Thursday, August 13, 2026

ਯੂਨੀਵਰਸਿਟੀ ਦੀ ਨੇਹਾ ਬਸੋਤਰਾ ਨੂੰ ਭਾਰਤ-ਅਮਰੀਕਾ ਸਾਇੰਸ ਤੇ ਤਕਨਾਲੋਜੀ ਫੌਰਮ ਵਲੋਂ ਵਿਸ਼ੇਸ਼ ਐਵਾਰਡ

 ਅੰਮ੍ਰਿਤਸਰ, 7 ਸਤੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ)  ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਮਾਈਕਰੋਬਾਇਓਲੋਜੀ ਵਿਭਾਗ ਦੀ ਖੋਜਾਰਥਣ ਨੇਹਾ GNDUਬਸੋਤਰਾ ਨੂੰ ਭਾਰਤ-ਅਮਰੀਕਾ ਸਾਇੰਸ ਤੇ ਤਕਨਾਲੋਜੀ ਫੌਰਮ ਵੱਲੋਂ ਮਾਈਕਰੋਬਾੲਓਲੋਜੀ ਦੇ ਖੇਤਰ ਵਿਚ ਕੀਤੀ ਖੋਜ ਸਦਕਾ ਵਿਸ਼ੇਸ਼ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ।ਉਹ ਮੌਜੂਦਾ ਸਮੇਂ ਵਿਭਾਗ ਦੇ ਪ੍ਰੋਫੈਸਰ ਤੇ ਮੁਖੀ ਡਾ. ਬੀ.ਐਸ. ਚੱਢ੍ਹਾ ਦੀ ਨਿਗਰਾਨੀ ਹੇਠ ਪੀ.ਐਚ.ਡੀ. ਕਰ ਰਹੇ ਹਨ।ਪ੍ਰੋ. ਛੱਢਾ ਨੇ ਦੱਸਿਆ ਕਿ ਨੇਹਾ ਬਸੋਤਰਾ ਆਪਣੀ ਇਨਟਰਨਸ਼ਿਪ ਦੌਰਾਨ ਅਮਰੀਕਾ ਦੇ ਸਾਊਥ ਢਕੋਟਾ ਸਕੂਲ ਆਫ ਮਾਈਨਜ਼ ਐਂਡ ਟੈਕਨਾਲੋਜੀ ਵਿਖੇ ਛੇ ਮਹੀਨੇ ਲਈ ਮੈਟਾਬੌਲਿਕ ਇੰਜੀਨਿਅਰਿੰਗ ਵਿਸ਼ੇ ‘ਤੇ ਆਪਣਾ ਖੋਜ ਕਾਰਜ ਕਰਨਗੇ।

Check Also

ਖ਼ਾਲਸਾ ਕਾਲਜ ਵਿਖੇ ਇੰਸਟਾਲੇਸ਼ਨ ਸੈਰੇਮਨੀ ਕਰਵਾਈ ਗਈ

ਅੰਮ੍ਰਿਤਸਰ, 12 ਅਗਸਤ (ਸੁਖਬੀਰ ਸਿੰਘ ਖੂਰਮਣੀਆਂ) ¸- ਖਾਲਸਾ ਕਾਲਜ ਦੇ ਰੋਟਾਰੈਕਟ ਕਲੱਬ ਵੱਲੋਂ ਸੈਸ਼ਨ 2026-27 …

Leave a Reply