ਬਟਾਲਾ, 8 ਸਤੰਬਰ (ਪੰਜਾਬ ਪੋਸਟ- ਨਰਿੰਦਰ ਬਰਨਾਲ) – ਪੰਜਾਬ ਸਰਕਾਰ ਦੀ `ਘਰ-ਘਰ ਰੁਜ਼ਗਾਰ` ਸਕੀਮ ਤਹਿਤ ਸਰਕਾਰੀ ਉਦਯੋਗਿਕ ਸਿਖਲਾਈ
ਸੰਸਥਾ ਕਾਦੀਆਂ ਵਿਖੇ ਅੱਜ ਰੋਜ਼ਗਾਰ ਮੇਲਾ ਲਗਾਇਆ ਗਿਆ। ਇਸ ਰੁਜ਼ਗਾਰ ਮੇਲੇ ਵਿੱਚ ਵਰਧਮਾਨ ਧਾਗਾ ਮਿੱਲ ਹੁਸ਼ਿਆਰਪੁਰ ਅਤੇ ਆਈ.ਟੀ.ਸੀ ਫੂਡ ਪ੍ਰੋਸੈਸਿੰਗ ਪਲਾਂਟ ਕਪੂਰਥਲਾ ਵਲੋਂ 25 ਦੇ ਕਰੀਬ ਨੌਜਵਾਨ ਮੁੰਡੇ-ਕੁੜੀਆਂ ਦੀ ਚੋਣ ਕੀਤੀ ਗਈ।ਅਜਿਹੇ ਰੁਜ਼ਗਾਰ ਮੇਲਿਆਂ ਦੀ ਬਦੌਲਤ `ਘਰ-ਘਰ ਰੁਜ਼ਗਾਰ` ਸਕੀਮ ਨੌਜਵਾਨਾਂ ਨੂੰ ਰੁਜ਼ਗਾਰ ਦੇਣ `ਚ ਸਹਾਈ ਹੋ ਰਹੀ ਹੈ।
ਰੁਜ਼ਗਾਰ ਮੇਲੇ ਸਬੰਧੀ ਜਾਣਕਾਰੀ ਦਿੰਦਿਆਂ ਵਿਨੇ ਕੁਮਾਰ ਸ਼ਰਮਾ ਪ੍ਰਿੰਸੀਪਲ ਸਰਕਾਰੀ ਆਈ.ਟੀ.ਆਈ ਕਾਦੀਆਂ ਨੇ ਦੱਸਿਆ ਕਿ ਇਸ ਰੁਜ਼ਗਾਰ ਮੇਲੇ ਵਿਚ 316 ਨੌਜਵਾਨਾਂ ਨੇ ਰਜ਼ਿਸਟਰੇਸ਼ਨ ਕਰਾਈ, ਜਿਨ੍ਹਾਂ ਵਿਚੋਂ 200 ਦੇ ਕਰੀਬ ਯੋਗਤਾ ਪੂਰੀ ਕਰਨ ਵਾਲੇ ਨੌਜਵਾਨ ਇਮਤਿਹਾਨ `ਚ ਬੈਠੇ।ਸੂਬੇ ਦੀਆਂ ਦੋ ਪ੍ਰਸਿੱਧ ਉਦਯੋਗਿਕ ਇਕਾਈਆਂ ਵਰਧਮਾਨ ਅਤੇ ਆਈ.ਟੀ.ਸੀ, ਕਪੂਰਥਲਾ ਦੇ ਅਧਿਕਾਰੀਆਂ ਨੇ ਯੋਗਤਾ ਪੂਰੀ ਕਰਨ ਵਾਲੇ ਨੌਜਵਾਨਾਂ ਦਾ ਪਹਿਲਾਂ ਲਿਖਤੀ ਟੈਸਟ ਲਿਆ ਅਤੇ ਫਿਰ ਪ੍ਰੈਕਟੀਕਲ ਕਰਾ ਕੇ ਦੇਖਿਆ। ਇਸ ਦੋਰਾਨ ਸਫਲ ਰਹੇ ਉਮੀਦਵਾਰਾਂ ਦੀ ਇੰਟਰਵਿਊ ਲਈ ਗਈ।ਆਪਣੀ ਲੋੜ ਮੁਤਾਬਕ ਕਪੂਰਥਲਾ ਦੀ ਆਈ.ਟੀ.