Tuesday, August 11, 2026

ਦਸਵੀਂ ਪਾਸ ਲੜਕੇ ਅਤੇ ਲੜਕੀਆਂ ਲਈ ਵੀਂਹ ਦਿਨਾਂ ਦੇ ਸ਼ਾਰਟ ਟਰਮ ਤੇ ਕਰੈਸ਼ ਕੋਰਸ 13 ਸਤੰਬਰ ਤੋ

ਅੰਮ੍ਰਿਤਸਰ, 11 ਸਤੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਲਾਈਫ ਲੌਗ ਲਰਨਿੰਗ ਵਿਭਾਗ ਵੱਲੋ ਯੂਨੀਵਰਸਿਟੀ  ਕੈਂਪਸ ਵਿਖੇ ਦਸਵੀਂ ਪਾਸ ਲੜਕੇ ਅਤੇ ਲੜਕੀਆਂ ਲਈ ਵੀਹ ਦਿਨਾਂ ਦੇ ਸ਼ਾਰਟ ਟਰਮ ਅਤੇ ਕਰੈਸ਼ ਕੋਰਸ ਸ਼ੁਰੂ ਕੀਤੇ ਜਾ ਰਹੇ ਹਨ। ਇਹ ਕੋਰਸ 13 ਸਤੰਬਰ 2017 ਤੋ ਰੋਜ਼ਾਨਾ ਡੇਢ ਘੰਟਾ ਕਰਵਾਇਆ ਜਾਵੇਗਾ।
ਵਿਭਾਗ ਦੀ ਡਾਇਰੈਕਟਰ ਪ੍ਰੋਫੈਸਰ ਸੁਨਿੰਦਰ ਤੁੰਗ ਨੇ ਦੱਸਿਆ ਕਿ ਫੋਟੋ ਸ਼ਾਪ ਦਾ ਕੋਰਸ ਲੜਕੇ ਅਤੇ ਲੜਕੀਆਂ ਲਈ ਹੋਵੇਗਾ ਜਦਕਿ ਹੇਅਰ ਤੇ ਸਕਿੰਨ ਅਤੇ ਬੇਸਿਕ ਹੇਅਰ ਡਰੈਸਿੰਗ ਤੇ ਮੇਕਅੱਪ ਦੇ ਦੋਵੇਂ ਕੋਰਸ ਕੇਵਲ ਲੜਕੀਆਂ ਲਈ ਹੋਣਗੇ।ਉਨਾਂ ਦੱਸਿਆ ਕਿ ਚਾਹਵਾਨ ਉਮੀਦਵਾਰ 13 ਸਤੰਬਰ 2017 ਤੱਕ ਦਾਖਲਾ ਫਾਰਮ ਵਿਭਾਗ ਤੋ ਪ੍ਰਾਪਤ ਕਰਕੇ ਭਰ ਸਕਦੇ ਹਨ।

Check Also

ਤੇਲ ਬੀਜ਼ ਫ਼ਸਲਾਂ ਨੂੰ ਉਤਸ਼ਾਹਿਤ ਕਰਨ ਲਈ ਆਇਲ ਐਕਸਟਰੈਕਸ਼ਨ ਯੂਨਿਟਾਂ ‘ਤੇ 33 ਫ਼ੀਸਦੀ ਸਬਸਿਡੀ – ਡਾ. ਦੋਸਾਂਝ

ਅੰਮ੍ਰਿਤਸਰ, 10 ਅਗਸਤ (ਸੁਖਬੀਰ ਸਿੰਘ) – ਮੁੱਖ ਖੇਤੀਬਾੜੀ ਅਫ਼ਸਰ ਅੰਮ੍ਰਿਤਸਰ ਡਾ. ਅਮਰਜੀਤ ਸਿੰਘ ਦੋਸਾਂਝ ਨੇ …

Leave a Reply