍ਰਮੋਦ ਜੰਮਵਾਲ (ਕਸ਼ਮੀਰ ਟਾਈਮਜ਼), ਜਤਿਨ ਦੇਸਾਈ, ਅਨਿਲ ਸ਼ਰਮਾ, ਹੰਸ ਰਾਜ ਹੰਸ, ਅਕਾਸ਼ ਅਮੀਨ ਭੱਟ (ਐਡੀਟਰ ਕਸ਼ਮੀਰ ਟਾਈਮਜ਼), ਫ਼ਿਆਜ਼ ਅਮੀਨ ਬੱਟ (ਚੇਅਰਮੈਨ ਜੇ.ਐਂਡ.ਕੇ ਪੀਸ ਫਾੳੂਂਡੇਸ਼ਨ, ਪੀ.ਐਲ.ਓਨੀਆਲ ਤੇ ਡਾ. ਚਰਨਜੀਤ ਸਿੰਘ ਆਦਿ ਸਮੇਤ ਹੋਰ ਪ੍ਰਸਿੱਧ ਸ਼ਖਸ਼ੀਅਤਾਂ ਸ਼ਿਰਕਤ ਕਰਨਗੀਆਂ।ਬਾਅਦ ਦੁਪਹਿਰ 3.00 ਵਜੇ ਗੁਰਿੰਦਰ ਚੱਡਾ ਦੀ ਆ ਰਹੀਂ ਫ਼ਿਲਮ ਲੂਲੂ‘ ਪਾਰਟੀਸ਼ਨ-1947’ ਦੀ ਵਿਸ਼ੇਸ਼ ਪੇਸ਼ਕਾਰੀ ਟ੍ਰਿਲੀਅਮ ਮਾਲ ਅੰਮਿ੍ਰਤਸਰ ਵਿਖੇ ਹੋਵੇਗੀ।ਰਾਤ 12.00 ਵਜੇ ਪਹਿਲਾਂ ਦੀ ਤਰਾਂ ਚੋਣਵੀਆਂ ਸ਼ਖਸ਼ੀਅਤਾਂ ਵੱਲੋਂ ਸਰਹੱਦ ’ਤੇ ਮੋਮਬਤੀਆਂ ਜਲਾ ਕੇ ਖਿੱਤੇ ਦੇ ਲੋਕਾਂ ਨੂੰ ਅਮਨ ਤੇ ਦੋਸਤੀ ਦਾ ਸੰਦੇਸ਼ ਦਿੱਤਾ ਜਾਏਗਾ।
Check Also
ਮਹਾਂਲੇਖਾਕਾਰ ਵਿਭਾਗ ਵਲੋਂ 9 ਮਾਰਚ ਨੂੰ ਲਗਾਈ ਜਾਵੇਗੀ ਪੈਨਸ਼ਨ ਅਦਾਲਤ
ਅੰਮ੍ਰਿਤਸਰ, 8 ਮਾਰਚ (ਸੁਖਬੀਰ ਸਿੰਘ) – ਜਿਲ੍ਹੇ ਵਿੱਚ 9 ਮਾਰਚ 2026 ਨੂੰ ਸਵੇਰੇ 10:00 ਵਜੇ …
Punjab Post Daily Online Newspaper & Print Media