ਸੀ ਕੰਪਨੀ ਵਲੋਂ ਇਲੈਕਟਰੀਸ਼ਨ, ਟਰਨਰ, ਮੋਟਰ ਮਕੈਨਿਕ, ਫਿਟਰ ਅਤੇ ਇਲੋਕਟ੍ਰੋਨਿਕ ਟਰੇਡਾਂ `ਚ 10 ਨੌਜਵਾਨਾਂ ਦੀ ਚੋਣ ਕੀਤੀ ਗਈ।ਇਸੇ ਤਰਾਂ ਵਰਧਮਾਨ ਧਾਗਾ ਮਿੱਲ ਨੇ 15 ਦੇ ਕਰੀਬ ਲੜਕੀਆਂ ਦੀ ਨੌਂਕਰੀ ਵਾਸਤੇ ਚੋਣ ਕੀਤੀ।ਪ੍ਰਿੰਸੀਪਲ ਸ਼ਰਮਾ ਨੇ ਨੌਂਕਰੀ ਹਾਸਲ ਕਰਨ ਵਾਲੇ ਨੌਜਵਾਨਾਂ ਨੂ ਵਧਾਈ ਦਿੰਦਿਆਂ ਕਿਹਾ ਆਈ.ਟੀ.ਆਈ ਕਾਦੀਆਂ ਵਿਖੇ ਭਵਿੱਖ ਵਿੱਚ ਵੀ ਅਜਿਹੇ ਰੁਜ਼ਗਾਰ ਮੇਲੇ ਲਗਾਏ ਜਾਣਗੇ ਤਾਂ ਜੋ ਹੋਰ ਨੌਜਵਾਨ ਵੀ ਰੁਜ਼ਗਾਰ ਮਿਲ ਸਕੇ।ਰੁਜ਼ਗਾਰ ਮੇਲੇ ਦੌਰਾਨ ਨੌਂਕਰੀ ਹਾਸਲ ਕਰਨ ਵਾਲੇ ਖੁਸ਼ ਨੌਂਜਵਾਨ ਨੇ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਘਰ-ਘਰ ਰੁਜ਼ਗਾਰ ਮੁਹਿੰਮ ਦੀ ਭਰਪੂਰ ਸਰਾਹਨਾ ਕੀਤੀ।
ਇਸ ਮੌਕੇ ਪ੍ਰਿੰਸੀਪਲ ਵਿਨੇ ਸ਼ਰਮਾ, ਵਰਧਮਾਨ ਕੰਪਨੀ ਦੇ ਆਈ.ਆਰ ਨਰਿੰਦਰ ਰਾਣਾ, ਮਿਸ ਮੋਨਿਕਾ ਐਚ.ਆਰ.ਡੀ ਫੂਡ ਪ੍ਰੋਸੈਸਿੰਗ ਪਲਾਂਟ, ਆਈ.ਟੀ.ਆਈ ਕਾਦੀਆਂ ਦੇ ਇੰਸਟਰੱਕਟਰ ਸਤਨਾਮ ਸਿੰਘ, ਨੀਰਜ ਧਵਨ, ਬਲਵਿੰਦਰ ਸਿੰਘ ਕਾਹਲੋਂ, ਬਲਦੇਵ ਸਿੰਘ, ਯੁਵਰਾਜ ਪੁਰੀ, ਦਲਜੀਤ ਸਿੰਘ, ਕੁਲਦੀਪ ਸਿੰਘ ਤੋਂ ਇਲਾਵਾ ਸਮੁੱਚਾ ਸਟਾਫ ਹਾਜ਼ਰ ਸੀ।
Check Also
ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ
ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …
Punjab Post Daily Online Newspaper & Print Media