Monday, March 23, 2026

ਸਟੇਟ ਆਫਟਰ ਕੇਅਰ ਹੋਮ ਮਜੀਠਾ ਰੋਡ ਦਾ ਦੌਰਾ

ਅੰਮਿ੍ਰਤਸਰ, 7 ਸਤੰਬਰ (ਪੰਜਾਬ ਪੋਸਟ- ਮਨਜੀਤ ਸਿੰਘ) – ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਅੰਮਿ੍ਰਤਸਰ ਦੇ ਸਕੱਤਰ ਮੋਨਿਕਾ ਸ਼ਰਮਾ, ਸੀ.ਜੇ.ਐਮ-ਕਮ-PPN0709201709ਸਕੱਤਰ ਵਲੋਂ ਸਟੇਟ ਆਫਟਰ ਕੇਅਰ ਹੋਮ ਮਜੀਠਾ ਰੋਡ ਦਾ ਦੌਰਾ ਕੀਤਾ ਗਿਆ। ਸਟੇਟ ਆਫਟਰ ਕੇਅਰ ਹੋਮ ਦੀ ਚੈਕਿੰਗ ਵੀ ਕੀਤੀ ਨਾਰੀ-ਨਿਕੇਤਨ ਸੈਂਟਰ ਦੀ ਸਫਾਈ ਅਤੇ ਬੱਚੀਆਂ ਦੀ ਸਫਾਈ ਸਬੰਧੀ ਜਾਂਚ ਕੀਤੀ ਗਈ।ਇਸ ਤੋਂ ਇਲਾਵਾ ਉਹਨਾਂ ਵੱਲੋਂ ਹੋਮ ਵਿੱਚ ਕੰਮ ਕਰ ਰਹੇ ਕਰਮਚਾਰੀਆਂ ਦੀ ਹਾਜ਼ਰੀ ਚੈਕ ਕੀਤੀ ਅਤੇ ਸੁਪਰਡੈਂਟ, ਸਟੇਟ ਆਫਟਰ ਕੇਅਰ ਹੋਮ ਕੋਲੋਂ ਡਾਕਟਰਾਂ ਦੇ ਹੋਮ ਵਿਚ ਮਰੀਜ਼ਾਂ ਦੇ ਚੈਕਅਪ ਕਰਨ ਲਈ ਦੌਰੇ ਬਾਰੇ ਜਾਇਜ਼ਾ ਲਿਆ ਇਸ ਤੋਂ ਇਲਾਵਾ ਬੱਚਿਆ ਅਤੇ ਸੈਂਟਰ ਦੀ ਸਫਾਈ ਸਬੰਧੀ ਜਾਂਚ ਕੀਤੀ ਗਈ।
ਇਸ ਦੇ ਨਾਲ ਹੀ ਹੋਮ ਦੀ ਚੈਕਿੰਗ ਦੌਰਾਨ ਮੈਡਮ ਮੋਨਿਕਾ ਸ਼ਰਮਾ ਬੱਚਿਆਂ ਨੂੰ ਮਿਲੇ ਜ਼ੋ ਕਿ ਬਹੁਤ ਖੁਸ਼ ਸਨ।ਬੱਚਿਆਂ ਵਲੋਂ ਤਿਆਰ ਪੇਂਟਿੰਗ ਅਤੇ ਕੁੱਝ ਡਿਜਾਈਨ ਵੀ ਦਿਖਾਏ ਗਏ ਜ਼ੋ ਕਿ ਬਹੁਤ ਖੂਬਸੂਰਤ ਸਨ।ਮੈਡਮ ਮੋਨਿਕਾ ਸ਼ਰਮਾ ਨੇ ਬੱਚਿਆਂ ਦੀਆਂ ਕਲਾ-ਕਿਰਤੀਆਂ ਨੂੰ ਦੇਖਦੇ ਹੋਏ ਉਹਨਾਂ ਦੀ ਹੋਰ ਹੌਸਲਾ ਹਫਜ਼ਾਈ ਵੀ ਕੀਤੀ।

Check Also

ਯੂ.ਕੇ ਐਮ.ਪੀ ਬੀਬੀ ਪ੍ਰੀਤ ਕੌਰ ਗਿੱਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

ਅੰਮ੍ਰਿਤਸਰ, 22 ਮਾਰਚ (ਜਗਦੀਪ ਸਿੰਘ) – ਯੂ.ਕੇ ਬਰਮਿੰਘਮ ਦੇ ਐਜਬੈਸਟਨ ਤੋਂ ਐਮ.ਪੀ ਬੀਬੀ ਪ੍ਰੀਤ ਕੌਰ …

Leave a Reply