Tuesday, November 24, 2026

ਬਾਲ ਕਵੀ ਦਰਬਾਰ ਕਰਵਾ ਕੇ ਮਨਾਇਆ ਹਿੰਦੀ ਦਿਵਸ

ਬਠਿੰਡਾ, 7 ਸਤੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸ਼ਹਿਰ ਦੇ ਨਜਦੀਕੀ ਸੰਤ ਕਬੀਰ ਕਾਨਵੇਂਟ ਸੀਲੀਅਰ ਸੈਕੰਡਰੀ ਸਕੂਲ PPN0709201706ਭੁੱਚੋਂ ਮੰਡੀ ਵਿਖੇ ਪਿਛਲੇ ਦਿਨੀਂ ਹਿੰਦੀ ਦਿਵਸ ਮਨਾਉਣ ਮੌਕੇ ਬਾਲ ਕਵੀ ਦਰਬਾਰ ਲਗਾਇਆ ਗਿਆ।ਜਿਸ ਵਿਚ ਚਾਰ ਹਾੳੂਸਜ਼ ਬਣਾ ਕੇ ਕਵਿਤਾ ਉਚਾਰਨ ਮੁਕਾਬਲੇ ਕਰਵਾਏ ਗਏ।ਬਾਲ ਵਿਦਿਆਰਥੀਆਂ ਨੇ ਹਿੰਦੀ ਦੇ ਨੌਂ ਰਸਾਂ ਵਿਚੋਂ ਚਾਰ ਰਸਾਂ `ਤੇ ਆਪਣੀਆਂ ਕਵਿਤਾ ਪੇਸ਼ ਕੀਤੀਆਂ। ਵਿਦਿਆਰਥੀਆਂ ਨੇ ਆਪਣੀਆਂ ਕਵਿਤਾਵਾਂ ਨੂੰ ਬਹੁਤ ਹੀ ਸੁੰਦਰ ਢੰਗ ਨਾਲ ਪੇਸ਼ ਕੀਤਾ।ਇਸ ਮੁਕਾਬਲੇ ਵਿੱਚ ਅਮਨੀ ਹਾਊਸ ਦੀ ਇਸ਼ਿਕਾ ਨੇ ਪਹਿਲਾ ਸਥਾਨ, ਐਪਲ ਹਾੳੂਸ ਦੀ ਪ੍ਰੇਰਨਾ ਨੇ ਦੂਜਾ ਅਤੇ ਪ੍ਰਿਥਵੀ ਅਤੇ ਐਪਲ ਹਾੳੂਸ ਦੀ ਹਰਸਿਤਾ ਅਤੇ ਅਦਿੱਤੀ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਪ੍ਰੋ: ਐਮ.ਐਲ ਅਰੋੜਾ ਅਤੇ ਪ੍ਰਿੰਸੀਪਲ ਅੰਜੂ ਡੋਗਰਾ ਨੇ ਸਾਰੇ ਜੇਤੂਆਂ ਨੂੰ ਵਧਾਈ ਅਤੇ ਨਿਰਦੇਸ਼ ਦੇਣ ਵਾਲੇ ਅਧਿਆਪਕਾਂ ਨੂੰ ਵੀ ਵਧਾਈ ਦਿੱਤੀ ਅਤੇ ਕਿਹਾ ਕਿ ਹਿੰਦੀ ਸਾਡੀ ਪਹਿਚਾਣ ਅਤੇ ਸਾਨੂੰ ਆਪਣੀ ਰਾਸ਼ਟਰੀ ਭਾਸ਼ਾ ਦਾ ਸਨਮਾਨ ਕਰਨਾ ਚਾਹੀਦਾ ਹੈ।

Check Also

ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …

Leave a Reply