
ਤਰਸਿੱਕਾ, 10 ਜੁਲਾਈ (ਕੰਵਲਜੀਤ ਸਿੰਘ) – ਰੇਲਵੇ ਸਟੇਸ਼ਨ ਟਾਂਗਰਾ ਦੇ ਬਿਲਕੁਲ ਨਜ਼ਦੀਕ ਰੇਲਵੇ ਫਾਟਕ, ਜੋ ਕਿ ਟਾਂਗਰਾ ਤਰਸਿੱਕਾ ਲਿੰਕ ਸੜ੍ਹਕ ਤੇ ਮੌਜੂਦ ਹੈ ਦੀ ਕਰਾਸਿੰਗ ਤੇ ਲੱਗਾ ਖਤਰੇ ਦਾ ਬੋਰਡ ਜੋ ਕਿ ਇਕ ਸਾਈਡ ਤੋਂ ਟੁੱਟ ਕੇ ਲਮਕ ਰਿਹਾ ਹੈ, ਕਿਸੇ ਸਮੇਂ ਵੀ ਕਿਸੇ ਹਾਦਸੇ ਦਾ ਕਾਰਨ ਬਣ ਸਕਦਾ ਹੈ ।ਇਸ ਲਿੰਕ ਰੋਡ ਤੇ ਕਾਫੀ ਆਵਾਜਾਈ ਹੈ ਅਤੇ ਇਹ ਟਾਂਗਰਾ ਅੱਡੇ ਨੂੰ ਤਕਰੀਬਨ 20-25 ਪਿੰਡਾਂ ਨਾਲ ਜੋੜਦਾ ਹੈ।ਇਸ ਸਬੰਧੀ ਜਦੋਂ ਸਟੇਸ਼ਨ ਮਾਸਟਰ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਇਹ ਕਹਿ ਕੇ ਪੱਲਾ ਝਾੜ ਦਿੱਤਾ ਕਿ ਉਹਨਾਂ ਨੇ ਇਸ ਸਬੰਧੀ ਕੰਟਰੋਲ ਰੂਮ ਸਥਿਤ ਅਧਿਕਾਰੀਆਂ ਨੂੰ ਸੂਚਿਤ ਕੀਤਾ ਹੋਇਆ ਹੈ ।
Check Also
ਸ਼੍ਰੋਮਣੀ ਕਮੇਟੀ ਨੇ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਤੋਂ ਪਾਸਪੋਰਟ ਮੰਗੇ
ਅੰਮ੍ਰਿਤਸਰ, 25 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਚਮ ਪਾਤਸ਼ਾਹ ਸ੍ਰੀ ਗੁਰੂ …
Punjab Post Daily Online Newspaper & Print Media